ਅਮਰੀਕਾ ਚ ਸਿੱਖ ਨੌਜਵਾਨ ਦੀ ਜਾਨ ਲੈਣ ਵਾਲੇ ਪਾਪੀ ਬਾਰੇ ਆ ਗਈ ਵੱਡੀ ਹੈਰਾਨੀਜਨਕ ਅਪਡੇਟ

ਪਿਛਲੇ ਅਰਸੇ ਦੌਰਾਨ ਯੂ.ਐੱਸ.ਏ ਵਿਚ ਇਕ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਇਕ ਵਿਅਕਤੀ ਨੇ ਜਾਨ ਲੈ ਲਈ ਸੀ। ਇਹ ਮਾਮਲਾ ਪੂਰੀ ਦੁਨੀਆਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਉੱਠਿਆ ਸੀ। ਹੁਣ ਅਦਾਲਤ ਵੱਲੋਂ ਸੰਦੀਪ ਸਿੰਘ ਦੀ ਜਾਨ ਲੈਣ ਲਈ ਜ਼ਿੰਮੇਵਾਰ ਵਿਅਕਤੀ ਦੀ ਜਾਨ ਲੈਣ ਦਾ ਫ਼ੈਸਲਾ ਸੁਣਾਇਆ ਗਿਆ ਹੈ। ਜਿਸ ਤੋਂ ਬਾਅਦ ਸੰਦੀਪ ਸਿੰਘ ਦੇ ਪਿੰਡ ਧਾਰੀਵਾਲ ਬੇਟ ਦੇ ਰਹਿਣ ਵਾਲੇ ਲੋਕ ਸੰਤੁਸ਼ਟੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ

ਕਿ ਅਦਾਲਤ ਨੇ ਸੰਦੀਪ ਸਿੰਘ ਨੂੰ ਇਨਸਾਫ ਦਿੱਤਾ ਹੈ। ਕਪੂਰਥਲਾ ਦੇ ਪਿੰਡ ਧਾਰੀਵਾਲ ਬੇਟ ਦੇ ਰਹਿਣ ਵਾਲੇ ਰੇਸ਼ਮ ਸਿੰਘ ਧਾਲੀਵਾਲ ਦੇ ਦੱਸਣ ਮੁਤਾਬਕ ਸੰਦੀਪ ਸਿੰਘ ਧਾਲੀਵਾਲ ਉਨ੍ਹਾਂ ਦੇ ਬੱਚਿਆਂ ਨਾਲ ਪੜ੍ਹਦਾ ਰਿਹਾ ਹੈ। ਉਨ੍ਹਾਂ ਦੇ ਬੱਚੇ ਵੀ ਹੁਣ ਵਿਦੇਸ਼ ਜਾ ਚੁੱਕੇ ਹਨ। ਉਹ ਦੋਵੇਂ ਪਰਿਵਾਰ ਆਪਸ ਵਿਚ ਗੁਆਂਢੀ ਸਨ। ਸੰਦੀਪ ਸਿੰਘ ਦਾ ਪਰਿਵਾਰ ਵਿਦੇਸ਼ ਚਲਾ ਗਿਆ ਹੈ। ਸੰਦੀਪ ਸਿੰਘ ਦਾ ਭਤੀਜਾ ਹੀ ਹੁਣ ਪੰਜਾਬ ਵਿੱਚ ਰਹਿੰਦਾ ਹੈ। ਸੁਰਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ

ਕਿ ਸੰਦੀਪ ਸਿੰਘ ਉਨ੍ਹਾਂ ਦੇ ਚਾਚਾ ਜੀ ਦਾ ਪੁੱਤਰ ਸੀ। ਜੋ 1995 ਵਿੱਚ ਵਿਦੇਸ਼ ਗਿਆ ਸੀ। ਸੰਦੀਪ ਸਿੰਘ ਦੀਆਂ 2 ਭੈਣਾਂ, ਪਿਤਾ, ਪਤਨੀ, 2 ਧੀਆਂ ਅਤੇ ਇਕ ਪੁੱਤਰ ਹਨ। ਮਾਂ ਅੱਖਾਂ ਮੀਟ ਚੁੱਕੀ ਹੈ। ਪਰਿਵਾਰ ਉਸ ਦੇ ਫੁੱਲ ਲੈ ਕੇ ਪੰਜਾਬ ਆਇਆ ਸੀ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਦੀ ਘਾਟ ਕਦੇ ਪੂਰੀ ਨਹੀਂ ਹੋਣੀ ਪਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਦਾਲਤ ਨੇ ਸੰਦੀਪ ਸਿੰਘ ਨੂੰ ਇਨਸਾਫ ਦਿੱਤਾ ਹੈ। ਅੱਗੋਂ ਕੋਈ ਵਿਅਕਤੀ ਜਲਦੀ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।

ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਅਦਾਲਤ ਦੇ ਫ਼ੈਸਲੇ ਤੋਂ ਖ਼ੁਸ਼ ਹਨ। ਸੰਦੀਪ ਸਿੰਘ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਸੰਦੀਪ ਸਿੰਘ ਦਾ ਸੁਭਾਅ ਬਹੁਤ ਵਧੀਆ ਸੀ। ਉਹ ਕਈ ਵਾਰ ਪੰਜਾਬ ਆਇਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ 10 ਲੱਖ ਰੁਪਏ ਦਿੱਤੇ ਗਏ ਸਨ। ਹੋਰ ਕਿਸੇ ਸਰਕਾਰ ਨੇ ਸੰਦੀਪ ਸਿੰਘ ਦੀ ਯਾਦਗਾਰ ਬਣਾਉਣ ਲਈ ਕੁਝ ਨਹੀਂ ਕੀਤਾ। ਰਿਸ਼ਤੇ ਵਿੱਚੋਂ ਸੰਦੀਪ ਸਿੰਘ ਦੇ ਮਾਮੇ ਕੁਲਵੰਤ ਸਿੰਘ ਨੇ ਵੀ ਅਦਾਲਤੀ ਫ਼ੈਸਲੇ ਤੇ ਤਸੱਲੀ ਪ੍ਰਗਟਾਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *