ਨਕਲੀ ਡੀ ਐੱਸ ਪੀ ਬਣਕੇ ਕਰਦਾ ਸੀ ਵੱਡੇ ਵੱਡੇ ਕਾਂਡ, ਅੱਜ ਚੜ੍ਹ ਗਿਆ ਪੁਲੀਸ ਦੇ ਧੱਕੇ ਖੁੱਲਗੇ ਸਾਰੇ ਰਾਜ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਬੇ ਰੁ ਜ਼ ਗਾ ਰਾਂ ਨੂੰ ਇੱਕ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ। ਉਹ ਸੋਚਦੇ ਹਨ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਰੁ ਜ਼ ਗਾ ਰ ਦਿੱਤਾ ਜਾਵੇਗਾ। ਪਿਛਲੇ ਸਮੇਂ ਦੌਰਾਨ ਕਈਆਂ ਦੀ ਉਮਰ ਹੀ ਨੌਕਰੀ ਕਰਨ ਦੇ ਯੋਗ ਨਹੀਂ ਰਹੇ ਕਿਉਂਕਿ ਲੰਮੇ ਸਮੇਂ ਤੋਂ ਸਰਕਾਰ ਨੇ ਭਰਤੀ ਪ੍ਰਕਿਰਿਆ ਹੀ ਬੰਦ ਰੱਖੀ ਹੋਈ ਹੈ। ਪੰਜਾਬ ਸਰਕਾਰ ਨੇ ਕੁਝ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਅਤੇ ਹੁਣ ਪੰਜਾਬ ਪੁਲਿਸ ਵਿੱਚ ਸਿਪਾਹੀਆਂ ਅਤੇ ਸਬ ਇੰਸਪੈਕਟਰਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ।

ਜਿਸ ਤੋਂ ਬਾਅਦ ਨੌਜਵਾਨ ਬੜੇ ਉਤਸ਼ਾਹ ਨਾਲ ਨੌਕਰੀ ਲਈ ਅਪਲਾਈ ਕਰਨ ਲੱਗੇ ਪਰ ਦੂਜੇ ਪਾਸੇ ਕਈ ਅਜਿਹੇ ਆਦਮੀ ਵੀ ਹਨ ਜੋ ਇਸ ਮੌਕੇ ਨੂੰ ਧਨ ਕਮਾਉਣ ਵਜੋਂ ਦੇਖ ਰਹੇ ਹਨ। ਇਹ ਵਿਅਕਤੀ ਭੋਲੇ ਭਾਲੇ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਨਾਂ ਤੇ ਪੈਸੇ ਇਕੱਠੇ ਕਰਨ ਲੱਗੇ ਹਨ। ਖੰਨਾ ਪੁਲਿਸ ਨੇ ਮਾਛੀਵਾੜਾ ਤੋਂ ਇਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਹੈ’ ਜੋ ਫ਼ਰਜ਼ੀ ਡੀ.ਐੱਸ.ਪੀ ਬਣਕੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਸੁਪਨੇ ਦਿਖਾ ਰਿਹਾ ਸੀ। ਉਹ ਪ੍ਰਤੀ ਨੌਜਵਾਨ 3 ਲੱਖ ਰੁਪਏ ਦੀ ਮੰਗ ਕਰਦਾ ਸੀ।

ਇਸ ਤਰ੍ਹਾਂ ਉਸ ਨੇ ਇਕ ਨੌਜਵਾਨ ਤੋਂ 2 ਲੱਖ 96 ਹਜ਼ਾਰ ਰੁਪਏ ਹਾਸਲ ਵੀ ਕਰ ਲਏ। ਪਹਿਲਾਂ ਉਸ ਦੀ ਨੌਜਵਾਨ ਦੇ ਪਰਿਵਾਰ ਨਾਲ ਜਨਵਰੀ ਵਿਚ ਗੱਲ ਹੋਈ ਅਤੇ ਫਿਰ ਮਾਰਚ ਵਿੱਚ। ਇਸ ਤੋਂ ਬਾਅਦ ਇਹ ਮਈ ਵਿੱਚ ਫੇਰ ਮਿਲੇ ਅਤੇ ਇਨ੍ਹਾਂ ਦਾ ਸੌਦਾ ਸਿਰੇ ਚੜ੍ਹ ਗਿਆ। ਇਹ ਫਰਜ਼ੀ ਡੀ.ਐੱਸ.ਪੀ ਹੁਣ ਤੱਕ 6 ਪਰਿਵਾਰਾਂ ਨਾਲ ਸੰਪਰਕ ਕਰ ਚੁੱਕਾ ਹੈ। ਇਹ ਭੋਲੇ ਭਾਲੇ ਨੌਜਵਾਨ ਇਹ ਨਹੀਂ ਸੀ ਜਾਣਦੇ ਕਿ ਜੋ ਵਿਅਕਤੀ ਖ਼ੁਦ ਨੂੰ ਡੀ.ਐੱਸ.ਪੀ ਦੱਸ ਰਿਹਾ ਹੈ, ਉਹ ਡੀ.ਐੱਸ.ਪੀ ਨਹੀਂ ਹੈ ਸਗੋਂ ਇਨ੍ਹਾਂ ਭੋਲੇ ਭਾਲੇ ਨੌਜਵਾਨਾਂ ਨੂੰ ਚੂਨਾ ਲਾਉਣ ਲਈ ਡੀ.ਐੱਸ.ਪੀ ਦੇ ਰੂਪ ਵਿਚ ਇਕ ਬਹੁਰੂਪੀਆ ਹੈ।

ਸਮਾਂ ਰਹਿੰਦੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜਿਹੇ ਲੋਕਾਂ ਨੂੰ ਮੌਕਾ ਦੇਣ ਲਈ ਕੁਝ ਹੱਦ ਤੱਕ ਜਨਤਾ ਵੀ ਜ਼ਿੰਮੇਵਾਰ ਹੈ। ਜਨਤਾ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਦੇ ਪਿੱਛੇ ਲੱਗਣ ਦੀ ਬਜਾਏ ਮਿਹਨਤ ਕੀਤੀ ਜਾਵੇ। ਸਰਕਾਰ ਵਾਰ ਵਾਰ ਕਹਿ ਰਹੀ ਹੈ ਕਿ ਭਰਤੀ ਦਾ ਕੰਮ ਪਾ ਰ ਦ ਰ ਸ਼ੀ ਤਰੀਕੇ ਨਾਲ ਸਿਰੇ ਚੜ੍ਹਾਇਆ ਜਾਵੇਗਾ। ਇਸ ਲਈ ਰੁਜ਼ਗਾਰ ਪ੍ਰਾਪਤੀ ਦੇ ਚਾਹਵਾਨਾਂ ਨੂੰ ਅਜਿਹੇ ਵਿਅਕਤੀਆਂ ਤੋਂ ਬਚਣਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *