ਦੀਵਾਲੀ ਦੇ ਮੌਕੇ ਤੇ ਦੁਕਾਨ ਮਾਲਕ ਨੇ ਕਰਮਚਾਰੀਆਂ ਨੂੰ 18 ਬਾਈਕ ਤੇ 8 ਕਾਰਾਂ ਦਾ ਦਿੱਤਾ ਤੋਹਫ਼ਾ

ਦੀਵਾਲੀ ਦਾ ਤਿਓਹਾਰ ਨੇੜੇ ਆ ਰਿਹਾ ਹੈ ਹਰ ਕੋਈ ਆਪਣੇ ਰਿਸ਼ਤੇਦਾਰਾਂ ਦੋਸਤਾਂ-ਮਿੱਤਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਦੇ ਰਹੇ ਹਨ। ਅਸੀਂ ਦੀਵਾਲੀ ਮੌਕੇ ਮਠਿਆਈ ਜਾਂ ਚਾਕਲੇਟ ਅਜਿਹੇ ਤੋਹਫ਼ੇ ਦਿੰਦੇ ਤਾਂ ਅਕਸਰ ਵੇਖਿਆ ਹੈ ਪਰ ਚੇਨਈ ਦੇ ਗਹਿਣਿਆਂ ਦੇ ਇਕ ਕਾਰੋਬਾਰੀ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਦੀਵਾਲੀ ਮੌਕੇ 1.2 ਕਰੋੜ ਰੁਪਏ ਦੀਆਂ ਕਾਰਾਂ ਅਤੇ ਬਾਈਕ ਤੋਹਫ਼ੇ ਵਜੋਂ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਅਜਿਹੇ ਤੋਹਫ਼ੇ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਚਲਾਨੀ ਜਵੈਲਰੀ ਦੇ ਮਾਲਕ ਜੈਅੰਤੀ ਲਾਲ ਨੇ ਆਪਣੇ ਕਰਮਚਾਰੀ ਅਤੇ ਸਹਿਯੋਗੀਆਂ ਨੂੰ 8 ਕਾਰਾਂ ਅਤੇ 18 ਬਾਈਕ ਤੋਹਫ਼ੇ ਵਜੋਂ ਦਿੱਤੇ ਹਨ। ਜਿਵੇਂ ਹੀ ਉਨ੍ਹਾਂ ਦੇ ਕਰਮਚਾਰੀਆਂ ਨੂੰ ਇਹ ਤੋਹਫਾ ਮਿਲਿਆ ਤਾਂ ਉਹ ਹੈ ਰਾ ਨ ਹੀ ਰਹਿ ਗਏ ਅਤੇ ਕਈਆਂ ਦੀਆਂ ਅੱਖਾਂ ਖ਼ੁਸ਼ੀ ਕਾਰਨ ਨਮ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਜੈਅੰਤੀ ਲਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਸਟਾਫ ਸਟਾਫ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਵਰਗਾ ਹੈ ਜਿਨ੍ਹਾਂ ਨੇ ਹਰ ਉਤਰਾਅ-ਚੜ੍ਹਾਅ ਵਿਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹਨਾਂ ਨਾਲ ਮਿਲ ਕੇ ਕੰਮ ਕੀਤਾ ਹੈ।

ਇਸ ਕਰਕੇ ਜੈਅੰਤੀ ਲਾਲ ਨੇ ਇਹ ਤੋਹਫਾ ਉਨ੍ਹਾਂ ਦੇ ਸਟਾਫ ਦੇ ਕੰਮ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਕੁਝ ਖਾਸ ਪਲ ਜੋੜਨ ਲਈ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜੈਅੰਤੀ ਨਾਲ ਦਾ ਕਹਿਣਾ ਹੈ ਕਿ ਸਾਰੇ ਕਰਮਚਾਰੀ ਉਹਨਾਂ ਲਈ ਸਿਰਫ ਕਰਮਚਾਰੀ ਹੀ ਨਹੀਂ ਸਗੋਂ ਉਨ੍ਹਾਂ ਦਾ ਪਰਿਵਾਰ ਹਨ। ਇਸ ਕਰਕੇ ਉਹ ਇਨਾਂ ਤੋਹਫ਼ਿਆਂ ਨੂੰ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਹੀ ਪੇਸ਼ ਕਰਨਾ ਚਾਹੁੰਦੇ ਸੀ। ਜੈਅੰਤੀ ਲਾਲ ਦਾ ਕਹਿਣਾ ਹੈ ਕਿ ਹਰ ਰੋ ਜ਼ ਗਾ ਰ ਦਾ ਤਾ ਨੂੰ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *