ਅਗਲੇ ਮਹੀਨੇ ਹੋਣਾ ਸੀ ਮੁੰਡੇ ਨੇ ਫੌਜ ਚ ਭਰਤੀ, ਪਹਿਲਾਂ ਹੀ ਵਾਪਰ ਗਿਆ ਵੱਡਾ ਭਾਣਾ, ਹੋਈ ਮੋਤ

ਰੁਜ਼ਗਾਰ ਹਾਸਲ ਕਰਨ ਲਈ ਨੌਜਵਾਨ ਬਹੁਤ ਮਿਹਨਤ ਕਰਦੇ ਹਨ। ਜ਼ਿਆਦਾਤਰ ਨੌਜਵਾਨ ਪੰਜਾਬ ਪੁਲਿਸ ਜਾਂ ਫ਼ੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੰਦੇ ਹਨ। ਜਿਸ ਲਈ ਉਹ ਕੋਚਿੰਗ ਸੈਂਟਰਾਂ ਵਿਚ ਕੋਚਿੰਗ ਲੈਂਦੇ ਹਨ। ਅੱਜ ਅਸੀਂ ਅਜਿਹੇ ਹੀ ਇਕ ਨੌਜਵਾਨ ਦੀ ਗੱਲ ਕਰਦੇ ਹਾਂ ਜੋ ਭਰਤੀ ਹੋਣ ਲਈ ਕੋਚਿੰਗ ਲੈਣ ਆਇਆ, ਬੱਸ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਸੁਖਵੰਤ ਸਿੰਘ ਵਜੋਂ ਹੋਈ ਹੈ। ਜੋ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਸੀ।

ਫਤਿਆਬਾਦ ਸਰਹਾਲੀ ਰੋਡ ਤੇ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਚੱਲ ਰਹੀ ਅਕੈਡਮੀ ਵਿੱਚ ਗੁਰਜੰਟ ਸਿੰਘ ਸਿਖਲਾਈ ਲੈ ਰਿਹਾ ਸੀ। ਜਿੱਥੇ ਕੋਚ ਦਿਲਬਾਗ ਸਿੰਘ ਵਾਸੀ ਪਿੰਡ ਠੱਠੀਆਂ ਮਹੰਤਾਂ ਦੁਆਰਾ ਸਿਖਲਾਈ ਦਿੱਤੀ ਜਾਂਦੀ ਸੀ। ਸਵੇਰੇ 6-02 ਵਜੇ ਦੌੜ ਲਗਾਉਂਦੇ ਸਮੇਂ ਗੁਰਜੰਟ ਸਿੰਘ ਵਿੱਚ ਕੋਈ ਬੱਸ ਆ ਵੱਜੀ। ਜਿਸ ਨਾਲ ਗੁਰਜੰਟ ਸਿੰਘ ਅੱਖਾਂ ਮੀਟ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਗੁਰਜੰਟ ਸਿੰਘ ਵਿੱਚ ਬੱਸ ਵੱਜੀ ਤਾਂ ਬੱਸ ਨੇ ਉਸ ਨੂੰ ਪਰੇ ਸੁੱ ਟਿ ਆ। ਜਿਸ ਨਾਲ ਗੁਰਜੰਟ ਸਿੰਘ ਇਕ ਹੋਰ ਨੌਜਵਾਨ ਵਿੱਚ ਵੱਜਾ

ਅਤੇ ਉਸ ਦੇ ਵੀ ਸੱ ਟ ਲੱਗ ਗਈ। ਉਸ ਸਮੇਂ ਮ੍ਰਿਤਕ ਦੇ ਪਰਿਵਾਰ ਨੇ ਪੋ ਸ ਟ ਮਾ ਰ ਟ ਮ ਕਰਵਾਉਣ ਤੋਂ ਨਾਂਹ ਕਰ ਦਿੱਤੀ। ਜਿਸ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ। ਹੁਣ ਗੁਰਜੰਟ ਸਿੰਘ ਦਾ ਸਸਕਾਰ ਹੋ ਚੁੱਕਾ ਹੈ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਹ ਚਾਹੁੰਦੇ ਹਨ ਕਿ ਬੱਸ ਡਰਾਈਵਰ ਦਾ ਪਤਾ ਲਗਾਇਆ ਜਾਵੇ ਅਤੇ ਉਸ ਤੇ ਕਾਰਵਾਈ ਕੀਤੀ ਜਾਵੇ। ਉਹ ਕੋਚ ਦਿਲਬਾਗ ਸਿੰਘ ਨੂੰ ਵੀ ਇਸ ਲਈ ਜ਼ਿੰਮੇਵਾਰ ਮੰਨ ਰਹੇ ਹਨ। ਉਨ੍ਹਾਂ ਦਾ ਤਰਕ ਹੈ

ਕਿ ਜਦੋਂ ਕੋਚ 3000 ਰੁਪਏ ਫੀਸ ਲੈਂਦਾ ਹੈ ਤਾਂ ਸੜਕ ਤੇ ਨੌਜਵਾਨਾਂ ਨੂੰ ਕਿਉਂ ਭਜਾਇਆ ਜਾਂਦਾ ਹੈ? ਇਸ ਲਈ ਗਰਾਊਂਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਗੁਰਜੰਟ ਸਿੰਘ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਕਿੱਥੇ ਤਾਂ ਉਹ ਆਪਣੇ ਪੁੱਤਰ ਨੂੰ ਭਰਤੀ ਹੋਇਆ ਦੇਖਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਕੋਲ ਨਹੀਂ ਰਿਹਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *