ਪੁੱਤ ਨੇ ਭੂਆ ਨਾਲ ਮਿਲ ਕੇ ਕੀਤੀ ਮਾਂ ਦੀ ਜਾਨ ਲੈਣ ਦੀ ਕੋਸ਼ਿਸ਼ ਪਰ ਪਹਿਲਾਂ ਹੀ ਪੁਲਿਸ ਨੇ ਕਰ ਵੱਡੀ ਦਿੱਤੀ ਕਾਰਵਾਈ

ਜਾਇਦਾਦ ਹਾਸਲ ਕਰਨ ਲਈ ਇਨਸਾਨ ਕੀ ਨਹੀਂ ਕਰਦਾ? ਫਿਰ ਤਾਂ ਸਾਰੇ ਦੁਨਿਆਵੀ ਰਿਸ਼ਤੇ ਵੀ ਭੁਲਾ ਦਿੱਤੇ ਜਾਂਦੇ ਹਨ। ਮਨ ਵਿੱਚ ਇੱਕ ਹੀ ਉਦੇਸ਼ ਹੁੰਦਾ ਹੈ ਕਿ ਜਾਇਦਾਦ ਤੇ ਕ ਬ ਜ਼ਾ ਕਰਨਾ ਹੈ। ਜਲੰਧਰ ਦੇ ਥਾਣਾ ਕਰਤਾਰਪੁਰ ਅਧੀਨ ਪੈਂਦੀ ਚੌਕੀ ਕਿਸ਼ਨਗੜ੍ਹ ਹਲਕੇ ਵਿੱਚ ਵੀ ਜਾਇਦਾਦ ਦੀ ਪ੍ਰਾਪਤੀ ਲਈ ਗੁਰਮੀਤ ਕੌਰ ਨਾਮ ਦੀ ਔਰਤ ਦੀ ਜਾਨ ਲਈ ਜਾਣੀ ਸੀ ਪਰ ਸਮੇਂ ਤੋਂ ਪਹਿਲਾਂ ਹੀ ਪਤਾ ਲੱਗ ਜਾਣ ਕਾਰਨ ਸਕੀਮ ਸਿਰੇ ਨਹੀਂ ਚਡ਼੍ਹ ਸਕੀ ਅਤੇ ਬੰਦੇ ਫੜੇ ਗਏ। ਮਿਲੀ ਜਾਣਕਾਰੀ ਮੁਤਾਬਕ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਦੀ ਪਤਨੀ ਨਿਰਮਲਜੀਤ ਕੌਰ

ਕੈਨੇਡਾ ਰਹਿੰਦੀ ਹੈ। ਨਿਰਮਲਜੀਤ ਕੌਰ ਦਾ ਇੱਕ ਪੁੱਤਰ ਹੈ ਗੁਰਦੀਸ਼ ਸਿੰਘ ਉਰਫ਼ ਲਾਡੀ। ਬਲਦੇਵ ਸਿੰਘ ਨੇ ਦੂਜਾ ਵਿਆਹ ਗੁਰਮੀਤ ਕੌਰ ਨਾਲ ਕਰਵਾ ਲਿਆ ਸੀ। ਗੁਰਮੀਤ ਕੌਰ ਆਪਣੇ ਪਤੀ ਤੋਂ ਮੰਗ ਕਰਦੀ ਸੀ ਕਿ ਜ਼ਮੀਨ ਜਾਇਦਾਦ ਉਸ ਦੇ ਨਾਮ ਲਗਵਾਈ ਜਾਵੇ ਪਰ ਬਲਦੇਵ ਸਿੰਘ ਇਸ ਲਈ ਰਾਜ਼ੀ ਨਹੀਂ ਸੀ। ਜਿਸ ਦੇ ਚੱਲਦੇ 2 ਮਹੀਨੇ ਪਹਿਲਾਂ ਗੁਰਮੀਤ ਕੌਰ ਨੇ ਆਪਣੇ ਪਤੀ ਬਲਦੇਵ ਸਿੰਘ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਬਲਦੇਵ ਸਿੰਘ ਨੇ ਇਹ ਸਾਰੀ ਕਹਾਣੀ ਆਪਣੀ ਭੈਣ ਦਲਜੀਤ ਕੌਰ ਛਿੰਦੋ ਨੂੰ ਦੱਸੀ।

ਛਿੰਦੋ ਨੇ ਆਪਣੇ ਭਤੀਜੇ ਗੁਰਦੀਸ਼ ਸਿੰਘ ਲਾਡੀ ਪੁੱਤਰ ਬਲਦੇਵ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਗੁਰਮੀਤ ਕੌਰ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਕੀਮ ਬਣਾਈ। ਗੁਰਦੀਸ਼ ਸਿੰਘ ਉਰਫ਼ ਲਾਡੀ ਨੇ ਆਪਣੇ ਦੋਸਤ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਬੰਤ ਸਿੰਘ ਨਾਲ ਮਿਲ ਕੇ ਇਹ ਸਕੀਮ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਹ ਗੱਡੀ ਤੇ ਸਵਾਰ ਹੋ ਕੇ ਚੱਲ ਪਏ। ਇਨ੍ਹਾਂ ਦੀ ਗੱਡੀ ਦੀ ਅਗਲੀ ਨੰਬਰ ਪਲੇਟ ਤੇ ਮਿੱਟੀ ਲਗਾਈ ਹੋਈ ਸੀ ਅਤੇ ਪਿਛਲੀ ਨੰਬਰ ਪਲੇਟ ਉਤਾਰੀ ਹੋਈ ਸੀ। ਦੂਜੇ ਪਾਸੇ ਪੁਲਿਸ ਨੂੰ ਵੀ ਕਿਸੇ ਨੇ ਸੂਹ ਦੇ ਦਿੱਤੀ। ਟੀ ਪੁਆਇੰਟ ਤੇ ਲੱਗੇ ਨਾਕੇ ਤੇ ਪੁਲਿਸ ਨੇ ਇਨ੍ਹਾਂ ਨੂੰ ਘੇਰ ਲਿਆ।

ਜਦੋਂ ਉਨ੍ਹਾਂ ਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਕਈ ਰਿਕਾਰਡਿੰਗਜ਼ ਮਿਲ ਗਈਆਂ। ਜਿਸ ਤੋਂ ਇਨ੍ਹਾਂ ਦੀ ਮਨਸ਼ਾ ਜ਼ਾ ਹ ਰ ਹੋ ਗਈ। ਇਨ੍ਹਾਂ ਨੇ ਜਿੱਥੇ ਕਾਰਵਾਈ ਕਰਨੀ ਸੀ, ਉਹ ਘਰ ਪਿੰਡ ਤੋਂ ਬਾਹਰਲੇ ਪਾਸੇ ਹੈ। ਇਨ੍ਹਾਂ ਦੀ ਸਕੀਮ ਸੀ ਕਿ ਜਦੋਂ ਰਾਤ ਸਮੇਂ ਗੁਰਮੀਤ ਕੌਰ ਵਾਸ਼ਰੂਮ ਜਾਣ ਲਈ ਉੱਠੇਗੀ ਤਾਂ ਉਹ ਉਸ ਨੂੰ ਕਾਬੂ ਕਰਕੇ ਉਸ ਦੀ ਜਾਨ ਲੈ ਲੈਣਗੇ ਅਤੇ ਮ੍ਰਿਤਕ ਦੇਹ ਨੂੰ ਤੂੜੀ ਵਾਲੇ ਕਮਰੇ ਵਿੱਚ ਸੁੱ ਟ ਦੇਣਗੇ ਪਰ ਇਨ੍ਹਾਂ ਦੀ ਸਾਰੀ ਸਕੀਮ ਧਰੀ ਧਰਾਈ ਰਹਿ ਗਈ। ਪੁਲਿਸ ਨੇ ਗੁਰਦੀਸ਼ ਸਿੰਘ ਅਤੇ ਸੁਰਜੀਤ ਸਿੰਘ ਨੂੰ ਕਾਬੂ ਕਰਕੇ ਮਾਮਲਾ ਦਰਜ ਲਿਆ ਹੈ। ਬਲਦੇਵ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *