ਜਨਮ ਤੋਂ 3 ਸਾਲ ਬਾਅਦ ਹਸਪਤਾਲ ਤੋਂ ਪਹਿਲੀ ਵਾਰ ਘਰ ਪਹੁੰਚਿਆਂ ਇਹ ਮਾਸੂਮ, ਪਰਿਵਾਰ ਨੇ ਮਨਾਈ ਵੱਡੀ ਖੁਸ਼ੀ

ਜ਼ਿੰਦਗੀ ਕਈ ਵਾਰ ਅਜਿਹੇ ਖੇਡ ਖੇਡਦੀ ਹੈ, ਜਿਸ ਬਾਰੇ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ, ਕਈ ਵਾਰ ਬੰਦਾ ਸੋਚਦਾ ਕੁਝ ਹੋਰ ਹੈ ਤੇ ਬਣ ਕੁਝ ਹੋਰ ਹੀ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅਮਰੀਕਾ ਦੇ ਸ਼ਿਕਾਗੋ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇਕ ਛੋਟਾ ਬੱਚਾ ਫਰੈਂਚਸਕੋ ਬਰੂਨੋ ਜਨਮ ਤੋਂ ਬਾਅਦ ਪਹਿਲੀ ਵਾਰ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਘਰ ਪਹੁੰਚਿਆ। ਪਰਿਵਾਰ ਦੇ ਮੈਂਬਰਾਂ ਨੇ ਬੱਚੇ ਦੇ ਪਹਿਲੀ ਵਾਰ ਘਰ ਪੁੱਜਣ ਤੇ ਬਹੁਤ ਖ਼ੁਸ਼ੀ ਮਨਾਈ। ਉਹ ਦਸੰਬਰ ਵਿੱਚ ਬੱਚੇ ਦਾ ਤੀਜਾ ਜਨਮ ਦਿਨ ਮਨਾਉਣਗੇ।

ਬਰੂਨੋ ਇਕ ਬੀ ਮਾ ਰੀ ਨਾਲ ਪੀ ਡ਼ ਤ ਹੈ, ਜਿਸ ਨੂੰ ਸਾਇੰਸ ਭਾਸ਼ਾ ਵਿਚ ਸਕੈਲੈਟਲ ਡਿਸਪਲੇਆ ਕਿਹਾ ਜਾਂਦਾ ਹੈ। ਇਸ ਬਿਮਾਰੀ ਨਾਲ ਬੱਚੇ ਦੀਆਂ ਹੱਡੀਆਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ, ਜਨਮ ਤੋਂ ਬਾਅਦ ਹੀ ਡਾਕਟਰਾਂ ਨੇ ਕਹਿ ਦਿੱਤਾ ਕਿ ਬੱਚਾ ਸਿਰਫ਼ 30 ਦਿਨ ਤੱਕ ਹੀ ਜ਼ਿੰਦਾ ਰਹਿ ਸਕਦਾ ਹੈ ਪਰ ਬਾਅਦ ਵਿੱਚ ਡਾਕਟਰਾਂ ਨੇ ਆਪਣੀ ਮਿਹਨਤ ਸਦਕਾ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਬੱਚਾ ਦਿਨ ਪ੍ਰਤੀ ਦਿਨ ਠੀਕ ਹੋ ਰਿਹਾ ਹੈ। ਬਰੂਨੋ 3 ਸਾਲ ਹਸਪਤਾਲ ਰਿਹਾ।

ਜਿਸ ਕਾਰਨ ਉਹ ਸਾਰੇ ਸਟਾਫ਼ ਨਾਲ ਕਾਫ਼ੀ ਘੁਲ ਮਿਲ ਗਿਆ ਅਤੇ ਸਾਰਾ ਸਟਾਫ ਹੀ ਅੱਜ ਬਹੁਤ ਭਾਵੁਕ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਦੇਖਭਾਲ ਕਰਨੀ ਇੰਨੀ ਸੌਖੀ ਨਹੀਂ ਹੋਵੇਗੀ। ਇਸ ਲਈ ਉਨ੍ਹਾਂ ਨੇ ਬੱਚੇ ਦੇ ਮਾਤਾ ਪਿਤਾ ਨੂੰ ਟਰੇਨਿੰਗ ਦਿੱਤੀ ਤਾਂ ਜੋ ਬਰੂਨੋ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਬਰੂਨੋ ਦੇ ਆਉਣ ਨਾਲ ਉਸ ਦੇ ਭੈਣ ਭਰਾ ਅਤੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।

Leave a Reply

Your email address will not be published. Required fields are marked *