ਕਨੇਡਾ ਚ ਹੋ ਗਿਆ ਵੱਡਾ ਕਾਂਡ, ਪੁਲਿਸ ਦੇ 2 ਅਫਸਰਾਂ ਸਮੇਤ 3 ਦੀ ਹੋਈ ਮੋਤ

ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਵਾਪਰੀ ਘਟਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਇਹ ਮੰ ਦ ਭਾ ਗੀ ਘਟਨਾ ਵਾਪਰੀ ਹੈ, ਟੋਰਾਂਟੋ ਤੋਂ 103 ਕਿਲੋਮੀਟਰ ਦੂਰ ਇੰਸਫਿਲ ਟਾਊਨ ਵਿੱਚ। ਜਿੱਥੇ 23 ਸਾਲਾ ਇਕ ਨੌਜਵਾਨ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਤਿੰਨਾਂ ਦੀ ਜਾਨ ਚਲੀ ਗਈ। ਕਿਸੇ ਪਰਿਵਾਰਕ ਮਸਲੇ ਕਾਰਨ ਪੁਲਿਸ ਅਫ਼ਸਰਾਂ ਨੂੰ ਫੋਨ ਕਰਕੇ ਰਾਤ ਨੂੰ ਬੁਲਾਇਆ ਗਿਆ ਸੀ। ਜਿੱਥੇ ਨੌਜਵਾਨ ਨੇ ਪੁਲਿਸ ਤੇ ਗ ਲੀ ਚਲਾ ਦਿੱਤੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਪਹਿਲਾ ਨੌਜਵਾਨ ਦੀ ਜਾਨ ਚਲੀ ਗਈ

ਅਤੇ ਬਾਅਦ ਵਿਚ ਹਸਪਤਾਲ ਪਹੁੰਚ ਕੇ ਪੁਲਿਸ ਅਧਿਕਾਰੀਆਂ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਰਾਤ 8 ਵਜੇ ਪੁਲਿਸ ਨੂੰ ਫੋਨ ਆਇਆ ਸੀ ਕਿ ਇੰਸਫ਼ਿਲ ਟਾਊਨ ਵਿੱਚ ਇੱਕ ਪਰਿਵਾਰ ਵਿੱਚ ਟਕਰਾਅ ਹੋ ਗਿਆ ਹੈ। ਜਦੋਂ ਇਹ ਦੋਵੇਂ ਪੁਲਿਸ ਅਫਸਰ ਘਰ ਦੇ ਅੰਦਰ ਗਏ ਤਾਂ 23 ਸਾਲਾ ਨੌਜਵਾਨ ਨੇ ਇਨ੍ਹਾਂ ਤੇ ਗ ਲੀ ਚਲਾ ਦਿੱਤੀ। ਜਦੋਂ ਉਨ੍ਹਾਂ ਨੇ ਉਸੇ ਤਰੀਕੇ ਨਾਲ ਜਵਾਬ ਦਿੱਤਾ ਤਾਂ ਨੌਜਵਾਨ ਦੀ ਜਾਨ ਚਲੀ ਗਈ। ਜਦੋਂ 33 ਸਾਲਾ ਅਤੇ 54 ਸਾਲਾ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ

ਤਾਂ ਹਸਪਤਾਲ ਪਹੁੰਚ ਕੇ ਇਹ ਦੋਵੇਂ ਵੀ ਅੱਖਾਂ ਮੀਟ ਗਏ। ਇਸ ਤਰ੍ਹਾਂ ਇਸ ਘਟਨਾ ਵਿਚ 3 ਜਾ ਨਾਂ ਚਲੀਆਂ ਗਈਆਂ। 23 ਸਾਲਾ ਨੌਜਵਾਨ ਦੀ ਪਛਾਣ ਪੁਲਿਸ ਨੇ ਜਨਤਕ ਨਹੀਂ ਕੀਤੀ। ਪੁਲਿਸ ਅਧਿਕਾਰੀਆਂ ਦੀ ਜਾਨ ਜਾਣ ਦੇ ਮਾਮਲੇ ਵਿਚ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅ ਫ਼ ਸੋ ਸ ਜ਼ਾਹਰ ਕੀਤਾ ਹੈ। ਇਸ ਤੋਂ ਬਿਨਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੋਵੇਂ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਡੂੰਘੀ ਹ ਮ ਦ ਰ ਦੀ ਜਤਾਈ ਹੈ।

Leave a Reply

Your email address will not be published. Required fields are marked *