ਸਕੂਟਰੀ ਖੜ੍ਹੀ ਕਰਨ ਪਿੱਛੇ ਹੋ ਗਿਆ ਵੱਡਾ ਕਾਂਡ, ਲੈ ਲਈ ਨੌਜਵਾਨ ਮੁੰਡੇ ਦੀ ਜਾਨ

ਨੌਜਵਾਨਾਂ ਵਿੱਚ ਸ ਹਿ ਣ ਸ਼ੀ ਲ ਤਾ ਨਹੀਂ ਰਹੀ। ਮਾਮੂਲੀ ਗੱਲ ਪਿੱਛੇ ਇਕ ਦੂਜੇ ਦੇ ਗਲ ਪੈ ਜਾਂਦੇ ਹਨ। ਕਈ ਵਾਰ ਤਾਂ ਮਾਮਲਾ ਇਕ ਦੂਜੇ ਦੀ ਜਾਨ ਲੈਣ ਤੱਕ ਪਹੁੰਚ ਜਾਂਦਾ ਹੈ। ਹਾਲਾਂਕਿ ਇਹ ਮਾਮੂਲੀ ਮਾਮਲੇ ਤਾਂ ਗੱਲਬਾਤ ਨਾਲ ਵੀ ਹੱਲ ਹੋ ਜਾਂਦੇ ਹਨ ਪਰ ਇਹ ਨੌਜਵਾਨ ਗੱਲ ਬਾਤ ਕਰਨਾ ਹੀ ਨਹੀਂ ਚਾਹੁੰਦੇ। ਫੇਰ ਇਹ ਜਵਾਨੀ ਦਾ ਜੋਸ਼ ਇਨਾਂ ਨੂੰ ਥਾਣੇ ਜਾਂ ਕੋ ਟ ਕ ਚ ਹਿ ਰੀ ਲੈ ਜਾਂਦਾ ਹੈ। ਅੰਮ੍ਰਿਤਸਰ ਦੇ ਸੁਲਤਾਨਪੁਰ ਰੋਡ ਤੇ ਗਲੀ ਵਿੱਚ ਸਕੂਟਰੀ ਖੜ੍ਹੀ ਕਰਨ ਪਿੱਛੇ ਨੌਜਵਾਨਾਂ ਦੀਆਂ 2 ਧਿਰਾਂ ਵਿੱਚ ਟ ਕ ਰਾ ਅ ਹੋ ਗਿਆ।

ਜਿਸ ਦੇ ਸਦਕਾ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ। ਨੌਜਵਾਨ ਨੂੰ ਗੁਰੂ ਰਾਮਦਾਸ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ 304 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਲਗਭਗ 11 ਵਜੇ ਗਲੀ ਵਿੱਚ ਸਕੂਟਰੀ ਖੜ੍ਹੀ ਕਰਨ ਪਿੱਛੇ ਦੋਵੇਂ ਧਿਰਾਂ ਆਪਸ ਵਿਚ ਟਕਰਾਅ ਗਈਆਂ। ਦੋਵਾਂ ਦੇ ਘਰ ਆਹਮੋ ਸਾਹਮਣੇ ਹਨ। ਇੱਕ ਧਿਰ ਨੂੰ ਸ਼ਿ ਕ ਵਾ ਸੀ ਕਿ ਸਕੂਟਰੀ ਸਾਈਡ ਤੇ ਖੜ੍ਹੀ ਨਹੀਂ ਕੀਤੀ।

ਜਦੋਂ ਦੋਵੇਂ ਧਿਰਾਂ ਇੱਕ ਦੂਜੇ ਨੂੰ ਉੱਚਾ ਨੀਵਾਂ ਬੋਲਣ ਲੱਗੀਆਂ ਤਾਂ ਇਕ ਧਿਰ ਨੇ ਫੋਨ ਕਰਕੇ ਮੁੰਡੇ ਬੁਲਾ ਲਏ। ਜਿਨ੍ਹਾਂ ਨੇ ਮਿਲ ਕੇ ਇਕ ਨੌਜਵਾਨ ਦੀ ਚੰਗੀ ਖਿੱਚ ਧੂਹ ਕਰ ਦਿੱਤੀ। ਉਸ ਦੇ ਨੱਕ ਅਤੇ ਬੁੱਲ੍ਹ ਤੇ ਸੱ ਟ ਲੱਗੀ। ਸਰੀਰ ਤੇ ਤਿੱ ਖੀ ਚੀਜ਼ ਦੇ ਵੀ ਨਿਸ਼ਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ। ਰਾਤ ਢਾਈ ਵਜੇ ਨੌਜਵਾਨ ਨੂੰ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ 304 ਦਾ ਮਾਮਲਾ ਦਰਜ ਕੀਤਾ ਹੈ

ਅਤੇ ਡਾਕਟਰੀ ਰਿ ਪੋ ਰ ਟ ਆਉਣੀ ਅਜੇ ਬਾਕੀ ਹੈ। ਰਿ ਪੋ ਰ ਟ ਅਤੇ ਜਾਂਚ ਦੇ ਆਧਾਰ ਤੇ ਪੁਲਿਸ ਅਗਲੀ ਕਾਰਵਾਈ ਕਰੇਗੀ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਕ ਦਿਨ ਪਹਿਲਾਂ ਉਸ ਦੇ ਪਿਤਾ ਨੇ ਥਾਣੇ ਇਤਲਾਹ ਕੀਤੀ ਸੀ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਤੂੰ ਤੂੰ ਮੈਂ ਮੈਂ ਕਰਦਾ ਹੈ। ਮ੍ਰਿਤਕ ਦਾ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ।

Leave a Reply

Your email address will not be published. Required fields are marked *