ਵਿਆਹ ਚ ਡੀਜੇ ਤੇ ਗਾਣੇ ਨੂੰ ਲੈ ਕੇ ਪੈ ਗਿਆ ਪੇਚਾ, ਵਾਪਸੀ ਤੇ ਮੁੰਡਿਆਂ ਨੇ ਘੇਰ ਲਈ ਬਰਾਤ

ਵਿਆਹ ਸ਼ਾਦੀਆਂ ਸਮੇਂ ਡੀ ਜੇ ਤੇ ਗਾਣੇ ਲਗਾਉਣ ਨੂੰ ਲੈ ਕੇ ਅਕਸਰ ਹੀ ਨੌਜਵਾਨਾਂ ਨੂੰ ਉਲਝਦੇ ਦੇਖਿਆ ਜਾ ਸਕਦਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਬਰਾਤ ਲੈ ਕੇ ਜਾ ਰਹੇ ਫ਼ਾਜ਼ਿਲਕਾ ਦੇ ਇਕ ਪਰਿਵਾਰ ਨੂੰ ਹਸਪਤਾਲ ਜਾਣਾ ਪੈ ਗਿਆ। ਬਰਾਤ ਤੋਂ ਇੱਕ ਦਿਨ ਪਹਿਲਾਂ ਸ਼ਾਮ ਸਮੇਂ ਜਦੋਂ ਡੀ ਜੇ ਲੱਗਾ ਹੋਇਆ ਸੀ ਤਾਂ ਡੀਜੇ ਤੇ ਆਪਣੀ ਮਨਪਸੰਦ ਦਾ ਗਾਣਾ ਲਗਵਾਉਣ ਦੇ ਮਾਮਲੇ ਵਿੱਚ ਕੁਝ ਨੌਜਵਾਨ ਆਪਸ ਵਿੱਚ ਉਲਝ ਗਏ। ਉਸ ਸਮੇਂ ਤਾਂ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋ ਗਿਆ ਅਤੇ ਇਹ ਨੌਜਵਾਨ ਆਪਣੇ ਘਰ ਚਲੇ ਗਏ ਪਰ

ਜਦੋਂ ਦੂਜੇ ਦਿਨ ਬਰਾਤ ਜਾ ਰਹੀ ਸੀ ਤਾਂ 2 ਢਾਈ ਦਰਜਨ ਨੌਜਵਾਨਾਂ ਨੇ ਇਕੱਠੇ ਹੋ ਕੇ ਰਸਤੇ ਵਿੱਚ ਹੀ ਬਰਾਤ ਵਾਲੀ ਇੱਕ ਗੱਡੀ ਘੇਰ ਲਈ। ਇਨ੍ਹਾਂ ਕੋਲ ਡਾਂਗਾਂ ਸੋਟੇ ਫੜੇ ਹੋਏ ਸਨ। ਇਹ ਨੌਜਵਾਨ ਇਕ ਗੱਡੀ ਅਤੇ ਕਈ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ। ਇਨ੍ਹਾਂ ਨੇ ਬਰਾਤ ਵਾਲੀ ਗੱਡੀ ਦੀ ਤੋ ੜ ਭੰ ਨ ਕੀਤੀ। ਲਾੜੇ ਦੇ ਭਰਾ ਅਤੇ ਕੁਝ ਹੋਰਾਂ ਨੂੰ ਸੱ ਟਾਂ ਲਗਾ ਦਿੱਤੀਆਂ। ਜਿਸ ਕਾਰਨ ਇਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਇਸ ਤਰ੍ਹਾਂ ਜਿਹੜਾ ਪਰਿਵਾਰ ਬੜੇ ਚਾਵਾਂ ਨਾਲ ਬਰਾਤ ਲੈ ਕੇ ਤੁਰਿਆ ਸੀ, ਉਸ ਨੂੰ ਹਸਪਤਾਲ ਜਾਣਾ ਪੈ ਗਿਆ।

ਇਸ ਸਮੇਂ ਇਹ ਹਸਪਤਾਲ ਵਿੱਚ ਭਰਤੀ ਹਨ ਅਤੇ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਨੇ ਮਾਮਲਾ ਪੁਲਿਸ ਤਕ ਨਹੀਂ ਪਹੁੰਚਾਇਆ। ਆਪਣੇ ਨਾਲ ਹੋਈ ਖਿੱਚ ਧੂਹ ਕਾਰਨ ਪੁਲਿਸ ਨੂੰ ਕੋਈ ਦਰਖਾਸਤ ਨਹੀਂ ਦਿੱਤੀ। ਹਾਲਾਂਕਿ ਇਹ ਮਾਮਲਾ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਚਰਚਾ ਵਿੱਚ ਹੈ। ਜਿਸ ਕਰਕੇ ਇਸ ਪਰਿਵਾਰ ਵੱਲੋਂ ਦਰਖ਼ਾਸਤ ਨਾ ਦਿੱਤੇ ਜਾਣ ਦੇ ਬਾਵਜੂਦ ਵੀ ਇਸ ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ।

ਪੁਲਿਸ ਜਾਣ ਚੁੱਕੀ ਹੈ ਕਿ ਪਿੰਡ ਚੂਡ਼ੀ ਧੰਨਾ ਤੂੰ ਸਿਵਾਨਾ ਜਾ ਰਹੀ ਬਰਾਤ ਦੇ ਕੁਝ ਵਿਅਕਤੀਆਂ ਦੀ ਖਿੱਚ ਧੂਹ ਹੋਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ। ਜਿਸ ਕਰਕੇ ਪੁਲਿਸ ਅਧਿਕਾਰੀ ਹਸਪਤਾਲ ਵਿਚ ਪਹੁੰਚੇ ਅਤੇ ਉਥੇ ਭਰਤੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕੀਤੇ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *