ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਟੱਬਰ ਨਾਲ ਵੱਡੀ ਜੱਗੋ ਤੇਰਵੀ, 17 ਸਾਲਾ ਕੁੜੀ ਦੀ ਹੋਈ ਮੋਤ

11 ਅਕਤੂਬਰ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਵੱਡੀ ਗਿਣਤੀ ਵਿਚ ਸੰਗਤ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਪੁਰਬ ਮਨਾਉਣ ਲਈ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੀ ਤਹਿਸੀਲ ਬਿਲਾਸਪੁਰ ਤੋਂ ਵੀ ਇਕ ਪਰਿਵਾਰ ਆਪਣੀ ਬਲੈਰੋ ਕੈਂਪਰ ਗੱਡੀ ਵਿੱਚ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਿਹਾ ਸੀ। ਗੱਡੀ ਦੇ ਚਾਲਕ ਨੂੰ ਨੀਂਦ ਆਉਣ ਕਾਰਨ ਸਵੇਰੇ 6-30 ਵਜੇ ਖੰਨਾ ਨੇੜੇ ਗੱਡੀ ਖਤਾਨਾਂ ਵਿੱਚ ਜਾ ਵੜੀ। ਜਿਸ ਨਾਲ ਇਕ ਨੌਜਵਾਨ ਲੜਕੀ ਦੀ ਜਾਨ ਚਲੀ ਗਈ ਹੈ।

ਲੜਕੀ ਦੀ ਉਮਰ 17 ਸਾਲ ਸੀ। ਹੋਰ 2- 3 ਦੇ ਮਮੂਲੀ ਸੱ -ਟਾਂ ਲੱਗੀਆਂ ਹਨ। ਬਲੈਰੋ ਚਾਲਕ ਨੇ ਦੱਸਿਆ ਹੈ ਕਿ ਉਹ ਇਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਤੋਂ ਚੱਲੇ ਸਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੇ ਸੀ। ਜਦੋਂ ਉਹ ਘਰ ਤੋਂ ਤੁਰੇ ਤਾਂ ਬਰਸਾਤ ਬਹੁਤ ਹੋ ਰਹੀ ਸੀ। ਚਾਲਕ ਨੇ ਦੱਸਿਆ ਹੈ ਕਿ ਗੱਡੀ ਚਲਾਉਂਦੇ ਵਕਤ ਉਸ ਨੂੰ ਨੀਂਦ ਆ ਗਈ ਅਤੇ ਗੱਡੀ ਖਤਾਨਾਂ ਵਿੱਚ ਜਾ ਕੇ ਸਿੱਧੀ ਖੜ੍ਹ ਗਈ।

ਉਨ੍ਹਾਂ ਦੀ 17 ਸਾਲਾ ਧੀ ਡਾਲੇ ਤੇ ਬੈਠੀ ਸੀ। ਡਿੱਗਣ ਕਾਰਨ ਉਸ ਦੀ ਜਾਨ ਚਲੀ ਗਈ ਹੈ। ਹੋਰ ਵੀ 2- 3 ਜੀਆਂ ਦੇ ਮਾਮੂਲੀ ਸੱ -ਟਾਂ ਲੱਗੀਆਂ ਹਨ। ਗੱਡੀ ਵਿੱਚ ਸਵਾਰ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਬਿਲਾਸਪੁਰ ਤੋਂ ਆ ਰਹੇ ਹਨ। ਗੱਡੀ ਵਿੱਚ 12- 13 ਜੀਅ ਸਵਾਰ ਸਨ। ਥੋੜ੍ਹਾ ਪਿੱਛੇ ਗੱਡੀ ਦੇ ਚਾਲਕ ਨੂੰ ਨੀਂਦ ਆਉਣ ਲੱਗੀ। ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਹਟਾ ਕੇ ਦੂਸਰੇ ਬੰਦੇ ਨੂੰ ਗੱਡੀ ਚਲਾਉਣ ਲਗਾ ਦਿੱਤਾ ਅਤੇ ਸੋਚਿਆ ਕਿ ਕੁਝ ਅੱਗੇ ਚੱਲ ਕੇ ਚਾਹ ਪੀਂਦੇ ਹਾਂ।

ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਵੇਂ ਚਾਲਕ ਨੇ ਅਜੇ ਮ ਸਾਂ ਹੀ 20 ਕਿਲੋਮੀਟਰ ਗੱਡੀ ਚਲਾਈ ਸੀ ਕਿ ਉਸ ਨੂੰ ਵੀ ਨੀਂਦ ਆ ਗਈ ਅਤੇ ਹਾਦਸਾ ਵਾਪਰ ਗਿਆ। ਉਸ ਸਮੇਂ ਗੱਡੀ ਦੀ ਸਪੀਡ ਤੇਜ਼ ਸੀ। ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪ ਵੀ ਸੌਂ ਰਿਹਾ ਸੀ। ਉਸ ਨੇ ਚਾਲਕ ਨੂੰ ਬਰੇਕ ਲਗਾਉਣ ਲਈ ਕਿਹਾ ਪਰ ਤਦ ਤੱਕ ਗੱਡੀ ਖਤਾਨਾਂ ਵਿੱਚ ਜਾ ਵੜੀ। ਲੜਕੀ ਦੀ ਗਰਦਨ ਟੁੱਟਣ ਕਾਰਨ ਉਸ ਦੀ ਜਾਨ ਚਲੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *