ਚੱਲਦੀ ਰੇਲ ਗੱਡੀ ਚ ਮੁੰਡੇ ਨੂੰ ਸਟੰਟ ਕਰਨਾ ਪੈ ਗਿਆ ਮਹਿੰਗਾ, ਮੋਬਾਈਲ ਚ ਬਣ ਗਈ ਵੀਡੀਓ, ਚਲੀ ਗਈ ਜਾਨ

ਕਈ ਨੌਜਵਾਨ ਫ਼ਿਲਮਾਂ ਨੂੰ ਦੇਖ ਕੇ ਸਟੰਟ ਕਰਨ ਲੱਗ ਪੈਂਦੇ ਹਨ। ਕਈ ਵਾਰ ਇਹ ਚੌੜ ਇਨ੍ਹਾਂ ਨੂੰ ਮਹਿੰਗੀ ਵੀ ਪੈ ਜਾਂਦੀ ਹੈ ਅਤੇ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਮਾਮਲਾ ਖੰਨਾ ਦਾ ਹੈ। ਜਿੱਥੇ ਕੋਈ ਨਾਮਲੂਮ ਵਿਅਕਤੀ ਸਮਰਾਲਾ ਓਵਰਬ੍ਰਿਜ ਨੇੜੇ ਸੁਪਰਫਾਸਟ ਮਾਲਵਾ ਐਕਸਪ੍ਰੈਸ ਡਾਊਨ ਗੱਡੀ ਦੀ ਤਾਕੀ ਦੇ ਨਾਲ ਪਾਈਪ ਫੜਕੇ ਲਟਕਦਾ ਹੋਇਆ ਡਾਉਨ ਲਾਈਟ ਵਾਲੇ ਪੋਲ ਨਾਲ ਟਕਰਾਅ ਕੇ ਆਪਣੀ ਜਾਨ ਗਵਾ ਗਿਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ।

ਰੇਲਵੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਨੇ ਇਤਲਾਹ ਦਿੱਤੀ ਸੀ ਕਿ ਸਮਰਾਲੇ ਵਾਲੇ ਓਵਰਬ੍ਰਿਜ ਨੇੜੇ ਕੋਈ ਵਿਅਕਤੀ ਟਰੇਨ ਤੋਂ ਡਿੱ ਗ ਪਿਆ ਹੈ। ਜਿਸ ਕਰਕੇ ਉਹ ਮੌਕੇ ਤੇ ਪਹੁੰਚੇ ਪਰ ਤਦ ਤੱਕ ਇਸ ਨੌਜਵਾਨ ਦੀ ਜਾਨ ਜਾ ਚੁੱਕੀ ਸੀ। ਉਨ੍ਹਾਂ ਨੇ ਇੰਦਰ ਤੱਕ ਦੇ ਸਿਵਲ ਹਸਪਤਾਲ ਪਹੁੰਚਾਇਆ। ਰੇਲਵੇ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇੱਕ ਮੂਵੀ ਮਿਲੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਨੌਜਵਾਨ ਸੁਪਰਫਾਸਟ ਮਾਲਵਾ ਐਕਸਪ੍ਰੈਸ ਡਾਊਨ ਟ੍ਰੇਨ ਦੀ

ਤਾਕੀ ਦੇ ਨਾਲ ਲੱਗੇ ਪਾਈਪ ਨੂੰ ਫੜ ਕੇ ਬਾਹਰ ਲਟਕਦਾ ਹੋਇਆ ਸ ਟੰ ਟ ਕਰ ਰਿਹਾ ਸੀ। ਬਾਹਰ ਲਟਕਦਾ ਹੋਇਆ ਉਹ ਡਾਊਨ ਲਾਈਟ ਵਾਲੇ ਪੋਲ ਨਾਲ ਟਕਰਾਅ ਗਿਆ ਅਤੇ ਥੱਲੇ ਡਿੱ ਗ ਪਿਆ। ਇਸ ਹਾਦਸੇ ਵਿਚ ਨੌਜਵਾਨ ਦੀ ਜਾਨ ਚਲੀ ਗਈ। ਰੇਲਵੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਅੰ ਤ ਮ ਸਸਕਾਰ ਕਰ ਦਿੱਤਾ ਜਾਵੇਗਾ। ਉਸ ਦੀ ਜੇਬ ਵਿਚੋਂ ਕੋਈ ਰੇਲਵੇ ਟਿਕਟ, ਮੋਬਾਈਲ ਜਾਂ ਆਧਾਰ ਕਾਰਡ ਆਦਿ ਨਹੀਂ ਮਿਲਿਆ।

ਜਿਸ ਕਰਕੇ ਉਸ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕੀਤੀ ਜਾ ਗਈ ਹੈ। ਅਸੀਂ ਦੇਖਦੇ ਹਾਂ ਕਿ ਕਈ ਸਿਰ ਫਿਰੇ ਅਜਿਹੀਆਂ ਹਰਕਤਾਂ ਕਰਦੇ ਹਨ। ਜਿਸ ਨਾਲ ਉਹ ਆਪਣੀ ਤਾਂ ਜਾਨ ਗੁਆ ਬਹਿੰਦੇ ਹਨ ਪਰ ਪਿੱਛੋਂ ਪਰਿਵਾਰ ਦੇ ਜੀਅ ਇਨ੍ਹਾਂ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ। ਅਜਿਹੇ ਨੌਜਵਾਨਾਂ ਨੂੰ ਸਮਝ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿਉਂਕਿ ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ।

Leave a Reply

Your email address will not be published. Required fields are marked *