ਸਕੂਲ ਤੋਂ ਘਰ ਆਈ ਮੈਡਮ ਨੇ ਖੋਲਿਆ ਗੇਟ ਤਾਂ ਅੰਦਰਲਾ ਸੀਨ ਦੇਖ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ

ਪੰਜਾਬ ਵਿੱਚ ਭਾਵੇਂ ਸਰਕਾਰ ਬਦਲ ਗਈ ਹੈ ਅਤੇ ਪੁਲਿਸ ਵੀ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਸ ਖ਼ ਤ ਹੈ ਪਰ ਫੇਰ ਵੀ ਮਾੜੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਇਨ੍ਹਾਂ ਲੋਕਾਂ ਦਾ ਕੰਮ ਭੋਲੇ ਭਾਲੇ ਲੋਕਾਂ ਦੀ ਕਮਾਈ ਖਾਣਾ ਹੈ। ਦਿਨ ਰਾਤ ਅਜਿਹੇ ਕਿਸਮ ਦੇ ਲੋਕ ਦੂਜਿਆਂ ਦੀ ਕਮਾਈ ਖਾਣ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ। ਜਦੋਂ ਅਜਿਹੇ ਲੋਕ ਪੁਲੀਸ ਦੇ ਧੱ ਕੇ ਚੜ੍ਹਦੇ ਹਨ। ਫਿਰ ਇਨ੍ਹਾਂ ਨਾਲ ਜੋ ਬਣਦਾ ਹੈ। ਉਹ ਇਹ ਹੀ ਜਾਣਦੇ ਹਨ। ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ,

ਜਿੱਥੇ ਇਕ ਪਰਿਵਾਰ ਦੀ ਦਿਨ ਰਾਤ ਮਿਹਨਤ ਕਰਕੇ ਕੀਤੀ ਕਮਾਈ ਨੂੰ ਚੋਰ ਉਡਾ ਕੇ ਲੈ ਗਏ। ਘਰ ਦੀ ਮਾਲਕਣ ਜੋ ਪੇਸ਼ੇ ਤੋਂ ਅਧਿਆਪਕਾ ਹੈ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਹੋਈ ਸੀ। ਜਦੋਂ ਉਹ ਸਕੂਲ ਤੋਂ ਵਾਪਸ ਘਰ ਆਈ ਤਾਂ ਗੇਟ ਬਾਹਰੋਂ ਬੰਦ ਸੀ। ਜਦਕਿ ਅੰਦਰ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ। ਇਹ ਦਰਵਾਜ਼ੇ ਤਾਲੇ ਤੋਡ਼ ਕੇ ਖੋਲ੍ਹੇ ਗਏ ਸਨ। ਸਾਮਾਨ ਖਿੱਲਰਿਆ ਦੇਖ ਮਾਲਕਣ ਸਕਿੰਟਾਂ ਵਿੱਚ ਹੀ ਸਮਝ ਗਈ ਕਿ ਘਰ ਵਿਚ ਚੋ ਰੀ ਹੋ ਚੁੱਕੀ ਹੈ। ਮਾਲਕਣ ਦੁਆਰਾ

ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਆ ਕੇ ਮੌਕਾ ਦੇਖਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚੋ ਰ ਨੂੰ ਫੜਨ ਲਈ ਸੀ.ਸੀ.ਟੀ.ਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਮਕਾਨ ਮਾਲਕ ਔਰਤ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਮਾਮਲਾ ਦਰਜ ਕਰਕੇ ਚੋਰਾਂ ਨੂੰ ਫੜਿਆ ਜਾਵੇ ਤਾਂ ਜੋ ਅਜਿਹਾ ਕਿਸੇ ਹੋਰ ਨਾਲ ਨਾ ਵਾਪਰ ਸਕੇ। ਪਰਿਵਾਰ ਮੁਤਾਬਕ ਘਰ ਵਿਚੋਂ ਪੰਜ ਤੋਲੇ ਸੋਨਾ ਅਤੇ ਅੱਧਾ ਕਿੱਲੋ ਚਾਂਦੀ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਾਮਾਨ ਚੋਰੀ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਬੰਦੇ ਦਾ ਕੰਮ ਨਹੀਂ ਹੋ ਸਕਦਾ। ਉਨ੍ਹਾਂ ਵੱਲੋਂ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ 7-8 ਲੱਖ ਦਾ ਨੁਕਸਾਨ ਹੋਇਆ ਹੈ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਇਕ ਵਿਅਕਤੀ ਕੰਧ ਟੱਪ ਕੇ ਅੰਦਰ ਦਾਖਲ ਹੁੰਦਾ ਦਿਖਾਈ ਵੀ ਦਿੰਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *