2 ਸਾਲ ਪਹਿਲਾਂ ਮੁੰਡੇ ਨੇ ਘਰ ਚ ਦੱਬੀ ਸੀ ਪ੍ਰੇਮਿਕਾ ਦੀ ਲਾਸ਼, ਅੱਜ ਹੋਇਆ ਵੱਡਾ ਅਹਿਮ ਖੁਲਾਸਾ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਪੁਲਿਸ ਨੇ 2 ਸਾਲ ਮਗਰੋਂ ਧਰਤੀ ਵਿੱਚੋਂ ਇਕ ਲੜਕੀ ਦਾ ਪਿੰਜਰ ਕਢਵਾਇਆ ਹੈ। ਲੜਕੀ ਦਾ ਨਾਮ ਖ਼ੁਸ਼ਬੂ ਪੁੱਤਰੀ ਭੀਖਮ ਸਿੰਘ ਵਾਸੀ ਪਿੰਡ ਕਿਠੌਥ ਨੇੜੇ ਸਿਰਸਾਗੰਜ ਜ਼ਿਲ੍ਹਾ ਫ਼ਿਰੋਜ਼ਾਬਾਦ ਦੱਸਿਆ ਜਾ ਰਿਹਾ ਹੈ। ਮਾਮਲਾ ਪ੍ਰੇਮ ਸੰਬੰਧਾਂ ਨਾਲ ਜੁਡ਼ਿਆ ਹੋਇਆ ਹੈ। ਇਹ ਲੜਕੀ 20 ਨਵੰਬਰ 2020 ਤੋਂ ਘਰੋਂ ਲਾਪਤਾ ਸੀ। ਜਿਸ ਕਰਕੇ ਪੁਲਿਸ ਨੇ ਗੌਰਵ ਤੇ ਮਾਮਲਾ ਦਰਜ ਕਰਕੇ ਖੁਸ਼ਬੂ ਅਤੇ ਗੌਰਵ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਪੁਲਿਸ 2 ਸਾਲ ਤੋਂ ਦੋਵਾਂ ਨੂੰ ਲੱਭ ਰਹੀ ਸੀ ਪਰ ਸਫ਼ਲਤਾ ਨਹੀਂ ਸੀ ਮਿਲ ਰਹੀ। ਗੌਰਵ ਦੇ ਘਰ ਤਾਲਾ ਲੱਗਾ ਸੀ ਅਤੇ ਪਰਿਵਾਰ ਵੀ ਕਿੱਧਰੇ ਲਾਪਤਾ ਹੋ ਗਿਆ ਸੀ। ਸ਼ਨੀਵਾਰ ਨੂੰ ਦੁਪਹਿਰ ਸਮੇਂ ਗੌਰਵ ਪੁਲਿਸ ਦੇ ਧੱਕੇ ਚੜ੍ਹ ਗਿਆ। ਪੁੱਛ ਗਿੱਛ ਕੀਤੀ ਗਈ ਤਾਂ ਗੌਰਵ ਨੇ ਘਰ ਵਿੱਚ ਹੀ ਖ਼ੁਸ਼ਬੂ ਦੀ ਮ੍ਰਿਤਕ ਦੇਹ ਦੱਬੇ ਹੋਣ ਦੀ ਗੱਲ ਆਖੀ। ਜਿਸ ਤੋਂ ਬਾਅਦ ਪੁਲਿਸ ਨੇ ਗੌਰਵ ਦੀ ਨਿਸ਼ਾਨਦੇਹੀ ਤੇ ਉਸ ਦੇ ਕਮਰੇ ਅੰਦਰੋਂ ਹੀ ਖੁਸ਼ਬੂ ਦਾ ਪਿੰਜਰ ਬਰਾਮਦ ਕਰ ਲਿਆ। ਗੌਰਵ ਨੇ ਪੁਲਿਸ ਕੋਲ ਮੰਨਿਆ

ਕਿ ਉਸ ਨੇ 21 ਨਵੰਬਰ 2020 ਨੂੰ ਖ਼ੁਸ਼ਬੂ ਨੂੰ ਕੋਈ ਗਲਤ ਦਵਾਈ ਦੇ ਕੇ ਉਸ ਦੀ ਜਾਨ ਲੈ ਲਈ ਸੀ ਕਿਉਂਕਿ ਖੁਸ਼ਬੂ ਉਸ ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ। ਇਸ ਤੋਂ ਬਾਅਦ ਗੌਰਵ ਨੇ ਘਰ ਵਿਚ ਹੀ ਟੋਆ ਪੁੱਟ ਕੇ ਖੁਸ਼ਬੂ ਦੀ ਮ੍ਰਿਤਕ ਦੇਹ ਦਬਾ ਦਿੱਤੀ ਅਤੇ ਉੱਪਰ ਸਾਮਾਨ ਟਿਕਾ ਦਿੱਤਾ। ਫਿਰ ਗੌਰਵ ਘਰ ਨੂੰ ਤਾਲਾ ਲਗਾ ਕੇ ਖਿਸਕ ਗਿਆ। ਪੁਲਿਸ ਸੋਚਦੀ ਰਹੀ ਕਿ ਖੁਸ਼ਬੂ ਨੂੰ ਲੈ ਕੇ ਗੌਰਵ ਕਿਧਰੇ ਦੌੜ ਗਿਆ ਹੈ ਪਰ ਸਚਾਈ ਤਾਂ ਗੌਰਵ ਦੇ ਫੜੇ ਜਾਣ ਤੋਂ ਬਾਅਦ ਸਾਹਮਣੇ ਆਈ।

ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਗੌਰਵ ਅਤੇ ਉਸ ਦੇ ਪਿਤਾ ਮੁੰਨਾ ਲਾਲ ਨੂੰ ਫੜਕੇ ਜੇ ਲ ਭੇਜ ਦਿੱਤਾ ਹੈ। ਖ਼ੁਸ਼ਬੂ ਤਾਂ ਗੌਰਵ ਨੂੰ ਆਪਣਾ ਜੀਵਨ ਸਾਥੀ ਬਣਾ ਕੇ ਉਸ ਨਾਲ ਜ਼ਿੰਦਗੀ ਗੁਜ਼ਾਰਨ ਦੇ ਸੁਪਨੇ ਦੇਖ ਰਹੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਨੂੰ ਉਹ ਜੀਵਨ ਸਾਥੀ ਬਣਾਉਣਾ ਚਾਹੁੰਦੀ ਹੈ, ਉਹ ਹੀ ਉਸ ਦੀ ਜਾਨ ਲੈ ਲਵੇਗਾ। ਗੌਰਵ ਨੇ ਵੀ ਖ਼ੁਸ਼ਬੂ ਦੀ ਮ੍ਰਿਤਕ ਦੇਹ ਨੂੰ ਧਰਤੀ ਵਿਚ ਦਬਾ ਕੇ ਸੋਚਿਆ ਹੋਣਾ ਕਿ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਪਰ ਅਖ਼ੀਰ ਸੱਚਾਈ ਸਭ ਦੇ ਸਾਹਮਣੇ ਆ ਗਈ।

Leave a Reply

Your email address will not be published. Required fields are marked *