ਪਤੀ ਦੀਆਂ ਅੱਖਾਂ ਸਾਹਮਣੇ ਗਈ ਨਵ ਵਿਆਹੀ ਦੀ ਜਾਨ, ਸੱਸ ਦੇ ਹੱਕ ਚ ਖੜਨਾ ਨਵੀਂ ਬਹੂ ਨੂੰ ਪਿਆ ਮਹਿੰਗਾ

ਗੁਰਦਾਸਪੁਰ ਤੋਂ ਇਕ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਉਸ ਦੇ ਵਿਆਹ ਨੂੰ ਸਿਰਫ 8 ਮਹੀਨੇ ਹੋਏ ਸਨ। ਕਰਵਾ ਚੌਥ ਤੋਂ ਪਹਿਲਾਂ ਹੀ ਉਸ ਨਾਲ ਇਹ ਭਾਣਾ ਵਾਪਰ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਕੰਮ ਤੇ ਗਿਆ ਹੋਇਆ ਸੀ। ਪਿੱਛੋਂ ਉਸ ਦੀ ਵੱਡੀ ਭਰਜਾਈ ਅਤੇ ਉਸਦੀ ਮਾਂ ਪਾਣੀ ਭਰਨ ਪਿੱਛੇ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈਆਂ। ਉਸ ਦੀ ਪਤਨੀ ਵੀ ਆਪਣੀ ਸੱਸ ਦੇ ਪੱਖ ਵਿੱਚ ਆਪਣੀ ਜਠਾਣੀ ਨਾਲ ਉ ਲ ਝ ਗਈ।

ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਗੁਆਂਢੀਆਂ ਦੇ ਘਰ ਬੈਠੀ ਸੀ। ਉਸ ਦੀ ਪਤਨੀ ਦੇ ਕੰਨ ਤੇ ਸੱ -ਟ ਲੱਗੀ ਹੋਣ ਕਾਰਨ ਉਸ ਨੇ ਆਪਣੀ ਪਤਨੀ ਨੂੰ ਪੱਟੀ ਕਰਵਾਉਣ ਦੀ ਸਲਾਹ ਦਿੱਤੀ ਪਰ ਉਹ ਨਾਂਹ ਕਰ ਰਹੀ ਸੀ। ਫੇਰ ਵੀ ਉਸ ਨੂੰ ਉਹ ਮੋਟਰਸਾਈਕਲ ਤੇ ਬਿਠਾ ਕੇ ਡਾਕਟਰ ਦੇ ਲੈ ਗਿਆ। 2 ਵਾਰ ਰਸਤੇ ਵਿੱਚ ਉਸ ਦੀ ਪਤਨੀ ਡਿੱਗਣ ਲੱਗੀ ਸੀ। ਜਿਸ ਕਰ ਕੇ ਉਸ ਨੇ ਉੱਥੇ ਖੜ੍ਹੇ ਮੁੰਡਿਆਂ ਨੂੰ ਬੁਲਾਇਆ।

ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਡਾਕਟਰ ਨੇ ਦਵਾਈ ਦੇ ਦਿੱਤੀ ਅਤੇ ਉਸ ਨੂੰ ਹੋਰ ਪਾਸੇ ਜਾਣ ਦੀ ਸਲਾਹ ਦਿੱਤੀ। ਉਹ ਆਪਣੇ ਭਰਾ ਨੂੰ ਨਾਲ ਲੈ ਕੇ ਆਪਣੀ ਪਤਨੀ ਨੂੰ ਹੋਰ ਪਾਸੇ ਲੈ ਗਿਆ ਪਰ ਉਸਦੀ ਜਾਨ ਨਹੀਂ ਬਚੀ। ਮ੍ਰਿਤਕਾ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਦੀ ਜੇਠਾਣੀ ਨੇ ਉਸ ਦੀ ਖਿੱਚ ਧੂਹ ਕੀਤੀ ਹੈ। ਉਸਦੇ ਦੋਵੇਂ ਕੰਨਾਂ ਤੇ ਚਪੇੜਾਂ ਲਗਾਈਆਂ ਗਈਆਂ ਅਤੇ ਗੁੱਤ ਪੁੱਟੀ ਗਈ। ਉਸ ਦੇ ਵਿਆਹ ਨੂੰ ਸਿਰਫ 8 ਮਹੀਨੇ ਹੋਏ ਸਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਰਿਵਾਰ ਕਹਿ ਰਿਹਾ ਹੈ ਕਿ ਦਿਲ ਦਾ ਦੌ- ਰਾ ਪਿਆ ਹੈ। ਮ੍ਰਿਤਕਾ ਦਾ ਆਪਣੀ ਜਠਾਣੀ ਨਾਲ ਵੀ ਟਕਰਾ ਹੋਇਆ ਸੀ। ਮ੍ਰਿਤਕਾ ਦੀ ਜਠਾਣੀ ਉਨ੍ਹਾਂ ਨੂੰ ਨਹੀਂ ਮਿਲੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਿਪੋਰਟ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਅਜੇ ਪੁਲਿਸ ਨੇ ਕਿਸੇ ਨੂੰ ਵੀ ਕਾਬੂ ਨਹੀਂ ਕੀਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *