ਖ਼ੁਸ਼ੀ ਖ਼ੁਸ਼ੀ ਪੂਰਾ ਪਰਿਵਾਰ ਜਾ ਰਿਹਾ ਸੀ ਵਿਆਹ, ਰਸਤੇ ਚ 2 ਦੀ ਚਲੀ ਗਈ ਜਾਨ

ਅੱਜ ਕੱਲ੍ਹ ਸੜਕਾਂ ਤੇ ਕਿੰਨੇ ਹੀ ਆਵਾਰਾ ਪਸ਼ੂ ਘੁੰਮ ਰਹੇ ਹਨ। ਜੋ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹ ਪਸ਼ੂ ਚੱਲਦੇ ਹੋਏ ਵਾਹਨਾਂ ਦੇ ਅੱਗੇ ਆ ਜਾਂਦੇ ਹਨ। ਗਿੱਦੜਬਾਹਾ ਤੇ ਨਹਿਰਾ ਨੇੜਲੇ ਪਿੰਡ ਥੇੜ੍ਹੀ ਕੋਲ ਇੱਕ ਸਕਾਰਪੀਓ ਗੱਡੀ ਦੇ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਹਾਦਸਾ ਵਾਪਰਿਆ ਹੈ। ਸਕਾਰਪੀਓ ਨੂੰ ਕਈ ਪ ਲ ਟੀ ਆਂ ਵੱਜ ਗਈਆਂ। ਜਿਸ ਨਾਲ ਸਕਾਰਪੀਓ ਵਿਚ ਬੈਠੇ 5 ਸਵਾਰਾਂ ਦੇ ਸੱ ਟਾਂ ਲੱਗੀਆਂ। ਬਾਅਦ ਵਿਚ ਇਨ੍ਹਾਂ ਵਿਚੋਂ 2 ਦੀ ਜਾਨ ਚਲੀ ਗਈ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਹੈ

ਕਿ ਰੁਪਿੰਦਰਜੀਤ ਕੌਰ ਉਸ ਦੇ ਚਾਚੇ ਦੀ ਧੀ ਸੀ ਜੋ ਆਪਣੇ ਨਾਨਕੇ ਰਾਜਸਥਾਨ ਜਾ ਰਹੀ ਸੀ। ਇਹ ਸਕਾਰਪੀਓ ਤੇ ਸਵਾਰ ਹੋ ਕੇ 4-30 ਵਜੇ ਤਰਨਤਾਰਨ ਤੋਂ ਚੱਲੇ ਸਨ। ਥੇੜ੍ਹੀ ਤੋਂ ਅੱਗੇ ਜਾ ਕੇ ਇਨ੍ਹਾਂ ਦੀ ਸਕਾਰਪੀਉ ਅੱਗੇ ਇਕ ਗਾਂ ਆ ਗਈ। ਗੱਡੀ ਗਾਂ ਵਿੱਚ ਵੱਜ ਕੇ ਪਲਟ ਗਈ ਅਤੇ ਰੁਪਿੰਦਰਜੀਤ ਕੌਰ ਗੱਡੀ ਤੋਂ ਬਾਹਰ ਡਿੱਗ ਪਈ। ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਰੁਪਿੰਦਰਜੀਤ ਕੌਰ ਅਤੇ ਰੁਪਿੰਦਰ ਸਿੰਘ 2 ਦੀ ਜਾਨ ਚਲੀ ਗਈ ਹੈ ਅਤੇ ਬਾਕੀ 3 ਦੇ ਸੱ ਟਾਂ ਲੱਗੀਆਂ ਹਨ। ਉਨ੍ਹਾਂ ਨੇ ਪੁਲਿਸ ਕੋਲ ਬਿਆਨ ਲਿਖਵਾ ਦਿੱਤੇ ਹਨ।

ਸ਼ਮਿੰਦਰ ਸਿੰਘ ਨੇ ਦੱਸਿਆ ਹੈ ਕਿ 7-30 ਵਜੇ ਥੇੜ੍ਹੀ ਕੋਲ ਸਕਾਰਪੀਓ ਅੱਗੇ ਇਕ ਆਵਾਰਾ ਪਸ਼ੂ ਆਉਣ ਨਾਲ ਸਕਾਰਪੀਓ ਪਲਟ ਗਈ। ਇਸ ਵਿੱਚ 5 ਸਵਾਰ ਸਨ। ਜਿਨ੍ਹਾਂ ਨੂੰ ਗਿੱਦੜਬਾਹਾ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਦੇ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਉੱਥੇ ਜਾ ਕੇ ਇੱਕ ਲੜਕੇ ਅਤੇ ਇੱਕ ਲੜਕੀ ਦੀ ਜਾਨ ਚਲੀ ਗਈ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਪਹੁੰਚ ਗਈਆਂ ਹਨ।

ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਨਹਿਰਾ ਨੇਡ਼ੇ ਥੇਡ਼੍ਹੀ ਕੋਲ ਸਕਾਰਪੀਓ ਗੱਡੀ ਅੱਗੇ ਕਿਸੇ ਆਵਾਰਾ ਪਸ਼ੂ ਦੇ ਆਉਣ ਨਾਲ ਹਾ ਦ ਸਾ ਵਾਪਰਿਆ ਹੈ। ਇਹ ਗੱਡੀ ਤਰਨਤਾਰਨ ਤੋਂ ਗੰਗਾਨਗਰ ਜਾ ਰਹੀ ਸੀ। ਜਿਸ ਵਿਚ 5 ਸਵਾਰ ਸਨ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਇਨ੍ਹਾਂ ਨੂੰ ਐਂ ਬ ਲੈਂ ਸ ਰਾਹੀਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਮੁੱਢਲੀ ਸਹਾਇਤਾ ਦੇਣ ਉਪਰੰਤ ਇਨ੍ਹਾਂ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਭੇਜ ਦਿੱਤਾ ਗਿਆ। ਉਥੇ 2 ਦੀਆਂ ਜਾਨਾਂ ਚਲੀਆਂ ਗਈਆਂ ਹਨ।

Leave a Reply

Your email address will not be published. Required fields are marked *