ਬਰੇਕਾਂ ਫੇਲ੍ਹ ਹੋਣ ਨਾਲ ਪਲਟੀ ਬੱਸ, ਸਵਾਰੀਆਂ ਨੂੰ ਲਿਜਾਇਆ ਗਿਆ ਹਸਪਤਾਲ

ਅੱਜ ਕੱਲ੍ਹ ਸੜਕ ਉੱਤੇ ਵਾਹਨਾਂ ਦੀ ਗਿਣਤੀ ਦਿਨੋਂ ਦਿਨ ਹੀ ਵੱਧਦੀ ਜਾ ਰਹੀ ਹੈ। ਇਨ੍ਹਾਂ ਵਾਹਨਾਂ ਨੂੰ ਚਲਾਉਣ ਲਈ ਸਰਕਾਰਾਂ ਵੱਲੋਂ ਆਵਾਜਾਈ ਦੇ ਕੁਝ ਨਿਯਮ ਕਾਨੂੰਨ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਪਾਲਣਾ ਕਰਕੇ ਅਸੀਂ ਹਾਦਸਿਆਂ ਤੋਂ ਬਚ ਸਕਦੇ ਹਾਂ ਪਰ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕੁਝ ਲੋਕ ਜਲਦੀ ਦੇ ਚੱਕਰ ਵਿੱਚ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਦੇ ਹਨ ਅਤੇ ਆਪਣੇ ਅਤੇ ਦੂਜਿਆਂ ਲਈ ਵੱਡਾ ਪੰਗਾ ਖੜ੍ਹਾ ਕਰ ਲੈਂਦੇ ਹਨ ਗਲਤੀ ਇੱਕ ਦੀ ਹੁੰਦੀ ਹੈ ਅਤੇ ਭੁਗਤਣੀ ਕਿਸੇ ਹੋਰ ਨੂੰ ਪੈ ਜਾਂਦੀ ਹੈ।

ਅਜਿਹਾ ਹੀ ਇਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਪੀ.ਆਰ.ਟੀ ਸੀ ਦੀ ਇਕ ਬੱਸ ਪਲਟ ਗਈ। ਇਹ ਬੱਸ ਸੰਗਰੂਰ ਤੋਂ ਸੁਨਾਮ ਰੋਡ ਤੇ ਜਾ ਰਹੀ ਸੀ। ਇਸ ਹਾਦਸੇ ਦੌਰਾਨ ਕੁੱਲ 8 ਲੋਕਾਂ ਦੇ ਸੱ ਟਾਂ ਲੱਗੀਆਂ। ਜਿਨ੍ਹਾਂ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਇਹ ਹਾਦਸਾ ਸਵੇਰੇ 6:30 ਵਜੇ ਦੇ ਲਗਪਗ ਵਾਪਰਿਆ। ਮਾਮਲੇ ਦੀ ਜਾਣਕਾਰੀ ਮਿਲਣ ਤੇ ਲੋਕ ਵੀ ਮਦਦ ਲਈ ਹਾਦਸੇ ਵਾਲੀ ਥਾਂ ਤੇ ਇਕੱਠੇ ਹੋਣ ਲੱਗੇ। ਹਾਦਸੇ ਦਾ ਕਾਰਨ ਇਸ ਬੱਸ ਦੀਆਂ ਬਰੇਕਾਂ ਦਾ ਘੱਟ ਲੱਗਣਾ ਦੱਸਿਆ ਜਾ ਰਿਹਾ ਹੈ।

ਬਰੇਕਾਂ ਨਾ ਲੱਗਣ ਕਾਰਨ ਬੱਸ ਦਾ ਸੰਤੁਲਨ ਡਰਾਈਵਰ ਦੇ ਕਾਬੂ ਵਿੱਚ ਨਹੀਂ ਰਿਹਾ। ਜਿਸ ਕਾਰਨ ਬੱਸ ਪ ਲ ਟ ਗਈ ਜਾਣਕਾਰੀ ਮੁਤਾਬਕ ਬੱਸ ਬੱਸ ਦੀ ਰਫ਼ਤਾਰ ਵੀ ਬਹੁਤ ਤੇਜ਼ ਸੀ। ਸਵਾਰੀਆਂ ਜਿੱਥੇ ਇਸ ਹਾਦਸੇ ਲਈ ਡਰਾਈਵਰ ਨੂੰ ਜ਼ਿੰਮੇਵਾਰ ਦੱਸ ਰਹੀਆਂ ਹਨ। ਉਥੇ ਹੀ ਡਰਾਈਵਰ ਬੱਸ ਦੀ ਕਮਾਨੀ ਟੁੱਟਣ ਨੂੰ ਇਸ ਹਾਦਸੇ ਦੀ ਵਜ੍ਹਾ ਦੱਸ ਰਿਹਾ ਹੈ। ਹੁਣ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ। ਇਹ ਤਾਂ ਅਧਿਕਾਰੀ ਹੀ ਦੱਸਣਗੇ ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਦੀ ਜਾਨ ਨਹੀਂ ਗਈ।

Leave a Reply

Your email address will not be published. Required fields are marked *