ਚਿੱਟੇ ਨੇ ਖਾਧਾ ਇਕ ਹੋਰ ਗੱਭਰੂ, ਪੋਤੇ ਦੀ ਲਾਸ਼ ਸਿਰਾਹਣੇ ਬੈਠੀ ਫੁੱਟ ਫੁੱਟ ਰੋਵੇ ਦਾਦੀ

ਸੂਬੇ ਵਿਚੋਂ ਅਮਲ ਦੀ ਵਿਕਰੀ ਦਾ ਸਿਲਸਿਲਾ ਰੁਕ ਨਹੀਂ ਰਿਹਾ। ਸਰਕਾਰ ਅਤੇ ਪੁਲਿਸ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਨੌਜਵਾਨਾਂ ਦੀਆਂ ਜਾਨਾਂ ਜਾਣ ਤੋਂ ਨਹੀਂ ਰੁਕ ਰਹੀਆਂ। ਤਰਨਤਾਰਨ ਦੇ ਇਕ ਪਿੰਡ ਤੋਂ ਇਕ ਨੌਜਵਾਨ ਸੁਖਜੀਤ ਸਿੰਘ ਦੀ ਜਾਨ ਜਾਣ ਤੋਂ ਬਾਅਦ ਪਿੰਡ ਵਾਸੀ ਸਰਕਾਰ ਪ੍ਰਤੀ ਆਪਣੀ ਨ ਰਾ ਜ਼ ਗੀ ਜ਼ਾਹਿਰ ਕਰ ਰਹੇ ਹਨ। ਨੌਜਵਾਨ ਸੁਖਜੀਤ ਸਿੰਘ ਲੰਬੇ ਸਮੇਂ ਤੋਂ ਅਮਲ ਕਰਨ ਦਾ ਆਦੀ ਸੀ। ਆਪਣੀ ਇਸੇ ਆਦਤ ਕਾਰਨ ਉਸ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਮ੍ਰਿਤਕ ਸੁਖਜੀਤ ਸਿੰਘ ਦੀ ਇਕ ਰਿਸ਼ਤੇਦਾਰ

ਔਰਤ ਗੁਰਮੀਤ ਕੌਰ ਨੇ ਦੱਸਿਆ ਹੈ ਕਿ ਸੁਖਜੀਤ ਸਿੰਘ ਉਨ੍ਹਾਂ ਦਾ ਦੋਹਤਾ ਲੱਗਦਾ ਸੀ। ਉਹ ਲਗਭਗ 20 ਸਾਲ ਤੋਂ ਅਮਲ ਦੀ ਵਰਤੋਂ ਕਰ ਰਿਹਾ ਸੀ। ਉਸ ਦਾ ਇਕ ਬੱਚਾ ਵੀ ਹੈ। ਸੁਖਜੀਤ ਸਿੰਘ ਆਪਣੀਆਂ ਆਦਤਾਂ ਕਾਰਨ ਨਾ ਖੁਦ ਸੁਖੀ ਰਿਹਾ ਅਤੇ ਨਾ ਉਸ ਦਾ ਪਰਿਵਾਰ ਸੁਖੀ ਰਿਹਾ। ਗੁਰਮੀਤ ਕੌਰ ਦਾ ਕਹਿਣਾ ਹੈ ਕਿ ਅਮਲ ਦੀ ਵਰਤੋਂ ਕਾਰਨ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ। ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ ਔਰਤਾਂ ਦੇ ਸੁਹਾਗ ਉਨ੍ਹਾਂ ਨੂੰ ਛੱਡ ਕੇ ਜਾ ਰਹੇ ਹਨ। ਗੁਰਮੀਤ ਕੌਰ ਨੇ ਮੰਗ ਕੀਤੀ ਹੈ

ਕਿ ਸੂਬੇ ਵਿਚੋਂ ਅਮਲ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ। ਇਕ ਹੋਰ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ ਰ੍ਹੇ ਆ ਮ ਅਮਲ ਪਦਾਰਥ ਵਿਕਦਾ ਹੈ। ਅਜੇ ਇਕ ਦਿਨ ਪਹਿਲਾਂ ਹੀ ਇਕ ਵਿਅਕਤੀ ਦੀ ਜਾਨ ਗਈ ਹੈ ਅਤੇ ਅੱਜ ਸੁਖਜੀਤ ਸਿੰਘ ਦੀ ਜਾਨ ਚਲੀ ਗਈ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਹੁਣ ਤਾਂ ਪਿੰਡ ਵਿੱਚ ਔਰਤਾਂ ਵੀ ਅਮਲ ਪਦਾਰਥ ਵੇਚਦੀਆਂ ਹਨ। ਪੁਲਿਸ ਨੂੰ ਦੱਸਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਜਿਨ੍ਹਾਂ ਨੌਜਵਾਨਾਂ ਨੇ ਬਜ਼ੁਰਗਾਂ ਦੀਆਂ

ਮ੍ਰਿਤਕ ਦੇਹਾਂ ਸ਼ ਮ ਸ਼ਾ ਨ ਘਾ ਟ ਲਿਜਾਣੀਆਂ ਸਨ, ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲਿਜਾਣੀਆਂ ਪੈ ਰਹੀਆਂ ਹਨ। ਮ੍ਰਿਤਕ ਦੇ ਭਰਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਸੁਖਜੀਤ ਸਿੰਘ 20-25 ਸਾਲ ਤੋਂ ਅਮਲ ਪਦਾਰਥ ਦੀ ਵਰਤੋਂ ਕਰਦਾ ਸੀ। ਉਸ ਦਾ ਅਮਲ ਛੁਡਵਾਉਣ ਲਈ ਉਸ ਦੀ ਦਵਾਈ ਵੀ ਚਲਦੀ ਸੀ। 2-3 ਦਿਨ ਤੋਂ ਉਸ ਦੀ ਸਿਹਤ ਕੁਝ ਠੀਕ ਨਹੀਂ ਸੀ। ਉਸ ਨੂੰ ਸਵੇਰੇ ਤਰਨਤਾਰਨ ਹਸਪਤਾਲ ਲੈ ਗਏ। ਉੱਥੇ ਉਹ 8-9 ਵਜੇ ਰਾਤ ਨੂੰ ਅੱਖਾਂ ਮੀਟ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *