ਬਿਨ੍ਹਾਂ ਕਾਗਜਾਂ ਵਾਲੇ ਹੋਣਗੇ ਪੱਕੇ, ਜਾਣੋ ਕਿਹੜੇ ਲੋਕ ਲੈ ਸਕਣਗੇ ਲਾਭ

ਕੈਨੇਡਾ ਤੋਂ ਕਨਸੋਆਂ ਮਿਲ ਰਹੀਆਂ ਹਨ ਕਿ ਫੈਡਰਲ ਸਰਕਾਰ ਜਲਦੀ ਹੀ ਇਕ ਯੋਜਨਾ ਲਿਆ ਰਹੀ ਹੈ। ਇਸ ਯੋਜਨਾ ਤਹਿਤ ਉਨ੍ਹਾਂ ਲੋਕਾਂ ਨੂੰ ਕੈਨੇਡਾ ਵਿੱਚ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ, ਜਿਨ੍ਹਾਂ ਕੋਲ ਇਸ ਸਮੇਂ ਕੋਈ ਦਸਤਾਵੇਜ਼ ਨਹੀਂ ਹਨ ਅਤੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਇਹ ਉਹ ਪਰਵਾਸੀ ਹੋ ਸਕਦੇ ਹਨ, ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ ਜਾਂ ਵਰਕ ਪਰਮਿਟ ਖ਼ਤਮ ਹੋ ਚੁੱਕਾ ਹੈ ਪਰ ਫੇਰ ਵੀ ਕਿਸੇ ਤਰ੍ਹਾਂ ਕੈਨੇਡਾ ਵਿੱਚ ਰਹਿ ਰਹੇ ਹਨ।

ਸਮਝਿਆ ਜਾ ਰਿਹਾ ਹੈ ਕਿ ਇਸ ਸਮੇਂ ਕੈਨੇਡਾ ਵਿਚ ਅਜਿਹੇ ਲਗਭਗ 5 ਲੱਖ ਇਸ ਤਰ੍ਹਾਂ ਦੇ ਪਰਵਾਸੀ ਹਨ। ਇਸ ਤਰ੍ਹਾਂ ਦੇ ਪਰਵਾਸੀਆਂ ਦੀ ਅਕਸਰ ਹੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਪਰਵਾਸੀਆਂ ਨੂੰ ਪੀ.ਆਰ. ਦਿੱਤੀ ਜਾਵੇ। ਕਿਹਾ ਜਾ ਰਿਹਾ ਹੈ ਕਿ ਹੁਣ ਕੈਨੇਡਾ ਸਰਕਾਰ ਇਸ ਪਾਸੇ ਧਿਆਨ ਦੇਣ ਲੱਗੀ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਕਨਸੋਆਂ ਮਿਲ ਰਹੀਆਂ ਹਨ ਕਿ ਸਰਕਾਰ ਜਲਦੀ ਇਸ ਤਰ੍ਹਾਂ ਦੀ ਯੋਜਨਾ ਲਿਆ ਸਕਦੀ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਪ੍ਰਵਾਸੀ ਕੈਨੇਡਾ ਅਮਰੀਕਾ ਵਿਚਕਾਰ ਕਿਊਬਿਕ ਵਿੱਚ ਪੈਂਦੇ ਅ ਣ ਅ ਧਿ ਕਾ ਰ ਤ ਬਾਰਡਰ ਕਰਾਸਿੰਗ ਰੌਕਸਮ ਰੋਡ ਰਾਹੀਂ ਕੈਨੇਡਾ ਪਹੁੰਚੇ ਹਨ, ਉਨ੍ਹਾਂ ਨੂੰ ਇਸ ਯੋਜਨਾ ਅਧੀਨ ਅਰਜ਼ੀ ਦੇਣ ਦੀ ਆਗਿਆ ਨਹੀਂ ਹੋਵੇਗੀ। ਹੁਣ ਬਹੁਤ ਸਾਰੇ ਪਰਵਾਸੀਆਂ ਦੀਆਂ ਨਜ਼ਰਾਂ ਸਰਕਾਰ ਦੇ ਐਲਾਨ ਤੇ ਟਿਕੀਆਂ ਹੋਈਆਂ ਹਨ। ਇਹ ਪਰਵਾਸੀ ਉਡੀਕ ਰਹੇ ਹਨ ਕਿ ਕਦੋਂ ਸਰਕਾਰ ਇਸ ਯੋਜਨਾ ਦਾ ਐਲਾਨ ਕਰੇ ਅਤੇ ਉਹ ਅਪਲਾਈ ਕਰ ਕੇ ਕੈਨੇਡਾ ਦੀ ਪੀ.ਆਰ. ਲੈ ਸਕਣ।

Leave a Reply

Your email address will not be published. Required fields are marked *