ਵਿਆਹ ਤੋਂ ਬਾਅਦ ਫੋਟੋਸ਼ੂਟ ਕਰਵਾ ਰਹੀ ਲਾੜੀ ਨੂੰ ਚੁੱਕਕੇ ਲੈ ਗਏ ਮੁੰਡੇ

ਸੂਬੇ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਗ਼ ਲ ਤ ਕੰਮ ਕਰਨ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਦੀ ਕੋਈ ਪ੍ਰਵਾਹ ਹੀ ਨਹੀਂ ਰਹੀ। ਇਹ ਵਿਅਕਤੀ ਕਿਸੇ ਵੇਲੇ ਕੁਝ ਵੀ ਕਰ ਸਕਦੇ ਹਨ। ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਜਨਤਾ ਨੂੰ ਵੀ ਸਮਝ ਨਹੀਂ ਆਉਂਦੀ ਆਪਣਾ ਮਸਲਾ ਕਿਸ ਅੱਗੇ ਰੱਖਿਆ ਜਾਵੇ? ਗ਼ਲਤ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਇਨ੍ਹਾਂ ਘਟਨਾਵਾਂ ਵਿੱਚ ਉਸ ਸਮੇਂ ਇੱਕ ਹੋਰ ਘਟਨਾ ਜੁੜ ਗਈ,

ਜਦੋਂ ਤਰਨਤਾਰਨ ਦੇ ਪਿੰਡ ਰਸੂਲਪੁਰ ਨੇੜੇ ਤੋਂ ਕੁਝ ਨੌਜਵਾਨ ਇੱਕ ਲੜਕੀ ਨੂੰ ਧੱਕੇ ਨਾਲ ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਲੈ ਗਏ। ਘਟਨਾ ਸ਼ਾਮ 5 ਵਜੇ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੰਘਾ ਪਿੰਡ ਵਿਖੇ ਇਕ ਲੜਕੀ ਦਾ ਵਿਆਹ ਹੋਇਆ ਸੀ। ਪਿੰਡ ਗੁਲਾਲੀਪੁਰ ਤੋਂ ਬਰਾਤ ਆਈ ਸੀ। ਵਿਆਹ ਤੋਂ ਬਾਅਦ ਜਦੋਂ ਰਸੂਲਪੁਰ ਨਹਿਰ ਤੋਂ ਅੱਗੇ ਇਨ੍ਹਾਂ ਦੀਆਂ ਫੋਟੋਆਂ ਸ਼ੂਟ ਕੀਤੀਆਂ ਜਾ ਰਹੀਆਂ ਸਨ ਤਾਂ ਕੁਝ ਨੌਜਵਾਨ ਇਕ ਕਾਰ ਅਤੇ ਕੁਝ ਮੋਟਰਸਾਈਕਲਾਂ ਤੇ ਆਏ। ਇਨ੍ਹਾਂ ਨੇ ਗੌ -ਲੀ -ਆਂ ਚਲਾਈਆਂ ਅਤੇ ਧੱਕੇ ਨਾਲ ਲਾੜੀ ਨੂੰ ਗੱਡੀ ਵਿੱਚ ਬਿਠਾ ਕੇ ਮੌਕੇ ਤੋਂ ਦੌੜ ਗਏ।

ਇਹ ਘਟਨਾ ਇੰਨੀ ਜਲਦੀ ਵਾਪਰੀ ਕਿ ਕਿਸੇ ਨੂੰ ਸੰਭਲਣ ਦਾ ਸਮਾਂ ਹੀ ਨਹੀਂ ਮਿਲਿਆ। ਮਾਮਲਾ ਥਾਣਾ ਸਦਰ ਦੀ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਕਾਰ ਅਤੇ ਇਕ ਮੋਟਰਸਾਈਕਲ ਪੁਲਿਸ ਨੂੰ ਬਰਾਮਦ ਹੋਏ ਹਨ ਪਰ ਕਿਸੇ ਵਿਅਕਤੀ ਦਾ ਕੋਈ ਥਹੁ ਪਤਾ ਨਹੀਂ ਲੱਗਾ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Leave a Reply

Your email address will not be published. Required fields are marked *