ਜਿਸ ਔਰਤ ਦੀ ਪੁਲਿਸ ਕਾਰਨ ਗਈ ਸੀ ਜਾਨ, ਉਸ ਦੇ ਪਤੀ ਨੇ ਰੋ ਰੋ ਕੀਤੀ ਇਨਸਾਫ ਦੀ ਮੰਗ

ਪਿਛਲੇ ਦਿਨੀਂ ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਗੁਰਪ੍ਰੀਤ ਕੌਰ ਭੁੱਲਰ ਪਤਨੀ ਗੁਰਤਾਜ ਸਿੰਘ ਭੁੱਲਰ ਦੀ ਜਾਨ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੁਰਤਾਜ ਸਿੰਘ ਭੁੱਲਰ ਉੱਤਰਾਖੰਡ ਵਿੱਚ ਭਾਰਤੀ ਜਨਤਾ ਪਾਰਟੀ ਦਾ ਬਲਾਕ ਪੱਧਰ ਦਾ ਆਗੂ ਹੈ। ਜਦੋਂ ਉੱਤਰ ਪ੍ਰਦੇਸ਼ ਦੀ ਪੁਲਿਸ ਇਕ ਵਿਅਕਤੀ ਦੀ ਭਾਲ ਕਰਦੀ ਹੋਈ ਉੱਤਰਾਖੰਡ ਵਿਚ ਗੁਰਤਾਜ ਸਿੰਘ ਭੁੱਲਰ ਦੇ ਘਰ ਪਹੁੰਚ ਗਈ ਸੀ ਤਾਂ ਉਥੇ ਪੁਲਿਸ ਦੀ ਗ ਲੀ ਨਾਲ ਗੁਰਪ੍ਰੀਤ ਕੌਰ ਭੁੱਲਰ ਦੀ ਜਾਨ ਚਲੀ ਗਈ।

ਜੋ ਕਿ ਸਰਕਾਰੀ ਮੁਲਾਜ਼ਮ ਸੀ। ਉਹ ਉਸ ਸਮੇਂ ਆਪਣੀ ਡਿਊਟੀ ਤੋਂ ਘਰ ਆਈ ਸੀ ਜਦਕਿ ਉਸ ਦਾ ਪਤੀ ਘਰ ਨਹੀਂ ਸੀ। ਗੁਰਪ੍ਰੀਤ ਕੌਰ ਭੁੱਲਰ ਸਾਢੇ 4 ਸਾਲ ਦੀ ਬੇਟੀ ਅਤੇ 4 ਮਹੀਨੇ ਦੇ ਬੇਟੇ ਦੀ ਮਾਂ ਸੀ। ਕੁਝ ਸਿੱਖਾਂ ਦੁਆਰਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਕੌਰ ਦੀ ਤਾਂ ਜਾਨ ਚਲੀ ਗਈ ਹੈ ਪਰ ਇਸ ਪਰਿਵਾਰ ਤੇ ਮੁ ਰਾ ਦਾ ਬਾ ਦ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਸ਼ਿਕਵਾ ਹੈ ਕਿ ਸਰਕਾਰ ਉਨ੍ਹਾਂ ਨਾਲ ਧੱ ਕਾ ਕਰ ਰਹੀ ਹੈ। ਜਦੋਂ ਪਿਛਲੇ ਦਿਨੀਂ ਅੰਕਿਤਾ ਭੰ ਡਾ ਰੀ ਦੀ ਜਾਨ ਗਈ ਸੀ

ਤਾਂ ਸੂਬੇ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਵਿਸ਼ੇਸ਼ ਤੌਰ ਤੇ ਪਰਿਵਾਰ ਕੋਲ ਪਹੁੰਚੇ ਸਨ ਪਰ ਗੁਰਪੀਤ ਕੌਰ ਭੁੱਲਰ ਦੇ ਮਾਮਲੇ ਵਿੱਚ ਕਿਸੇ ਮੰਤਰੀ ਤਕ ਨੇ ਇਸ ਪਰਿਵਾਰ ਕੋਲ ਪਹੁੰਚਣਾ ਠੀਕ ਨਹੀਂ ਸਮਝਿਆ। ਮ੍ਰਿਤਕਾ ਦੇ ਪਤੀ ਗੁਰਤਾਜ ਸਿੰਘ ਭੁੱਲਰ ਦੁਆਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹ ਚਾਹੁੰਦੇ ਹਨ ਇਸ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ। ਦੋਵੇਂ ਹੀ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਸ ਲਈ ਉਹ ਚਾਹੁੰਦੇ ਹਨ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।

ਉਨ੍ਹਾਂ ਦੇ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨੂੰ ਉਨ੍ਹਾਂ ਤੋਂ ਸਦਾ ਲਈ ਅਲੱਗ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਹ ਚਾਹੁੰਦੇ ਹਨ ਕਿ ਅਜਿਹਾ ਕਿਸੇ ਹੋਰ ਨਾਲ ਨਾ ਵਾਪਰੇ। ਹੁਣ ਦੇਖਣਾ ਹੋਵੇਗਾ ਕਿ ਗੁਰਤਾਜ ਸਿੰਘ ਭੁੱਲਰ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਕਦੋਂ ਇ ਨ ਸਾ ਫ ਦਿੰਦੀ ਹੈ? ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੋਵਾਂ ਹੀ ਸੂਬਿਆਂ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੈ।

Leave a Reply

Your email address will not be published. Required fields are marked *