ਸ਼ੀਸ਼ੇ ਤੋੜ ਬੱਸ ਚੋਂ ਭੱਜਣ ਸਵਾਰੀਆਂ, ਵਾਪਰਿਆ ਅੱਤ ਦਾ ਭਾਣਾ ਅਤੇ 11 ਦੀ ਹੋਈ ਮੋਤ

ਮਹਾਰਾਸ਼ਟਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜਿੱਥੇ ਇੱਕ ਬੱਸ ਨੂੰ ਅੱਗ ਲੱਗ ਜਾਣ ਕਾਰਨ 11 ਜਾਨਾਂ ਚਲੀਆਂ ਗਈਆਂ ਅਤੇ 38 ਵਿਅਕਤੀਆਂ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਹੋ ਸਕਦਾ ਹੈ ਜਾਨਾਂ ਜਾਣ ਦੀ ਗਿਣਤੀ ਵਿੱਚ ਵਾਧਾ ਹੋ ਜਾਵੇ। ਮਿਲੀ ਜਾਣਕਾਰੀ ਮੁਤਾਬਕ ਇਕ ਲਗਜ਼ਰੀ ਬੱਸ ਯਕਤਮਾਲ ਤੋਂ ਮੁੰਬਈ ਜਾ ਰਹੀ ਸੀ। ਇਸ ਬੱਸ ਵਿੱਚ 40- 50 ਯਾਤਰੀ ਸਵਾਰ ਸਨ। ਇਹ ਬੱਸ ਇਕ ਟਰੱਕ ਨਾਲ ਟਕਰਾਅ ਗਈ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਬੱਸ 50 ਫੁੱਟ ਅੱਗੇ ਚਲੀ ਗਈ।

ਸਮਾਂ ਸਵੇਰ ਦੇ 5-15 ਵਜੇ ਦਾ ਸੀ। ਜਿਸ ਕਰਕੇ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ। ਟੱਕਰ ਹੋਣ ਕਾਰਨ ਬੱਸ ਦੀ ਡੀਜ਼ਲ ਵਾਲੀ ਟੈਂਕੀ ਵਿੱਚ ਧ ਮਾ ਕਾ ਹੋ ਗਿਆ ਅਤੇ ਬੱਸ ਨੂੰ ਅੱਗ ਲੱਗ ਗਈ। ਸੁੱਤੇ ਪਏ ਯਾਤਰੀਆਂ ਨੂੰ ਕੁਝ ਸਮਝ ਹੀ ਨਹੀਂ ਲੱਗਿਆ ਕੀ ਹੋ ਗਿਆ ਹੈ? ਯਾਤਰੀ ਖੁਦ ਨੂੰ ਬਚਾਉਣ ਲਈ ਬੱਸ ਤੋਂ ਬਾਹਰ ਛਾਲਾਂ ਲਾਉਣ ਲੱਗੇ। ਕਿਸੇ ਨੇ ਸ਼ੀਸ਼ੇ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਨੇ ਤਾਕੀ ਰਾਹੀਂ। ਇਸ ਤਰ੍ਹਾਂ 11 ਯਾਤਰੀ ਆਪਣੀ ਜਾਨ ਗੁਆ ਗਏ।

ਜਿਨ੍ਹਾਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। 38 ਯਾਤਰੀ ਅੱਗ ਦੀ ਲਪੇਟ ਵਿੱਚ ਆਏ ਹਨ। ਭਾਵੇਂ ਉਨ੍ਹਾਂ ਦੀ ਜਾਨ ਫਿਲਹਾਲ ਬਚ ਗਈ ਹੈ ਪਰ ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਖ਼ਰਾਬ ਹੈ। ਇਨ੍ਹਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਜਿੱਥੇ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਫਾ ਏ ਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਗਿਆ। ਇਕ ਵਿਅਕਤੀ ਨੇ ਆਪਣੇ 2 ਬੱਚਿਆਂ ਨੂੰ ਖਿੜਕੀ ਰਾਹੀਂ ਬਾਹਰ ਕੱਢ ਦਿੱਤਾ।

ਜਿਸ ਨਾਲ ਦੋਵੇਂ ਬੱਚੇ ਬਚ ਗਏ ਪਰ ਇਸ ਵਿਅਕਤੀ ਦੀ ਬਾਂਹ ਅੱਗ ਨਾਲ ਸੜ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5- 5 ਲੱਖ ਰੁਪਏ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿਹੜੇ ਵਿਅਕਤੀ ਹਸਪਤਾਲ ਵਿਚ ਭਰਤੀ ਹਨ, ਉਨ੍ਹਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ। ਭਾਵੇਂ ਇਹ ਵਿਅਕਤੀ ਕਿਸੇ ਨਿੱਜੀ ਹਸਪਤਾਲ ਵਿੱਚ ਵੀ ਭਰਤੀ ਕਿਉਂ ਨਾ ਹੋਣ।

Leave a Reply

Your email address will not be published. Required fields are marked *