28 ਸਾਲਾ ਗੱਭਰੂ ਜਵਾਨ ਪੁੱਤ ਦੀ ਚਿੱਟੇ ਨੇ ਲਈ ਜਾਨ, ਪੁੱਤ ਦੀ ਲਾਸ਼ ਤੇ ਭੁੱਬਾਂ ਮਾਰ ਮਾਰ ਰੋਵੇ ਪਿਓ

ਮਾਨਸਾ ਤੋਂ ਇੱਕ ਪਿਤਾ ਆਪਣੇ ਪੁੱਤਰ ਦੀ ਅਮਲ ਪਦਾਰਥ ਦੀ ਵਰਤੋਂ ਨਾਲ ਜਾਨ ਜਾਣ ਤੋਂ ਬਾਅਦ ਇ ਨ ਸਾ ਫ ਦੀ ਮੰਗ ਕਰ ਰਿਹਾ ਹੈ। ਉਸ ਨੇ ਪੁਲਿਸ ਉੱਤੇ ਵੀ ਕਾਰਵਾਈ ਨਾ ਕਰਨ ਦੇ ਦੋ ਸ਼ ਲਗਾਏ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਅਮਲ ਪਦਾਰਥ ਦੀ ਵਿਕਰੀ ਹੁੰਦੀ ਹੈ। ਉਨ੍ਹਾਂ ਦਾ ਪੁੱਤਰ ਵੀ ਰਾਤ ਸਮੇਂ ਇੱਥੇ ਆਇਆ ਸੀ। ਉਸ ਦੀ ਮਾਂ ਉਸ ਨੂੰ ਭਾਲ ਕੇ ਗਈ ਪਰ ਇਨ੍ਹਾਂ ਨੇ ਅੰਦਰ ਛੁਪਾ ਲਿਆ। ਜਦੋਂ ਉਸ ਦੀ ਜਾਨ ਚਲੀ ਗਈ ਤਾਂ ਉਸ ਨੂੰ ਕਿਸੇ ਦੇ ਦਰਵਾਜ਼ੇ ਅੱਗੇ ਸੁੱ ਟ ਦਿੱਤਾ।

ਉਸ ਦੇ ਕੱਪੜੇ ਵੀ ਪੁੱਠੇ ਪਾਏ ਹੋਏ ਸਨ। ਉਥੋਂ ਉਸ ਨੂੰ ਚੁੱਕ ਘਰ ਲਿਜਾਇਆ ਗਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਮੋੜ ਉੱਤੇ ਘਰ ਹੈ। ਇਹ ਪਰਿਵਾਰ ਉੱਥੇ ਖੜ੍ਹੀਆਂ ਗੱਡੀਆਂ ਵਾਲਿਆਂ ਨੂੰ ਅਮਲ ਪਦਾਰਥ ਜਾ ਕੇ ਫੜਾਉਂਦੇ ਹਨ। ਮੁਲਾਜ਼ਮ ਵੀ ਮੂੰਹ ਬੰਨ੍ਹ ਕੇ ਇਨ੍ਹਾਂ ਤੋਂ ਅਮਲ ਪਦਾਰਥ ਲੈਣ ਆਉਂਦੇ ਹਨ। ਪਿੰਡ ਵਿੱਚੋਂ ਕੋਈ ਵਿਅਕਤੀ ਇਨ੍ਹਾਂ ਦੇ ਅੱਗੇ ਨਹੀਂ ਕੁਸਕਦਾ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਗਈ ਹੈ। ਮ੍ਰਿਤਕ ਦੇਹ ਮੂੰਗੀ ਦੇ ਘਰ ਵਿੱਚ ਹੈ।

ਜਿਸ ਨੇ ਜਾਨ ਲਈ ਹੈ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਘਰ ਦੇ ਮਾਲਕ ਦਾ ਨਾਮ ਜੈਲੀ ਹੈ। ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਕਿ ਨੌਜਵਾਨ ਦੀ ਉਮਰ ਬਹੁਤ ਥੋੜ੍ਹੀ ਸੀ। ਉਸ ਦਾ ਇਸ ਉਮਰ ਵਿਚ ਤੁਰ ਜਾਣਾ ਅਸਹਿ ਹੈ। ਅਮਲ ਪਦਾਰਥ ਸ਼ ਰ੍ਹੇ ਆ ਮ ਵਿਕਦਾ ਹੈ। ਛੋਟੇ ਛੋਟੇ ਮੁੰਡੇ ਇਸ ਦਲਦਲ ਵਿੱਚ ਫਸ ਚੁੱਕੇ ਹਨ। ਸਰਪੰਚ ਦਾ ਮੰਨਣਾ ਹੈ ਕਿ ਅਮਲ ਪਦਾਰਥ ਵੇਚਣ ਵਾਲਿਆਂ ਦੇ ਸਭ ਦੇ ਨਾਮ ਪੁਲਿਸ ਕੋਲ ਹਨ ਪਰ ਪੁਲਿਸ ਕਹਿੰਦੀ ਹੈ ਕਿ ਰਿਕਵਰੀ ਨਹੀਂ ਮਿਲ ਰਹੀ। ਜਿਸ ਕਰ ਕੇ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਨੇ ਕਈ ਵਾਰ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਪਰ ਪੁਲਿਸ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਰਿਕਵਰੀ ਨਹੀਂ ਹੁੰਦੀ। ਸਰਪੰਚ ਦੇ ਦੱਸਣ ਮੁਤਾਬਕ ਉਸ ਨੇ ਕਈ ਵਾਰ ਪਿੰਡ ਦੇ ਮੁੰਡਿਆਂ ਦੀ ਡਿਊਟੀ ਲਗਾਈ ਕਿ ਅਮਲ ਦਾ ਕਾਰੋਬਾਰ ਕਰਨ ਵਾਲਿਆਂ ਦੀ ਸਪਲਾਈ ਕਰਦੇ ਸਮੇਂ ਵੀਡਿਓ ਬਣਾਈ ਜਾਵੇ। ਜਿਸ ਤਰ੍ਹਾਂ ਅੱਜ ਸਾਰਾ ਪਿੰਡ ਉੱਠ ਖਲੋਤਾ ਹੈ, ਜੇਕਰ ਇਹ ਕੰਮ ਪਹਿਲਾਂ ਹੀ ਹੋ ਜਾਂਦਾ ਤਾਂ ਹੋ ਸਕਦਾ ਹੈ, ਇਸ ਤਰ੍ਹਾਂ ਦਾ ਸਮਾਂ ਨਾ ਆਉਂਦਾ।

Leave a Reply

Your email address will not be published. Required fields are marked *