ਪੁਲਿਸ ਹੱਥੋਂ ਹੋ ਗਿਆ ਵੱਡਾ ਕਾਂਡ, 28 ਸਾਲਾ ਔਰਤ ਦੀ ਚਲੀ ਗਈ ਜਾਨ

ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਹੁੰਦੀ ਹੈ ਪਰ ਜੇਕਰ ਪੁਲਿਸ ਹੀ ਜਨਤਾ ਨਾਲ ਧੱ ਕਾ ਕਰਨ ਲੱਗ ਜਾਵੇ, ਜਨਤਾ ਦੀ ਜਾਨ ਲੈਣ ਲੱਗ ਜਾਵੇ ਤਾਂ ਇਨਸਾਫ਼ ਕਿਸ ਤੋਂ ਮੰਗਿਆ ਜਾਵੇ। ਮਾਮਲਾ ਉਤਰਾਖੰਡ ਦੇ ਊਧਮ ਸਿੰਘ ਨਗਰ ਦਾ ਹੈ। ਜਿੱਥੇ ਉੱਤਰ ਪ੍ਰਦੇਸ਼ ਦੀ ਪੁਲਿਸ ਤੇ ਇਕ ਔਰਤ ਗੁਰਜੀਤ ਕੌਰ ਦੀ ਜਾਨ ਲੈ ਲੈਣ ਦੇ ਦੋਸ਼ ਲੱਗ ਰਹੇ ਹਨ। ਮ੍ਰਿਤਕਾ ਦੀ ਉਮਰ 28 ਸਾਲ ਸੀ। ਮ੍ਰਿਤਕਾ ਦਾ ਪਤੀ ਗੁਰਤਾਜ ਸਿੰਘ ਭੁੱਲਰ ਉਸ ਸਮੇਂ ਦਿੱਲੀ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਸਿਵਲ ਵਰਦੀ ਵਿਚ ਕਿਸੇ ਵਿਅਕਤੀ ਦੀ ਭਾਲ ਕਰ ਰਹੀ ਸੀ।

ਇਸ ਵਿਅਕਤੀ ਤੇ ਰੇਤ ਦਾ ਗ਼ ਲ ਤ ਧੰ ਦਾ ਕਰਨ ਦੇ ਦੋਸ਼ ਹਨ। ਉੱਤਰ ਪ੍ਰਦੇਸ਼ ਪੁਲਿਸ ਨੂੰ ਕਿਸੇ ਨੇ ਸੂਹ ਦਿੱਤੀ ਸੀ ਕਿ ਉਕਤ ਵਿਅਕਤੀ ਨੂੰ ਗੁਰਤਾਜ ਸਿੰਘ ਭੁੱਲਰ ਨੇ ਪਨਾਹ ਦਿੱਤੀ ਹੋਈ ਹੈ। ਉੱਤਰ ਪ੍ਰਦੇਸ਼ ਦੀ ਪੁਲਿਸ ਉਕਤ ਵਿਅਕਤੀ ਦੀ ਭਾਲ ਕਰਦੀ ਹੋਈ ਇਸ ਪਰਿਵਾਰ ਦੇ ਘਰ ਆ ਵੜੀ। ਮੌਕੇ ਤੇ ਇਕੱਠੀ ਹੋਈ ਜਨਤਾ ਅਤੇ ਘਰ ਦੀ ਮਾਲਕਣ ਨੇ ਸਿਵਲ ਵਰਦੀ ਵਿਚ ਆਏ ਉੱਤਰ ਪ੍ਰਦੇਸ਼ ਦੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਿਆ ਕਿ ਉਹ ਕੌਣ ਹਨ ਅਤੇ ਅੰਦਰ ਕਿਉਂ ਵੜੇ ਹਨ? ਇਸ ਸਮੇਂ ਇਨ੍ਹਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ

ਅਤੇ ਪੁਲਿਸ ਵਾਲਿਆਂ ਨੇ ਗ ਲੀ ਚਲਾ ਦਿੱਤੀ। ਜਿਸ ਨਾਲ ਘਰ ਦੀ ਮਾਲਕਣ ਦੀ ਜਾਨ ਚਲੀ ਗਈ। ਉੱਤਰ ਪ੍ਰਦੇਸ਼ ਤੋਂ ਆਏ ਇਨ੍ਹਾਂ ਵਿਅਕਤੀਆਂ ਦੇ ਵੀ ਸੱ ਟਾਂ ਲੱਗੀਆਂ ਹਨ। ਇਸ ਤੋਂ ਬਾਅਦ ਜਨਤਾ ਨੇ ਇਨ੍ਹਾਂ ਬੰਦਿਆਂ ਨੂੰ ਫੜ ਲਿਆ ਅਤੇ ਉਤਰਾਖੰਡ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਇਹ ਵਿਅਕਤੀ ਪੁਲਿਸ ਤੋਂ ਛੁੱ ਟ ਕੇ ਭੱਜ ਗਏ। ਇਸ ਤੋਂ ਬਾਅਦ ਜਨਤਾ ਨੇ ਉੱਤਰਾਖੰਡ ਪੁਲਿਸ ਨਾਲ ਨਾ ਰਾ ਜ਼ ਗੀ ਜ਼ਾਹਰ ਕਰਦੇ ਹੋਏ ਧ ਰ ਨਾ ਲਗਾ ਦਿੱਤਾ। ਉਨ੍ਹਾਂ ਦੀ ਦਲੀਲ ਹੈ ਕਿ ਸੂਬਾ ਪੁਲਿਸ ਨੂੰ ਬਿਨਾਂ ਪੁੱਛੇ ਦੂਸਰੇ ਸੂਬੇ ਦੀ ਪੁਲਿਸ ਇੱਥੇ ਕਿਵੇਂ ਆ ਵੜੀ?

ਜਦੋਂ ਇਹ ਵਿਅਕਤੀ ਪੁਲਿਸ ਨੂੰ ਫੜਾਏ ਗਏ ਸਨ ਤਾਂ ਇਹ ਛੁੱਟ ਕਿਵੇਂ ਗਏ? ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਜਨਤਾ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਨ ਅਤੇ ਡਾਗ ਸਕੂਐਡ ਆਦਿ ਮੰਗਵਾ ਕੇ ਮਾਮਲਾ ਟ੍ਰੇਸ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ? ਇਹ ਤਾਂ ਸਮਾਂ ਹੀ ਦੱਸੇਗਾ। ਇਸ ਘਟਨਾ ਦੇ ਵਾਪਰਨ ਪਿੱਛੇ ਕੀ ਕਾਰਨ ਹਨ? ਇਹ ਜਾਂਚ ਦਾ ਵਿਸ਼ਾ ਹੈ।

Leave a Reply

Your email address will not be published. Required fields are marked *