ਪਾਣੀ ਭਰਨ ਨੂੰ ਲੈ ਕੇ ਜਠਾਣੀ ਦਰਾਣੀ ਚ ਹੋ ਗਿਆ ਵੱਡਾ ਕਾਂਡ, ਇੱਕ ਦੀ ਹੋਈ ਮੋਤ, ਦੂਜੀ ਹੋਈ ਫਰਾਰ

ਨੂੰਹ ਸੱਸ ਜਾਂ ਦਰਾਣੀ ਜਠਾਣੀ ਦਾ ਰਿਸ਼ਤਾ ਹੀ ਅਜਿਹਾ ਹੈ ਕਿ ਇਨ੍ਹਾਂ ਵਿਚ ਆਮ ਤੌਰ ਤੇ ਮਾਮੂਲੀ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਹੈ। ਕਈ ਵਾਰ ਤਾਂ ਇਹ ਮਾਮੂਲੀ ਤੂੰ ਤੂੰ ਮੈਂ ਮੈਂ ਵੱਡਾ ਰੂਪ ਧਾਰ ਜਾਂਦੀ ਹੈ। ਘਟਨਾ ਪਿਛਲੇ ਦਿਨੀਂ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਵਾਪਰੀ ਹੈ। ਜਿੱਥੇ ਗੁਡੀਆ ਨਾਮ ਦੀ ਵਿਆਹੁਤਾ ਦੀ ਜਾਨ ਚਲੀ ਗਈ ਹੈ। ਉਸ ਦੇ ਵਿਆਹ ਨੂੰ ਅਜੇ 8 ਮਹੀਨੇ ਹੋਏ ਸਨ। ਜਾਣਕਾਰੀ ਮਿਲੀ ਹੈ ਕਿ ਮ੍ਰਿਤਕਾ ਦੀ ਸੱਸ ਅਤੇ ਜਠਾਣੀ ਵਿਚਕਾਰ ਪਾਣੀ ਭਰਨ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ।

ਗੁਡੀਆ ਆਪਣੀ ਸੱਸ ਦੇ ਪੱਖ ਵਿੱਚ ਖਲੋ ਗਈ। ਜਿਸ ਕਰਕੇ ਗੁਡੀਆ ਅਤੇ ਉਸ ਦੀ ਜਠਾਣੀ ਹੱ ਥੋ ਪਾ ਈ ਹੋ ਗਈਆਂ। ਇਸ ਹੱਥੋਪਾਈ ਵਿੱਚ ਗੁਡੀਆਂ ਦੇ ਕੰਨ ਤੇ ਸੱ ਟ ਲੱਗੀ ਅਤੇ ਕੰਨ ਪਾ ਟ ਗਿਆ। ਗੁਡੀਆ ਦਾ ਪਤੀ ਕੁਲਦੀਪ ਸਿੰਘ ਕੰਮ ਤੇ ਗਿਆ ਹੋਇਆ ਸੀ। ਫੋਨ ਕਰਨ ਤੇ ਉਹ ਵੀ ਘਰ ਆ ਗਿਆ ਅਤੇ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਲਈ ਡਾਕਟਰ ਕੋਲ ਲੈ ਗਿਆ। ਜਾਂਦੇ ਵਕਤ ਗੁਡੀਆ ਡਿੱਗ ਗਈ। ਡਾਕਟਰ ਨੇ ਦਵਾਈ ਤਾਂ ਦੇ ਦਿੱਤੀ ਪਰ ਉਸ ਨੂੰ ਧੰਦੋਈ ਜਾਣ ਦੀ ਸਲਾਹ ਦਿੱਤੀ।

ਕੁਲਦੀਪ ਸਿੰਘ ਆਪਣੇ ਭਰਾ ਨੂੰ ਨਾਲ ਲੈ ਕੇ ਆਪਣੀ ਪਤਨੀ ਨੂੰ ਲੱਧੇ ਮੁੰਡੇ ਲੈ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਮ੍ਰਿਤਕਾ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਮ੍ਰਿਤਕਾ ਦੀ ਜਠਾਣੀ ਕਿਧਰੇ ਦੌੜ ਗਈ ਪਰ ਪੁਲਿਸ ਨੇ ਮ੍ਰਿਤਕਾ ਦੇ ਜੇਠ ਨੂੰ ਕਾਬੂ ਕਰ ਲਿਆ ਹੈ। ਦੂਜੇ ਪਾਸੇ ਮ੍ਰਿਤਕਾ ਦਾ ਸਹੁਰਾ ਪਰਿਵਾਰ ਮ੍ਰਿਤਕਾ ਦੀ ਜਾਨ ਜਾਣ ਦਾ ਕਾਰਨ ਦਿਲ ਦਾ ਦੌ ਰਾ ਪੈਣ ਨੂੰ ਦੱਸ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਾਮੂਲੀ ਜਿਹੀ ਗੱਲ ਪਿੱਛੇ 2 ਘਰ ਪੁੱਟੇ ਗਏ ਹਨ। ਮ੍ਰਿਤਕਾ ਨੂੰ ਆਪਣੀ ਸੱਸ ਦਾ ਸਾਥ ਦੇਣਾ ਮਹਿੰਗਾ ਪੈ ਗਿਆ। ਉਸ ਦੇ ਵਿਆਹ ਨੂੰ ਤਾਂ ਅਜੇ ਇੱਕ ਸਾਲ ਵੀ ਨਹੀਂ ਸੀ ਹੋਇਆ। ਅਜੇ ਤਾਂ ਉਹ ਪਹਿਲੇ ਕਰਵਾ ਚੌਥ ਦਾ ਵਰਤ ਰੱਖਣ ਦੀਆਂ ਤਿਆਰੀਆਂ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਪਰਿਵਾਰ ਦੀ ਇੱਕ ਨੂੰਹ ਸਦੀਵੀ ਵਿ ਛੋ ੜਾ ਦੇ ਗਈ ਅਤੇ ਦੂਸਰੀ ਨੂੰ ਜੇ ਲ ਜਾਣਾ ਪਵੇਗਾ।

Leave a Reply

Your email address will not be published. Required fields are marked *