ਝੁੱਗੀਆਂ ਤੇ ਡਿੱਗਿਆ ਵੱਡਾ ਭਾਰੀ ਦਰੱਖਤ, 5 ਦਿਨ ਦੇ ਬੱਚੇ ਸਮੇਤ 2 ਔਰਤਾਂ ਦੀ ਹੋਈ ਮੋਤ

ਬੀਤੇ ਦਿਨੀਂ ਭਾਰਤ ਵਿਚ ਕਈ ਥਾਂ ਤੇ ਬਾਰਿਸ਼ ਦਾ ਮੌਸਮ ਦੇਖਣ ਨੂੰ ਮਿਲਿਆ। ਕਈ ਥਾਵਾਂ ਤੇ ਤਾਂ ਬਾਰਿਸ਼ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ। ਮੰਡੀਆਂ ਵਿਚ ਪਈ ਫਸਲ ਵੀ ਮੀਂਹ ਦੇ ਪਾਣੀ ਵਿਚ ਭਿੱਜ ਗਈ। ਕਿਸਾਨਾਂ ਦਾ ਤਾਂ ਮਾਲੀ ਨੁਕਸਾਨ ਹੋਇਆ ਪਰ ਕੁਦਰਤ ਨੇ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲਈ। ਮਾਮਲਾ ਹਰਿਆਣਾ ਦਾ ਹੈ, ਜਿੱਥੇ ਕੁਰਕਸ਼ੇਤਰ ਜ਼ਿਲ੍ਹੇ ਵਿੱਚ ਝੁੱਗੀਆਂ ਵਿਚ ਰਹਿਣ ਵਾਲੇ ਤਿੰਨ ਜੀਆਂ ਦੀ ਜਾਨ ਚਲੀ ਗਈ ਹੈ। ਇਹ ਸਭ ਭਾਣਾ ਬਾਰਿਸ਼ ਦੇ ਮੌਸਮ ਕਾਰਨ ਵਾਪਰਿਆ।

ਝੁੱਗੀਆਂ ਵਿੱਚ 2 ਔਰਤਾਂ ਅਤੇ ਨਿੱਕਾ ਬੱਚਾ ਸੌਂ ਰਹੇ ਸਨ। ਇਨ੍ਹਾਂ ਝੁੱਗੀਆਂ ਦੇ ਕੋਲ ਇਕ ਦਰੱਖਤ ਖੜ੍ਹਾ ਸੀ। ਜੋ ਮੌਸਮ ਖ਼ਰਾਬ ਹੋਣ ਕਾਰਨ ਝੁੱਗੀ ਤੇ ਡਿੱਗ ਗਿਆ। ਇਸ ਮੌਕੇ ਅੰਦਰ ਸੁੱਤੇ ਤਿੰਨ ਜੀਆਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ ਇੱਕ ਮਾਸੂਮ ਦੀ ਉਮਰ ਸਿਰਫ਼ ਪੰਜ ਦਿਨ ਸੀ। ਜਦੋਂ ਇਹ ਭਾਣਾ ਵਾਪਰਿਆ ਤਾਂ ਮੌਕੇ ਤੇ ਕਈ ਲੋਕ ਇਕੱਠੇ ਹੋ ਗਏ ਅਤੇ ਦਰੱਖਤ ਨੂੰ ਚੁੱਕਣ ਦਾ ਯਤਨ ਕੀਤਾ ਗਿਆ ਪਰ ਦਰੱਖਤ ਭਾਰੀ ਹੋਣ ਕਾਰਨ ਲੋਕਾਂ ਤੋਂ ਚੁੱਕਿਆ ਨਹੀਂ ਗਿਆ ਅਤੇ ਹੌਲੀ ਹੌਲੀ ਹੋਰ ਲੋਕਾਂ ਨੂੰ ਮਦਦ ਲਈ ਬੁਲਾਇਆ ਗਿਆ।

ਦਰੱਖ਼ਤ ਸਾਈਡ ਹੋਇਆ ਤਾਂ ਹੇਠਾਂ ਦਬੇ ਜੀਆਂ ਨੂੰ ਐਂਮਬੂਲੈਂਸ ਦੀ ਮ ਦ ਦ ਨਾਲ ਪਿਹੋਵਾ ਵਿਖੇ ਸਰਕਾਰੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਵਿੱਚ ਇੱਕ ਔਰਤ ਦੀ ਉਮਰ 30 ਸਾਲ ਅਤੇ ਦੂਜੀ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ। ਜਦਕਿ ਨਿੱਕੇ ਬੱਚੇ ਦੀ ਉਮਰ ਸਿਰਫ਼ 5 ਦਿਨ ਸੀ।

Leave a Reply

Your email address will not be published. Required fields are marked *