ਬੱਚਿਆਂ ਦੀ ਪਿਆਰੀ ਕਵੀਸ਼ਰੀ ਸੁਣ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 51000 ਦਾ ਦਿੱਤਾ ਇਨਾਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, ‘ਧੀਆਂ ਦੀ ਸੁਣ ਲੈ ਪੁਕਾਰ ਅੰਨਦਾਤਿਆ’ ਅਤੇ ਬੱਚੀਆਂ ਦੀ ਇੱਕ ਬਹੁਤ ਹੀ ਪਿਆਰੀ ਕਵੀਸ਼ਰੀ ਵੀਡੀਓ ਵਾਲੀ ਵੀ ਅਪਲੋਡ ਕੀਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸ਼ੇਅਰ ਕਰਦਿਆਂ ਇਹ ਵੀ ਲਿਖਿਆ ਹੈ ਕਿ ਬੱਚਿਆਂ ਨੂੰ 51000 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ ਅਤੇ ਸਟਾਫ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ

ਇਹ ਵੀਡੀਓ ਮਾਨਸਾ ਦੇ ਮਾਲਵਾ ਹਾਈ ਸਕੂਲ ਦੀਆਂ ਬੱਚੀਆਂ ਦਾ ਹੈ, ਇਸ ਵੀਡੀਓ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਪਰਾਲੀ ਨੂੰ ਸਾ ੜ ਨ ਦੇ ਖ਼ਿਲਾਫ਼ ਇੱਕ ਕਵੀਸ਼ਰੀ ਗਾਈ ਹੈ। ਸਕੂਲ ਦੀਆਂ ਬੱਚੀਆਂ ਕਵੀਸ਼ਰੀ ਰਾਹੀਂ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਹੀ ਪਿਆਰਾ ਸੁਨੇਹਾ ਦੇ ਰਹੀਆਂ ਹਨ, ਕਿਉਂਕਿ ਪਰਾਲੀ ਨੂੰ ਸਾ ੜ ਨ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਸ਼ਾਹਕੋਟ ਵਿਚ ਵਾਪਰੀ ਹੈ। ਜਿਥੇ 2 ਵਿਅਕਤੀਆਂ ਦੀ ਪਰਾਲੀ ਦੇ ਧੂੰਏ ਨਾਲ ਜਾਨ ਚਲੇ ਗਈ।

ਇਹ ਹਾਦਸਾ ਪਿੰਡ ਮੀਆਂਪੁਰ ਸੈਦਾਂ ਵਿੱਚ ਮੋਟਰਸਾਈਕਲ ਸਵਾਰ ਅਤੇ ਸਕੂਟਰੀ ਸਵਾਰ ਵਿਚਕਾਰ ਹੋਇਆ, ਸੜਕ ਉੱਤੇ ਜ਼ਿਆਦਾ ਧੂੰਆਂ ਹੋਣ ਕਾਰਨ 2 ਵਿਅਕਤੀਆਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ। ਇਨ੍ਹਾਂ ਬੱਚੀਆਂ ਦੀ ਵੀਡੀਓ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਬੱਚਿਆਂ ਦੀ ਤਾਰੀਫ਼ ਵਿੱਚ ਹਰਭਜਨ ਮਾਨ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਬੱਚੀਆਂ ਦੀ ਤਾਰੀਫ਼ ਕੀਤੀ ਹੈ।

Leave a Reply

Your email address will not be published. Required fields are marked *