ਕਲਾਕਾਰ ਨਿੰਜਾ ਦੇ ਘਰ ਆਈਆਂ ਖੁਸ਼ੀਆਂ, ਵਧਾਈਆਂ ਦੇਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

ਪਿਛਲੇ ਦਿਨੀਂ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ‘ਸਦਾ’ ਰੱਖਿਆ ਸੀ। ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਬੇਹੱਦ ਵਧਾਈਆਂ ਦਿੱਤੀਆਂ ਗਈਆਂ ਸਨ। ਹੁਣ ਇਸ ਤਰ੍ਹਾਂ ਦੀ ਹੀ ਖੁਸ਼ੀ ‘ਸ਼ਾਹੀ ਮਾਜਰਾ’ ਵੈੱਬ ਸੀਰੀਜ਼ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਦੇ ਘਰ ਆਈ ਹੈ। ਇਨ੍ਹਾਂ ਦੇ ਘਰ ਵੀ ਇਕ ਪੁੱਤਰ ਨੇ ਜਨਮ ਲਿਆ ਹੈ। ਜਿਸ ਦੀ ਜਾਣਕਾਰੀ ਖੁਦ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਪਾ ਕੇ ਦਿੱਤੀ ਹੈ।

ਉਨ੍ਹਾਂ ਨੇ ਬੱਚੇ ਦਾ ਨਾਮ ‘ਨਿਸ਼ਾਨ’ ਰੱਖਿਆ ਹੈ। ਨਿੰਜਾ ਨੇ ਕੈਪਸ਼ਨ ਵਿਚ ਲਿਖਿਆ ਹੈ, ਤੇਰਾ ਮੇਰੀ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗਾ ਹਾਂ। ਨਿੰਜਾ ਨੂੰ ਉਨ੍ਹਾਂ ਦੇ ਪ੍ਰਸੰਸਕ ਵਧਾਈਆਂ ਦੇ ਰਹੇ ਹਨ। ਪ੍ਰਸਿੱਧ ਕਾਮੇਡੀ ਕਲਾਕਾਰ ਰਾਣਾ ਰਣਬੀਰ ਨੇ ਵੀ ਨਿੰਜਾ ਨੂੰ ਵਧਾਈ ਦਿੱਤੀ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਨਿੰਜਾ ਦਾ ਅਸਲੀ ਨਾਂ ਅਮਿਤ ਭੱਲਾ ਹੈ। ਉਹ ਲੁਧਿਆਣਾ ਦੇ ਢੋਲੇਵਾਲ ਚੌਕ ਦੇ ਰਹਿਣ ਵਾਲੇ ਹਨ। ਨਿੰਜਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।

ਜਦੋਂ ਉਹ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੇ ਸੀ ਤਾਂ ਉਨ੍ਹਾਂ ਨੇ ਮਲਵਈ ਗਿੱਧੇ ਵਿੱਚ ਬੋਲੀਆਂ ਪਾਈਆਂ ਸੀ। ਨਿੰਜਾ ਨੇ ‘ਅੜਬ ਮੁਟਿਆਰਾਂ’ ਅਤੇ ‘ਚੰਨਾ ਮੇਰਿਆ’ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ 2014 ਵਿੱਚ ਗਾਣਾ ਟੋਲਾ ਗਾਇਆ ਸੀ। ਜੋ ਸਫਲ ਨਹੀਂ ਹੋਇਆ। ਫੇਰ ਉਨ੍ਹਾਂ ਨੇ ਗਾਣਾ ‘ਪਿੰਡਾਂ ਵਾਲੇ ਜੱਟ’ ਗਾਇਆ। ਜੋ ਬੇਹੱਦ ਮਕਬੂਲ ਹੋਇਆ। ਉਨ੍ਹਾਂ ਨੇ ਇੱਕ ਗਾਣਾ ਪਰਮੀਸ਼ ਵਰਮਾ ਨਾਲ ਵੀ ਗਾਇਆ। ਇਸ ਤਰ੍ਹਾਂ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ।

Leave a Reply

Your email address will not be published. Required fields are marked *