ਲੋਕਾਂ ਨੇ ਹਾਈਵੇ ਤੇ ਨੱਚਦੀ ਦੇਖੀ ਮੋਤ, ਚੜ੍ਹਦੀ ਸਵੇਰ ਹੋ ਗਿਆ ਵੱਡਾ ਕਾਂਡ

ਅੰਮ੍ਰਿਤਸਰ ਤਰਨਤਾਰਨ ਰੋਡ ਤੇ ਪੰਜਾਬ ਰੋਡਵੇਜ਼ ਦੇ ਪੱਟੀ ਡਿਪੂ ਦੀ ਇਕ ਬੱਸ ਦੁਆਰਾ ਇਕ ਇਨੋਵਾ ਗੱਡੀ, ਇੱਕ ਸਕੂਟਰੀ ਅਤੇ ਇਕ ਆਟੋ ਨਾਲ ਟਕਰਾਅ ਜਾਣ ਕਾਰਨ ਕਈਆਂ ਦੇ ਸੱ ਟਾਂ ਲੱਗੀਆਂ ਹਨ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਕਾਰ ਵਿੱਚ ਸਵਾਰ ਔਰਤ ਨੇ ਦੱਸਿਆ ਹੈ ਕਿ ਉਹ ‘ਝੂਲਣੇ ਮਹਿਲ’ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਪਿੰਡ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਚੰਡੀਗਡ਼੍ਹ ਨੰਬਰ ਦੀ ਹੈ। ਬੱਸ ਨੇ ਪਹਿਲਾਂ ਉਨ੍ਹਾਂ ਦੀ ਗੱਡੀ ਨੂੰ ਆਪਣੀ ਲਪੇਟ ਵਿੱਚ ਲਿਆ।

ਫੇਰ ਇਕ ਸਕੂਟਰੀ ਅਤੇ ਆਟੋ ਨਾਲ ਟਕਰਾਅ ਗਈ। ਜਿਸ ਨਾਲ ਦੋਵੇਂ ਡਿੱਗ ਪਏ। ਔਰਤ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਰੋਕਣਾ ਚਾਹਿਆ ਤਾਂ ਇਹ ਦੋਵੇਂ ਦੌੜ ਗਏ। ਔਰਤ ਨੇ ਦੋਸ਼ ਲਗਾਇਆ ਹੈ ਕਿ ਇਹ ਸਹੀ ਡਰਾਈਵਿੰਗ ਨਹੀਂ ਕਰਦੇ। ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋਵੇ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਪੰਜਾਬ ਰੋਡਵੇਜ਼ ਦੀ ਪੱਟੀ ਡਿਪੂ ਦੀ ਬੱਸ ਆ ਰਹੀ ਸੀ। ਜੋ ਕਿ ਤੇਜ਼ ਰਫ਼ਤਾਰ ਸੀ

ਅਤੇ ਡਰਾਈਵਰ ਅਮਲ ਦੀ ਲੋ ਰ ਵਿੱਚ ਸੀ। ਛੇਹਰਟਾ ਤੋਂ ਆਟੋ ਚਾਲਕ ਸਵਾਰੀਆਂ ਲੈ ਕੇ ਜਾ ਰਿਹਾ ਸੀ। ਬੱਸ ਨੇ ਆਟੋ, ਇਨੋਵਾ ਅਤੇ ਇਕ ਹੋਰ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਜਦੋਂ ਮੌਕੇ ਤੇ ਹਾਜ਼ਰ ਵਿਅਕਤੀ ਟੈਂਪੂ ਦੀਆਂ ਸਵਾਰੀਆਂ ਨੂੰ ਚੁੱਕਣ ਲੱਗੇ ਤਾਂ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਦੌੜ ਗਏ। ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਆਟੋ ਚਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਬੱਸ ਦੀ ਬਰੇਕ ਫੇ ਲ ਹੋ ਗਈ। ਬੱਸ ਤੇਜ਼ ਸੀ। ਜੋ 2-3 ਗੱਡੀਆਂ ਨਾਲ ਟਕਰਾਅ ਗਈ।

ਉਸ ਦੇ ਆਟੋ ਵਿੱਚ 6-7 ਸਵਾਰੀਆਂ ਸਨ ਅਤੇ ਇੱਕ 2 ਬੱਚੇ ਵੀ ਸਨ। ਇੱਕ ਜੀਅ ਦੀ ਲੱਤ ਟੁੱ ਟ ਗਈ ਹੈ ਅਤੇ ਇਕ ਦੇ ਲੱਕ ਵਿੱਚ ਸੱ ਟ ਲੱਗੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬੱਸ ਅੰਮ੍ਰਿਤਸਰ ਤੋਂ ਤਰਨਤਾਰਨ ਨੂੰ ਜਾ ਰਹੀ ਸੀ। ਇਕ ਪਰਿਵਾਰ ਮੱਥਾ ਟੇਕ ਕੇ ਆ ਰਿਹਾ ਸੀ। ਗੱਡੀ ਅਤੇ ਬੱਸ ਆਪਸ ਵਿਚ ਟਕਰਾਅ ਗਈਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। ਬਸ ਉਨ੍ਹਾਂ ਨੇ ਕਬਜ਼ੇ ਵਿੱਚ ਲੈ ਲਈ ਹੈ ਜਦਕਿ ਡਰਾਈਵਰ ਮੌਕੇ ਤੇ ਨਹੀਂ ਮਿਲਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *