ਬਿਜਲੀ ਦਾ ਜ਼ੀਰੋ ਬਿੱਲ ਆਉਣ ਤੇ ਲੋਕਾਂ ਨੇ ਖੁਸ਼ੀ ਚ ਮਨਾਏ ਜਸ਼ਨ, ਪਾਈਆਂ ਬੋਲੀਆਂ

ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨੂੰ ਬਹੁਤ ਸਾਰੇ ਸੁਪਨੇ ਦਿਖਾਏ ਹਨ। ਜਿਨ੍ਹਾਂ ਵਿੱਚ ਰੁ ਜ਼ ਗਾ ਰ, ਵਧੀਆ ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਚੋਣਾਂ ਸਮੇਂ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ  ਬਿਜਲੀ ਦੇ ਬਿੱਲ ਮੁ ਆ ਫ ਕਰਨ ਦਾ ਵਾਧਾ ਕੀਤਾ ਸੀ। ਆਮ ਆਦਮੀ ਦੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ, ਬਿਜਲੀ ਖਪਤਕਾਰਾਂ ਦੀਆਂ 300 ਯੂਨਿਟ ਪ੍ਰਤੀ ਮਹੀਨਾ ਤੱਕ ਦੇ ਬਿੱਲ ਮੁ ਆ ਫ ਕਰ ਦਿੱਤੇ ਹਨ। ਮਹੀਨਿਆਂ ਬਾਅਦ ਲੋਕਾਂ ਨੂੰ ਜ਼ੀਰੋ ਵਿਚ ਆਇਆ ਹੈ।

ਇਸ ਮੌਕੇ ਲੋਕਾਂ ਨੇ ਖੁਸ਼ੀ ਚ ਜਸ਼ਨ ਮਨਾਏ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਗੜ੍ਹਸ਼ੰਕਰ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਔਰਤਾਂ ਵੱਲੋਂ ਜ਼ੀਰੋ ਬਿੱਲ ਆਉਣ ਤੇ ਜਸ਼ਨ ਮਨਾਏ ਜਾ ਰਹੇ ਹਨ। ਇਸ ਵੀਡੀਓ ਵਿਚ ਔਰਤਾਂ ਆਪਣੇ ਹੱਥ ਵਿਚ ਬਿਜਲੀ ਬਿੱਲ ਫੜ ਕੇ ਜਸ਼ਨ ਮਨਾ ਰਹੀਆਂ ਹਨ। ਅਤੇ ਬੋਲੀਆਂ ਪਾ ਰਹੀਆਂ ਹਨ। ‘ਨੱਚੋ ਨੱਚੋ ਨੱਚੋ ਬਿੱਲ ਜ਼ੀਰੋ ਜ਼ੀਰੋ ਆਇਆ ਹੈ’ ਅਤੇ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦਾ 5 ਤੋਂ 7 ਹਜ਼ਾਰ ਤੱਕ ਦਾ ਬਿੱਲ ਆਉਂਦਾ ਸੀ

ਜੋ ਭਰਨਾ ਬਹੁਤ ਔਖਾ ਹੁੰਦਾ ਸੀ। ਹੁਣ ਜ਼ੀਰੋ ਬਿੱਲ ਆਇਆ ਅਤੇ ਉਨ੍ਹਾਂ ਦੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ। ਜਦੋਂ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਅਹੁਦਾ ਸੰਭਾਲਿਆ ਹੈ। ਉਦੋਂ ਤੋਂ ਪੰਜਾਬ ਵਿੱਚ ਇਸ ਵਾਰੀ 50 ਲੱਖ ਤੋਂ ਵੱਧ ਖਪਤਕਾਰਾਂ ਦਾ ਜ਼ੀਰੋ ਬਿੱਲ ਆਇਆ ਹੈ। ਲੋਕਾਂ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ ਲੋਕ ਜਸ਼ਨ ਮਨਾ ਰਹੇ ਹਨ। ਆਮ ਆਦਮੀ ਦੀ ਸਰਕਾਰ ਨੇ ਬਿਜਲੀ ਖਪਤਕਾਰਾਂ ਦੀਆਂ 300 ਯੂਨਿਟ ਪ੍ਰਤੀ ਮਹੀਨਾ ਤੱਕ ਦੇ ਬਿੱਲ ਮੁ ਆ ਫ ਕਰ ਦਿੱਤੇ ਹਨ।

Leave a Reply

Your email address will not be published. Required fields are marked *