ਪਤੀ ਨੇ ਪਤਨੀ ਦਾ ਕਰਵਾਇਆ ਉਸ ਦੇ ਪ੍ਰੇਮੀ ਨਾਲ ਵਿਆਹ, ਪੂਰੀ ਸਚਾਈ ਸੁਣਕੇ ਪਰਿਵਾਰ ਦੇ ਵੀ ਉੱਡਗੇ ਹੋਸ਼

ਬਿਹਾਰ ਦੇ ਭਾਗਲਪੁਰ ਤੋਂ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਔਰਤ ਨੇ ਆਪਣੇ 4 ਬੱਚਿਆਂ ਅਤੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਹੈ। ਔਰਤ ਦੀ ਉਮਰ 26 ਸਾਲ ਹੈ। ਉਸ ਦੇ ਬੱਚੇ 2 ਤੋਂ 8 ਸਾਲ ਦੀ ਉਮਰ ਦੇ ਹਨ। ਉਸ ਦੇ ਪੇਕੇ ਬਿਹਾਰ ਦੇ ਜ਼ਿਲ੍ਹਾ ਬਾਂਕਾ ਵਿੱਚ ਹਨ। ਪੂਜਾ ਨਾਮ ਦੀ ਇਸ ਔਰਤ ਦਾ ਵਿਆਹ 2012 ਵਿੱਚ ਸੁਲਤਾਨਗੰਜ ਦੇ ਪਿੰਡ ਗਗਨੀਆ ਦੇ ਰਹਿਣ ਵਾਲੇ ਸ਼ਰਵਣ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਪੂਜਾ ਦਾ ਆਪਣੇ ਪੇਕੇ ਪਿੰਡ ਛੋਟੂ ਨਾਮ ਦੇ ਲੜਕੇ ਨਾਲ ਪ੍ਰੇਮ ਚੱਕਰ ਚਲ ਗਿਆ।

ਛੋਟੂ ਦੇ ਨਾਨਕੇ ਪੂਜਾ ਦੇ ਪੇਕੇ ਘਰ ਦੇ ਨਾਲ ਸਨ। ਜਿੱਥੇ ਉਹ ਆਪਣੇ ਨਾਨਕੇ ਆਉਂਦਾ ਰਹਿੰਦਾ ਸੀ। ਪੂਜਾ ਦਾ ਭਾਵੇਂ ਵਿਆਹ ਹੋ ਗਿਆ ਸੀ ਪਰ ਉਹ ਅਜੇ ਵੀ ਆਪਣੇ ਪੇਕੇ ਆ ਕੇ ਛੋਟੂ ਨੂੰ ਮਿਲਦੀ ਰਹਿੰਦੀ ਸੀ। ਕਰਵਾ ਚੌਥ ਤੋਂ ਕੁਝ ਦਿਨ ਪਹਿਲਾਂ ਪੂਜਾ ਨੇ ਆਪਣੇ ਪਤੀ ਸ਼ਰਵਣ ਨੂੰ ਸੱਚੀ ਸੱਚੀ ਗੱਲ ਦੱਸ ਦਿੱਤੀ ਕਿ ਉਹ ਛੋਟੂ ਨੂੰ ਪਿਆਰ ਕਰਦੀ ਹੈ। ਇਸ ਤੋਂ ਬਾਅਦ ਸ਼ਰਵਣ ਨੇ ਆਪਣੇ ਪਰਿਵਾਰ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਸਲਾਹ ਕੀਤੀ। ਇਹ ਫੈਸਲਾ ਕੀਤਾ ਗਿਆ ਕਿ ਪੂਜਾ ਦਾ ਵਿਆਹ ਛੋਟੂ ਨਾਲ ਕਰ ਦਿੱਤਾ ਜਾਵੇ।

ਚਾਰੇ ਬੱਚਿਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸ਼ਰਵਣ ਨੇ ਲੈ ਲਈ। ਪੂਜਾ ਅਤੇ ਛੋਟੂ ਦੇ ਵਿਆਹ ਲਈ ਕਰਵਾ ਚੌਥ ਦਾ ਦਿਨ ਚੁਣਿਆ ਗਿਆ। ਇਸ ਤਰ੍ਹਾਂ 10 ਸਾਲ ਆਪਣੇ ਪਤੀ ਦੇ ਘਰ ਰਹਿਣ ਮਗਰੋਂ ਪੂਜਾ ਆਪਣੇ ਪ੍ਰੇਮੀ ਛੋਟੂ ਦੇ ਘਰ ਚਲੀ ਗਈ। ਉਸ ਨੇ ਬੱਚੇ ਆਪਣੇ ਪਤੀ ਨੂੰ ਸੌਂਪ ਦਿੱਤੇ ਅਤੇ ਸਹੁਰੇ ਘਰ ਦੀ ਜਾਇਦਾਦ ਵਿੱਚੋਂ ਕੁਝ ਵੀ ਨਾ ਲੈਣ ਦਾ ਫ਼ੈਸਲਾ ਕੀਤਾ। ਇਸ ਵਿਆਹ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *