ਲੱਖਾਂ ਖਰਚਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਆਸਟ੍ਰੇਲੀਆ, ਜਦ ਮ੍ਰਿਤਕ ਦੇਹ ਪਹੁੰਚੀ ਪਿੰਡ ਤਾਂ ਰੋਈ ਹਰ ਅੱਖ

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਨਾਲ ਮੰ ਦ ਭਾ ਗੀ ਆਂ ਘਟਨਾਵਾਂ ਵਾਪਰਨ ਦਾ ਸਿਲਸਿਲਾ ਰੁਕ ਨਹੀਂ ਰਿਹਾ। ਰੁਜ਼ਗਾਰ ਦੀ ਭਾਲ ਵਿੱਚ ਗਏ ਹੁਣ ਤੱਕ ਕਿੰਨੇ ਹੀ ਪੰਜਾਬੀ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ ਦਿਨੀਂ 29 ਤਰੀਕ ਨੂੰ ਆਸਟਰੇਲੀਆ ਦੇ ਮੈਲਬਰਨ ਵਿਚ ਇਕ ਅਜਿਹਾ ਹਾਦਸਾ ਹੋਇਆ, ਜਿਸ ਵਿੱਚ 28 ਸਾਲ ਦੇ ਇਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਸੀ। ਮ੍ਰਿਤਕ ਦਾ ਨਾਮ ਮਨਜੀਤ ਸਿੰਘ ਮਨੀ ਸੀ। ਜੋ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ।

ਮਨਜੀਤ ਸਿੰਘ ਲਗਭਗ ਢਾਈ ਸਾਲ ਤੋਂ ਆਸਟ੍ਰੇਲੀਆ ਗਿਆ ਹੋਇਆ ਸੀ। ਉਹ ਉਥੇ ਟਰਾਲਾ ਚਲਾਉਂਦਾ ਸੀ। ਉਸ ਦਾ ਟਰਾਲਾ ਪਲਟ ਜਾਣ ਕਾਰਨ ਉਸ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੀ ਥਾਂ ਹੇਠ ਨੂੰ ਰੇਲਵੇ ਟਰੈਕ ਲੰਘਦਾ ਹੈ ਅਤੇ ਉੱਤੋਂ ਰੋਡ ਹੈ। ਉੱਥੇ ਹਨੇਰੇ ਵਿੱਚ ਟੋਆ ਹੋਣ ਕਾਰਨ ਮਨਜੀਤ ਸਿੰਘ ਦਾ ਟਰਾਲਾ ਪਲਟ ਗਿਆ ਅਤੇ ਇਹ ਭਾਣਾ ਵਾਪਰ ਗਿਆ। ਮਨਜੀਤ ਸਿੰਘ ਦਾ ਵਿਆਹ ਜਨਵਰੀ 2020 ਵਿੱਚ ਹੋਇਆ ਸੀ।

ਵਿਆਹ ਤੋਂ ਲਗਪਗ ਇਕ ਮਹੀਨਾ ਬਾਅਦ ਮਨਜੀਤ ਸਿੰਘ ਆਸਟਰੇਲੀਆ ਚਲਾ ਗਿਆ। ਇਸ ਤੋਂ ਕੁਝ ਹੀ ਦਿਨਾਂ ਬਾਅਦ ਲਾਕਡਾਉਨ ਲੱਗ ਗਿਆ। ਜਿਸ ਕਰ ਕੇ ਮਨਜੀਤ ਸਿੰਘ ਫੇਰ ਵਾਪਸ ਭਾਰਤ ਨਹੀਂ ਸੀ ਆਇਆ। ਕੋਈ ਨਹੀਂ ਸੀ ਜਾਣਦਾ ਕਿ ਉਹ ਮ੍ਰਿਤਕ ਰੂਪ ਵਿੱਚ ਵਾਪਸ ਆਵੇਗਾ। ਮਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦਾ ਭਰਾ ਨਰਿੰਦਰ ਸਿੰਘ ਲੈ ਕੇ ਆਇਆ ਹੈ। ਜੋ ਕਿ ਆਸਟ੍ਰੇਲੀਆ ਵਿਚ ਹੀ ਰਹਿੰਦਾ ਹੈ। ਮ੍ਰਿਤਕ ਦੇਹ ਦਾ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ।

ਮਨਜੀਤ ਸਿੰਘ ਨੂੰ ਅੰਤਮ ਵਿਦਾਇਗੀ ਦੇਣ ਸਮੇਂ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਸਬੰਧੀ ਇਕੱਠੇ ਹੋਏ ਸਨ। ਮਨਜੀਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਮਾਤਾ, ਪਿਤਾ ਅਤੇ ਇੱਕ ਭਰਾ ਨੂੰ ਛੱਡ ਗਿਆ ਹੈ। ਸਾਰੇ ਪਿੰਡ ਵਿਚ ਹੀ ਸੋਗ ਦੀ ਲਹਿਰ ਹੈ। ਮਨਜੀਤ ਸਿੰਘ ਭਰ ਜਵਾਨੀ ਵਿੱਚ ਪਰਿਵਾਰ ਨੂੰ ਰੋਂਦਾ ਹੋਇਆ ਛੱਡ ਗਿਆ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਉਨ੍ਹਾਂ ਨੂੰ ਕੁਝ ਨਹੀਂ ਸੁੱਝ ਰਿਹਾ।

Leave a Reply

Your email address will not be published. Required fields are marked *