ਦੀਵਾਲੀ ਮੌਕੇ ਘਰ ਚ ਅੱਗ ਲੱਗਣ ਨਾਲ ਘਰ ਚ ਜਿੰਦਾ ਸੜੇ ਪਤੀ ਪਤਨੀ

ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਇਸ ਦਿਨ ਘਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਜਿਸ ਸਦਕਾ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਕਈ ਵਾਰ ਤਾਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਹ ਅਜਿਹਾ ਨੁ ਕ ਸਾ ਨ ਹੈ ਜਿਸ ਦੀ ਭਰਪਾਈ ਨਹੀਂ ਹੋ ਸਕਦੀ। ਮਾਨਸਾ ਵਿੱਚ ਅੱਗ ਲੱਗਣ ਦੀ ਘਟਨਾ ਨੇ ਹਰ ਕਿਸੇ ਨੂੰ ਧੁਰ ਅੰਦਰ ਤਕ ਹਲੂਣ ਕੇ ਰੱਖ ਦਿੱਤਾ। ਇਕ ਹੀ ਪਰਿਵਾਰ ਦੇ 2 ਜੀਆਂ ਦੀ ਅੱਗ ਦੀ ਲਪੇਟ ਵਿਚ ਆਉਣ ਨਾਲ ਜਾਨ ਚਲੀ ਗਈ।

ਇੱਕ ਜੀਅ ਦੇ ਹੱਥ ਪੈਰ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ। ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 12 ਵਜੇ ਫੋਨ ਆਇਆ। ਜਿਸ ਉਪਰੰਤ ਸਾਰਾ ਮੁਹੱਲਾ ਇਕੱਠਾ ਹੋ ਗਿਆ। ਅੱਗ ਬਹੁਤ ਜ਼ਿਆਦਾ ਫੈਲ ਚੁੱਕੀ ਸੀ। ਦਰਵਾਜ਼ਾ ਤੋੜਿਆ ਗਿਆ। ਜਿਸ ਨਾਲ ਅੱਗ ਬਾਹਰ ਆ ਗਈ। ਉਸ ਸਮੇਂ ਪਾਣੀ ਵਾਲੀ ਇਕ ਹੀ ਪਾਈਪ ਸੀ। ਜਿਸ ਕਰਕੇ ਸਭ ਨੇ ਮਿਲ ਕੇ ਬਾਲਟੀਆਂ ਭਰ ਭਰ ਪਾਣੀ ਪਾਇਆ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਔਰਤ ਦੀ ਜਾਨ ਜਾ ਚੁੱਕੀ ਸੀ। ਅੰਮ੍ਰਿਤਪਾਲ ਦਾ ਵੀ ਇਕ ਪਾਸਾ ਸੜ ਚੁੱਕਾ ਸੀ। ਉਹ ਅੱਖਾਂ ਮੀਟ ਗਿਆ ਸੀ। ਇਸ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮੁੰਡਾ ਉੱਤੇ ਸੁੱਤਾ ਪਿਆ ਸੀ। ਰੌਲਾ ਪੈਣ ਤੋਂ ਬਾਅਦ ਗੁਆਂਢੀ ਉੱਠੇ। ਲੜਕਾ ਕਹਿ ਰਿਹਾ ਸੀ ਕਿ ਉਸ ਦੇ ਮਾਤਾ ਪਿਤਾ ਅੱਖਾਂ ਮੀਟ ਚੁੱਕੇ ਹਨ। ਜਿਸ ਤੋਂ ਮਗਰੋਂ ਦੀਪੂ ਨਾਮ ਦਾ ਵਿਅਕਤੀ ਥਾਣੇ ਗਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਮੌਕੇ ਤੇ ਪਹੁੰਚ ਗਈ। ਪੌੜੀ ਲਗਾ ਕੇ ਅੱਗ ਦੀ ਲਪੇਟ ਵਿਚ ਆਏ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ।

ਇਨ੍ਹਾਂ ਵਿੱਚੋਂ ਇੱਕ ਹਸਪਤਾਲ ਵਿੱਚ ਭਰਤੀ ਹੈ। ਜਿਸ ਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਨੇ ਸਾਰੇ ਮੁਹੱਲੇ ਵਿੱਚ ਰਾਤ ਸਮੇਂ ਭਾਜੜ ਪਾ ਦਿੱਤੀ। ਹਰ ਕਿਸੇ ਤੇ ਇਸ ਘਟਨਾ ਦਾ ਡੂੰ ਘਾ ਅਸਰ ਪਿਆ ਹੈ। ਜਿੱਥੇ ਸਾਰੇ ਪਾਸੇ ਲੋਕ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉੱਥੇ ਇਸ ਪਰਿਵਾਰ ਵਿੱਚ ਇੰਨਾ ਵੱਡਾ ਭਾਣਾ ਵਾਪਰ ਗਿਆ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *