ਭਰੇ ਬਜ਼ਾਰ ਚ ਪੁਲਿਸ ਨੇ ਲੈ ਲਿਆ ਵੱਡਾ ਫੈਸਲਾ, ਸਾਰੇ ਬਜ਼ਾਰ ਚ ਪੈ ਗਈਆਂ ਭਾਜੜਾਂ

ਦੀਵਾਲੀ ਦੇ ਆ ਰਹੇ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ। ਦੁਕਾਨਦਾਰਾਂ ਨੇ ਆਪਣਾ ਸਾਮਾਨ ਦੁਕਾਨਾਂ ਤੋਂ ਬਾਹਰ ਕੱਢ ਕੇ ਸੜਕਾਂ ਤੱਕ ਲਗਾਇਆ ਹੋਇਆ ਹੈ। ਜਿਸ ਕਰਕੇ ਆਵਾਜਾਈ ਵਿੱਚ ਰੁ ਕਾ ਵ ਟ ਪੈਂਦੀ ਹੈ। ਇਹ ਸਭ ਕੁਝ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁਖੀ ਅਤੇ ਮਿਉਂਸਪਲ ਕਮੇਟੀ ਨੇ ਇਸ ਮਾਮਲੇ ਤੇ ਵਿਚਾਰ ਕਰਦੇ ਹੋਏ ਬਾਜ਼ਾਰ ਦੇ ਵਿਚੋਂ ਦੁਕਾਨਾਂ ਦੇ ਬਾਹਰ ਲੱਗਿਆ ਸਾਮਾਨ ਚੁਕਵਾਉਣ ਦੀ ਮੁਹਿੰਮ ਵਿੱਢੀ। ਡੀ.ਐੱਸ.ਪੀ, ਥਾਣਾ ਮੁਖੀ ਅਤੇ ਮਿਉਂਸਿਪਲ

ਕਮੇਟੀ ਦੇ 2 ਇੰਸਪੈਕਟਰ ਇੱਕ ਸੁਪਰਡੈਂਟ ਕਈ ਪੁਲਿਸ ਮੁਲਾਜ਼ਮਾਂ ਸਮੇਤ ਪਹੁੰਚੇ। ਉਨ੍ਹਾਂ ਕੋਲ ਇੱਕ ਟਰਾਲੀ ਸੀ। ਜਿਸ ਵਿਚ ਦੁਕਾਨਾਂ ਦੇ ਬਾਹਰ ਲੱਗਿਆ ਸਾਮਾਨ ਚੁੱਕ ਚੁੱਕ ਕੇ ਲੱਦ ਲਿਆ ਗਿਆ। ਦੁਕਾਨਦਾਰ ਬਥੇਰਾ ਰੌ ਲਾ ਪਾਉਂਦੇ ਰਹੇ। ਇਸ ਸਮੇਂ ਵੀਡਿਓਗ੍ਰਾਫੀ ਵੀ ਹੁੰਦੀ ਰਹੀ ਤਾਂ ਕਿ ਕੋਈ ਦੁਕਾਨਦਾਰ ਇਹ ਨਾ ਕਹੇ ਕਿ ਉਸ ਨਾਲ ਧੱ ਕਾ ਹੋਇਆ ਹੈ। ਦੁਕਾਨਾਂ ਦੇ ਬਾਹਰ ਰੱਖਿਆ ਸਭ ਸਾਮਾਨ ਮੁਲਾਜ਼ਮਾਂ ਨੇ ਚੁਕ ਕੇ ਟਰਾਲੀ ਵਿੱਚ ਰੱਖ ਲਿਆ। ਟਰੈਫਿਕ ਪੁਲਿਸ ਵੀ ਇਨ੍ਹਾਂ ਦੇ ਨਾਲ ਸੀ। ਜਿਨ੍ਹਾਂ ਦਾ ਮੰਨਣਾ ਹੈ ਕਿ ਦੁਕਾਨਦਾਰਾਂ ਦੀ ਇਸ ਕਾਰਵਾਈ ਨਾਲ ਟ੍ਰੈਫ਼ਿਕ ਰੁਕਦੀ ਹੈ। ਇਸ ਲਈ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਅੰਦਰ ਹੀ ਸਾਮਾਨ ਰੱਖ ਕੇ ਵੇਚਣਾ ਚਾਹੀਦਾ ਹੈ

ਪਰ ਦੁਕਾਨਦਾਰ ਸਾਮਾਨ ਦੁਕਾਨ ਤੋਂ ਬਾਹਰ ਤਕ ਲਗਾ ਦਿੰਦੇ ਹਨ। ਜਿਉਂ ਹੀ ਸਰਕਾਰੀ ਅਧਿਕਾਰੀ ਟਰਾਲੀ ਲੈ ਕੇ ਬਾਜ਼ਾਰ ਵਿੱਚ ਵੜੇ ਤਾਂ ਚਾਰੇ ਪਾਸੇ ਭਾਜੜਾਂ ਪੈ ਗਈਆਂ। ਦੁਕਾਨਦਾਰਾਂ ਨੇ ਫਟਾਫਟ ਆਪਣਾ ਸਾਮਾਨ ਸਾਂਭਣਾ ਸ਼ੁਰੂ ਕੀਤਾ ਪਰ ਇੰਨੀ ਜਲਦੀ ਸਾਮਾਨ ਚੁੱਕਣਾ ਵੀ ਸੌਖਾ ਨਹੀਂ। ਜਿਸ ਕਰਕੇ ਦੁਕਾਨਦਾਰਾਂ ਦਾ ਸਾਮਾਨ ਟਰਾਲੀ ਵਿੱਚ ਰੱਖਿਆ ਜਾਣ ਲੱਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਕਈ ਵਾਰ ਸਮਝਾਇਆ ਜਾ ਚੁੱਕਾ ਹੈ ਕਿ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇ ਕਿਉਂਕਿ ਇਸ ਨਾਲ ਟ੍ਰੈਫ਼ਿਕ ਰੁਕਦੀ ਹੈ ਪਰ ਦੁਕਾਨਦਾਰ ਕੋਈ ਪ੍ਰਵਾਹ ਨਹੀਂ ਕਰਦੇ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਥੋਡ਼੍ਹੇ ਥੋਡ਼੍ਹੇ ਦਿਨਾਂ ਦੇ ਫ਼ਰਕ ਨਾਲ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ

ਤਾਂ ਕਿ ਦੁਕਾਨਦਾਰ ਰਸਤੇ ਵਿਚ ਸਾਮਾਨ ਨਾ ਲਗਾਉਣ। ਮਿਉਂਸਿਪਲ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ 2 ਇੰਸਪੈਕਟਰ ਅਤੇ ਇਕ ਸੁਪਰਡੈਂਟ ਵੀ ਇਸ ਕਾਰਵਾਈ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਦੁਕਾਨਦਾਰਾਂ ਦਾ ਸਾਮਾਨ ਵਾਪਸ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਜੇਕਰ ਸਾਮਾਨ ਵਾਪਸ ਕੀਤਾ ਜਾਂਦਾ ਹੈ ਤਾਂ ਫੇਰ ਇਨ੍ਹਾਂ ਦਾ ਹੌਸਲਾ ਵਧਦਾ ਹੈ ਅਤੇ ਦੁਬਾਰਾ ਫਿਰ ਰਸਤੇ ਵਿੱਚ ਸਾਮਾਨ ਲਗਾਇਆ ਜਾਵੇਗਾ। ਫੇਰ ਵੀ ਕੋਈ ਫ਼ੈਸਲਾ ਉੱਚ ਪੁਲਿਸ ਅਧਿਕਾਰੀਆਂ ਦੇ ਕਹਿਣ ਤੇ ਹੀ ਲਿਆ ਜਾਵੇਗਾ। ਇਸ ਕਾਰਵਾਈ ਦੀ ਸਾਰੇ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *