ਭੈਣ ਦਾ ਵਿਆਹ ਕਰਕੇ ਡਿਊਟੀ ਤੇ ਪਰਤਿਆ ਸੀ ਫੌਜੀ ਜਵਾਨ, ਬਾਰਡਰ ਤੇ ਹੋਇਆ ਸ਼ਹੀਦ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਜੇਕਰ ਫ਼ੌਜੀ ਜਵਾਨ ਸਰਹੱਦਾਂ ਤੇ ਮੁਲਕ ਦੀ ਰਾਖੀ ਕਰਦੇ ਹਨ ਤਾਂ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਇਹ ਜਵਾਨ ਬਰਸਾਤ, ਵਗਦੀਆਂ ਹ ਨੇ ਰੀਆਂ, ਧੁੱਪਾਂ ਅਤੇ ਪੈਂਦੀ ਬਰਫ਼ ਦੌਰਾਨ ਪਹਾੜੀ ਚੋਟੀਆਂ ਤੇ ਡਟੇ ਰਹਿੰਦੇ ਹਨ। ਲੋੜ ਪੈਣ ਤੇ ਉਹ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੇ ਹਨ ਪਰ ਪੈਰ ਪਿੱਛੇ ਨਹੀਂ ਧਰਦੇ। ਗੁਰਦਾਸਪੁਰ ਤੋਂ ਇਕ ਫੌਜੀ ਜਵਾਨ ਜੁਗਰਾਜ ਸਿੰਘ ਦੀ ਡਿਊਟੀ ਦੌਰਾਨ ਜਾਨ ਜਾਣ ਦੀ ਖਬਰ ਮਿਲੀ। ਜੁਗਰਾਜ ਸਿੰਘ ਦੀ ਉਮਰ 36 ਸਾਲ ਸੀ ਅਤੇ ਲਗਭਗ 17 ਸਾਲ ਉਨ੍ਹਾਂ ਨੂੰ ਮੁਲਕ ਦੀ ਸੇਵਾ ਕਰਦੇ ਹੋ ਗਏ ਹਨ।

31 ਅਕਤੂਬਰ ਸ਼ਹੀਦ ਜੁਗਰਾਜ ਸਿੰਘ ਨੇ ਸੇਵਾਮੁਕਤ ਹੋ ਕੇ ਘਰ ਆ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦਿਲ ਦਾ ਦੌ ਰਾ ਪੈਣ ਨਾਲ ਉਨ੍ਹਾਂ ਦੀ ਜਾਨ ਚਲੀ ਗਈ ਹੈ। ਸ਼ਹੀਦ ਜੁਗਰਾਜ ਸਿੰਘ ਦਾ ਅੰਤਮ ਸਸਕਾਰ ਸਰਕਾਰੀ ਸਨਮਾਨਾਂ ਸਹਿਤ ਕਰ ਦਿੱਤਾ ਗਿਆ ਹੈ। ਰਿਸ਼ਤੇਦਾਰ ਮਿੱਤਰ ਅਤੇ ਹੋਰ ਸੰਬੰਧੀ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਪਹੁੰਚੇ। ਇਕ ਵਿਅਕਤੀ ਨੇ ਦੱਸਿਆ ਹੈ ਕਿ ਜਗਰਾਜ ਸਿੰਘ ਉਨ੍ਹਾਂ ਦੇ ਨਾਲ ਪੜ੍ਹਦਾ ਰਿਹਾ ਹੈ। ਅਜੇ 5 ਤਰੀਕ ਨੂੰ ਉਸ ਦੀ ਭੈਣ ਦਾ ਵਿਆਹ ਸੀ

ਅਤੇ ਵਿਆਹ ਤੋਂ ਬਾਅਦ 7 ਤਰੀਕ ਨੂੰ ਉਹ ਡਿਊਟੀ ਤੇ ਗਿਆ ਹੈ। ਉਸ ਸਮੇਂ ਉਸ ਨੂੰ ਹਲਕਾ ਬੁ ਖਾ ਰ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਸ਼ਹੀਦ ਜੁਗਰਾਜ ਸਿੰਘ ਦੇ 2 ਬੱਚੇ ਹਨ। ਜਿਨ੍ਹਾਂ ਵਿੱਚ 2 ਸਾਲ ਦੀ ਧੀ ਅਤੇ 9 ਸਾਲ ਦਾ ਪੁੱਤਰ ਪ੍ਰਭਨੂਰ ਸਿੰਘ। ਸ਼ਹੀਦ ਦੇ ਚਾਚੇ ਨੇ ਦੱਸਿਆ ਕਿ ਸ਼ਹੀਦ ਦੀ ਉਮਰ 36 ਸਾਲ ਸੀ। ਉਸ ਨੇ 16 ਸਾਲ 9 ਮਹੀਨੇ ਸਰਵਿਸ ਕੀਤੀ ਹੈ। ਜੁਗਰਾਜ ਸਿੰਘ ਦੇ ਪਿਤਾ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਉਨ੍ਹਾਂ ਦਾ ਡਾ ਇ ਲ ਸਿ ਸ ਕਰਵਾਉਣਾ ਪੈਂਦਾ ਹੈ। ਬੱਚੇ ਛੋਟੇ ਛੋਟੇ ਹਨ।

ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਰਾ ਪਰਿਵਾਰ ਸਦਮੇ ਵਿੱਚ ਹੈ। ਇਕ ਹੋਰ ਬਜ਼ੁਰਗ ਦੀ ਇੱਛਾ ਹੈ ਕਿ ਜੋ ਵੀ ਇਨਸਾਨ ਇਸ ਦੁਨੀਆਂ ਤੇ ਆਉਂਦਾ ਹੈ ਉਹ ਆਪਣੀ ਪੂਰੀ ਉਮਰ ਭੋਗ ਕੇ ਜਾਵੇ। ਜੁਗਰਾਜ ਸਿੰਘ ਆਪਣੇ ਪਿੱਛੇ ਛੋਟੇ ਛੋਟੇ ਬੱਚੇ ਛੱਡ ਗਿਆ ਹੈ। ਇਸ ਘਟਨਾ ਨੂੰ ਸਹਿਣ ਕਰਨਾ ਸੌਖਾ ਨਹੀਂ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *