ਵਿਆਹ ਨਾ ਹੋਣ ਕਰਕੇ ਪੁੱਤ ਹੋਇਆ ਆਪੇ ਤੋਂ ਬਾਹਰ, ਇੱਟ ਨਾਲ ਲੈ ਲਈ ਪਿਓ ਦੀ ਜਾਨ

ਪੁੱਤਰ ਦੀ ਦਾਤ ਲਈ ਮਾਤਾ ਪਿਤਾ ਧਾਰਮਿਕ ਸਥਾਨਾਂ ਤੇ ਮੱਥੇ ਰਗੜਦੇ ਹਨ। ਸੁੱਖਣਾ ਸੁੱਖਦੇ ਹਨ ਅਤੇ ਜਦੋਂ ਘਰ ਵਿੱਚ ਪੁੱਤਰ ਜਨਮ ਲੈਂਦਾ ਹੈ ਤਾਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ, ਦਾਨ ਪੁੰਨ ਕੀਤਾ ਜਾਂਦਾ ਹੈ। ਪਾਰਟੀ ਕੀਤੀ ਜਾਂਦੀ ਹੈ। ਹਰ ਮਾਂ ਬਾਪ ਦੇ ਦਿਲ ਵਿਚ ਇਕ ਹੀ ਧਾਰਨਾ ਬਣੀ ਹੋਈ ਹੈ ਕਿ ਪੁੱਤਰ ਬੁਢਾਪੇ ਦਾ ਸਹਾਰਾ ਬਣੇਗਾ। ਸਮਾਂ ਕਿਹੋ ਜਿਹਾ ਹੋਵੇਗਾ? ਇਹ ਕੋਈ ਨਹੀਂ ਜਾਣਦਾ। ਕੀ ਪਤਾ ਜਿਸ ਪੁੱਤਰ ਤੇ ਮਾਣ ਕੀਤਾ ਜਾ ਰਿਹਾ ਹੈ ਉਹ ਹੀ ਨਿ ਕੰ ਮਾ ਨਿਕਲ ਜਾਵੇ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਪਿਤਾ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤੀ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਮਨਜਿੰਦਰ ਸਿੰਘ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਦੇ ਪਿਤਾ ਬਲਦੇਵ ਸਿੰਘ ਵੱਲੋਂ ਇਸ ਬਾਰੇ ਕੋਈ ਹੁੰਗਾਰਾ ਨਹੀਂ ਸੀ ਭਰਿਆ ਜਾ ਰਿਹਾ।

ਜਿਸ ਕਰਕੇ ਮਨਜਿੰਦਰ ਸਿੰਘ ਨੇ ਆਪਣੇ ਪਿਤਾ ਦੀ ਜਾਨ ਲੈ ਲਈ। ਉਸ ਨੇ ਇੱਟ ਨਾਲ ਵਾਰ ਕਰ ਕੇ ਆਪਣੇ ਪਿਤਾ ਬਲਦੇਵ ਸਿੰਘ ਨੂੰ ਸਦਾ ਦੀ ਨੀਂਦ ਦੇ ਦਿੱਤੀ। ਜਦੋਂ 10-30 ਵਜੇ ਰਾਤ ਨੂੰ ਰੌਲਾ ਪਿਆ ਤਾਂ ਮੁਹੱਲੇ ਵਾਲੇ ਇਕੱਠੇ ਹੋ ਗਏ। ਪੁਲਿਸ ਨੂੰ ਇਤਲਾਹ ਕੀਤੀ ਗਈ। ਮੌਕੇ ਤੇ ਪਹੁੰਚ ਕੇ ਪੁਲਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮਨਜਿੰਦਰ ਸਿੰਘ ਮੌਕੇ ਤੋਂ ਦੌੜ ਚੁੱਕਾ ਸੀ।

ਪੁਲਿਸ ਨੇ ਮ੍ਰਿਤਕ ਬਲਦੇਵ ਸਿੰਘ ਦੇ ਭਤੀਜੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੁਆਰਾ ਮਨਜਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਵਿਆਹ ਕਰਵਾਉਣ ਦੇ ਲਾਲਚ ਵਿਚ ਮਨਜਿੰਦਰ ਸਿੰਘ ਨੇ ਆਪਣੇ ਪਿਤਾ ਦੀ ਜਾਨ ਲੈ ਲਈ ਪਰ ਹੁਣ ਵਿਆਹ ਹੋਣ ਦੀ ਥਾਂ ਉਸ ਨੂੰ ਜੇਲ ਜਾਣਾ ਪਵੇਗਾ। ਦਾ ਰੂ ਦੀ ਲੋਰ ਵਿੱਚ ਉਸ ਨੇ ਵੱਡਾ ਕਦਮ ਚੁੱਕ ਲਿਆ। ਪਿੰਡ ਵਿੱਚ ਹਰ ਪਾਸੇ ਇਸ ਘਟਨਾ ਦੀ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *