ਕੁੜੀ ਪਿੱਛੇ ਮੁੰਡਿਆਂ ਨੇ ਲੈ ਲਈ ਸਰਦਾਰ ਜੀ ਦੀ ਜਾਨ, ਹੁਣ ਪੁਲੀਸ ਨੇ ਫੜ ਲਏ ਮੁੰਡੇ ਤਾਂ ਖੁੱਲ੍ਹ ਗਏ ਹੋਰ ਵੀ ਵੱਡੇ ਰਾਜ

ਪਿਛਲੇ ਦਿਨੀਂ ਗੁਰਦਾਸਪੁਰ ਤੋਂ ਇਕ ਡਾਕਟਰ ਦੀ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਕਿਸੇ ਨੇ ਤਿੱ ਖੀ ਆਂ ਚੀਜ਼ਾਂ ਦੀ ਮਦਦ ਨਾਲ ਡਾ ਗੁਰਮੀਤ ਸਿੰਘ ਦੇ ਸਰੀਰ ਤੇ ਕਈ ਵਾਰ ਕਰ ਕੇ ਉਨ੍ਹਾਂ ਦੀ ਜਾਨ ਲੈ ਲਈ ਸੀ। ਡਾਕਟਰ ਗੁਰਮੀਤ ਸਿੰਘ ਗੁਰੂ ਘਰ ਵਿੱਚ ਕੀਰਤਨ ਵੀ ਕਰਦੇ ਸੀ ਅਤੇ ਇਕੱਲੇ ਰਹਿੰਦੇ ਸੀ। ਉਨ੍ਹਾਂ ਦੀ ਪਤਨੀ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ ਸੀ। ਜੋ ਬੀਤੇ ਸਮੇਂ ਦੌਰਾਨ ਅੱਖਾਂ ਮੀਟ ਚੁੱਕੀ ਹੈ। ਉਨ੍ਹਾਂ ਦਾ ਪੁੱਤਰ ਕਿਧਰੇ ਪਾਸੇ ਰਹਿੰਦਾ ਹੈ। ਡਾ ਗੁਰਮੀਤ ਸਿੰਘ ਨੇ ਕਿਸੇ ਦੇ ਅੰਤਮ ਸਸਕਾਰ ਤੋਂ ਵਾਪਸ ਆ ਕੇ ਕਲੀਨਿਕ ਖੋਲੀ ਸੀ।

ਜਦੋਂ ਕੋਈ ਵਿਅਕਤੀ ਦਵਾਈ ਲੈਣ ਆਇਆ ਤਾਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਾ ਤੇ ਉਸ ਨੇ ਰੌਲਾ ਪਾਇਆ। ਪੁਲਿਸ ਉਸੇ ਸਮੇਂ ਜਾਂਚ ਵਿਚ ਜੁਟ ਗਈ ਸੀ ਅਤੇ ਹੁਣ ਸਾਰਾ ਮਾਮਲਾ ਟ੍ਰੇਸ ਹੋ ਗਿਆ ਹੈ। 3 ਨੌਜਵਾਨਾਂ ਨੇ ਮਿਲ ਕੇ ਇਸ ਘਟਨਾ ਨੂੰ ਅੰ ਜ਼ਾ ਮ ਦਿੱਤਾ ਹੈ। ਜਿਨ੍ਹਾਂ ਵਿੱਚੋਂ ਪੁਲਿਸ ਨੇ 2 ਫੜ ਲਏ ਹਨ ਪਰ ਇੱਕ ਅਜੇ ਪੁਲਿਸ ਦੇ ਹੱਥ ਨਹੀਂ ਲੱਗਾ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਖ਼ੁਸ਼ੀ ਨਾਮ ਦੀ ਇਕ ਲੜਕੀ ਡਾਕਟਰ ਕੋਲ 4 ਸਾਲ ਤੋਂ ਕੰਮ ਕਰਦੀ ਹੈ।

ਖ਼ੁਸ਼ੀ ਦੇ 7 ਮਹੀਨੇ ਤੋਂ ਰਵੀ ਨਾਲ ਸਬੰਧ ਸਨ। ਡਾ ਗੁਰਮੀਤ ਸਿੰਘ ਲੜਕੀ ਖੁਸ਼ੀ ਨੂੰ ਸਮਝਾਉਂਦੇ ਸਨ ਕਿ ਰਵੀ ਚੰਗਾ ਲੜਕਾ ਨਹੀਂ। ਇਸ ਲਈ ਉਹ ਰਵੀ ਦਾ ਸਾਥ ਛੱਡ ਦੇਵੇ। ਹੁਣ 2 ਮਹੀਨੇ ਤੋਂ ਰਵੀ ਅਤੇ ਖੁਸ਼ੀ ਵਿਚਕਾਰ ਸਬੰਧ ਨਹੀਂ ਰਹੇ ਸਨ। ਦੂਜੇ ਪਾਸੇ ਰਵੀ ਚਾਹੁੰਦਾ ਸੀ ਕਿ ਡਾਕਟਰ ਕੋਲ ਖੁਸ਼ੀ ਨਾ ਜਾਵੇ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਰਵੀ ਨੇ ਆਪਣੇ ਸਾਥੀਆਂ ਰਾਹੁਲ ਅਤੇ ਜੋਬਨ ਨਾਲ ਮਿਲ ਕੇ ਡਾਕਟਰ ਦੀ ਜਾਨ ਲੈ ਲਈ। ਘਟਨਾ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਤਿੱ ਖੀ ਚੀਜ਼ ਦੀ ਵਰਤੋਂ ਕੀਤੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਰਾਹੁਲ ਅਤੇ ਜੋਬਨ ਨੂੰ ਫੜ ਲਿਆ ਹੈ। ਰਵੀ ਅਜੇ ਪੁਲਿਸ ਦੇ ਹੱਥ ਨਹੀਂ ਲੱਗਾ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਰਵੀ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *