ਕਨੇਡਾ ਵਾਲੇ ਕਰ ਲਓ ਤਿਆਰੀਆਂ, ਮੌਸਮ ਬਾਰੇ ਆ ਗਈ ਵੱਡੀ ਅਪਡੇਟ

ਕੁਦਰਤ ਕਦੋਂ ਆਪਣਾ ਮਿਜਾਜ਼ ਬਦਲ ਲਵੇ? ਕੁਝ ਕਿਹਾ ਨਹੀਂ ਜਾ ਸਕਦਾ। ਕਈ ਵਾਰ ਤਾਂ ਕੁਦਰਤ ਅਜਿਹਾ ਭਾਣਾ ਵਰਤਾਉਂਦੀ ਹੈ ਕਿ ਮਨੁੱਖਤਾ ਛੇਤੀ ਸੰਭਲ ਨਹੀਂ ਸਕਦੀ। ਇਸ ਵਾਰ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਹੜ੍ਹਾਂ ਨੇ ਜੋ ਹਾਲਾਤ ਬਣਾ ਦਿੱਤੇ, ਉਹ ਸਾਡੇ ਸਭ ਦੇ ਸਾਹਮਣੇ ਹਨ। ਇਸ ਤੋਂ ਬਾਅਦ ਕੈਨੇਡਾ ਦੇ ਐਟਲਾਂਟਿਕ ਖੇਤਰ ਵਿਚ ਆਏ ਫਿਓਨਾ ਤੂ ਫ਼ਾ ਨ ਨੂੰ ਕੌਣ ਭੁੱਲਿਆ ਹੈ। ਜਿਸ ਨੇ ਵੱਡੇ ਇਲਾਕੇ ਵਿੱਚ ਬਿਜਲੀ ਗੁੱਲ ਕਰ ਕੇ ਹਨ੍ਹੇਰ ਪਾ ਦਿੱਤਾ ਸੀ। 10 ਦਿਨ ਵਿੱਚ ਵੀ ਬਿਜਲੀ

ਦੀ ਸਪਲਾਈ ਸੁਚਾਰੂ ਰੂਪ ਵਿੱਚ ਨਹੀਂ ਸੀ ਚਾਲੂ ਕੀਤੀ ਜਾ ਸਕੀ। ਇਕੱਲੇ ਨੋਵਾ ਸਕੋਸ਼ੀਆ ਵਿੱਚ ਹੀ 4 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ। ਤੂ ਫ਼ਾ ਨ ਨੇ ਦਰੱਖਤ ਪੁੱਟ ਕੇ ਬਿਜਲੀ ਦੀਆਂ ਤਾਰਾਂ ਤੇ ਸੁੱ ਟ ਦਿੱਤੇ ਸਨ। ਹੁਣ ਕੈਨੇਡਾ ਦੇ ਮੌਸਮ ਵਿਭਾਗ ਨੇ ਟੋਰਾਂਟੋ ਵਾਸੀਆਂ ਨੂੰ ਚੌਕਸ ਕੀਤਾ ਹੈ ਕਿ ਇੱਥੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਿਸ ਦੀ ਰਫ਼ਤਾਰ 70 ਕਿਲੋਮੀਟਰ ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਦੇ ਨਾਲ ਮੀਂਹ ਵੀ ਆ ਸਕਦਾ ਹੈ।

ਇਸ ਲਈ ਟੋਰਾਂਟੋ ਵਾਸੀਆਂ ਨੂੰ ਚੌਕਸ ਕੀਤਾ ਗਿਆ ਹੈ ਕਿ ਹਵਾ ਦੇ ਨੁਕਸਾਨ ਤੋਂ ਬਚਾਅ ਲਈ ਚੀਜ਼ਾਂ ਨੂੰ ਧਿਆਨ ਨਾਲ ਟਿਕਾਣੇ ਰੱਖਿਆ ਜਾਵੇ। ਇਹ ਹਵਾ ਕਮਜ਼ੋਰ ਸ਼ੈਲਟਰ ਨੂੰ ਨੁ ਕ ਸਾ ਨ ਪਹੁੰਚਾ ਸਕਦੀ ਹੈ। ਬਿਜਲੀ ਦੀ ਸਪਲਾਈ ਵਿੱਚ ਵਿ ਘ ਨ ਪੈ ਸਕਦਾ ਹੈ। ਇਸ ਲਈ ਜਨਤਾ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *