ਜਵਾਨ ਪੁੱਤ ਨੂੰ ਪਿੰਡ ਚ ਲੱਭਦਾ ਰਿਹਾ ਪਿਓ, ਅੱਜ ਇਸ ਹਾਲਤ ਚ ਨਹਿਰ ਚੋਂ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ ਤੋਂ ਨਹਿਰ ਵਿੱਚੋਂ 40 ਸਾਲਾ ਵਿਅਕਤੀ ਸਨੀ ਜਿੰਦਲ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਮ੍ਰਿਤਕ ਦੇ ਮਾਮੇ ਬੀਰਬਲ ਅਤੇ ਉਸ ਦੇ 2 ਪੁੱਤਰਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਤੇ 306 ਆਈਪੀਸੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਗਨਦੀਪ ਜਿੰਦਲ ਨੇ ਦੱਸਿਆ ਹੈ ਕਿ ਮ੍ਰਿਤਕ ਸੰਨੀ ਜਿੰਦਲ ਉਨ੍ਹਾਂ ਦੇ ਤਾਏ ਦਾ ਪੁੱਤਰ ਸੀ। ਸਨੀ ਜਿੰਦਲ ਦਾ ਮਾਮਾ ਅਤੇ ਮਾਮੇ ਦੇ ਪੁੱਤਰ ਉਸ ਨਾਲ ਚੰਗਾ ਸਲੂਕ ਨਹੀਂ ਸੀ ਕਰਦੇ।

ਇਨ੍ਹਾਂ ਨੇ ਉਸ ਦੇ ਸਿਰ ਤੇ ਪ ਸ ਤੋ ਲ ਰੱਖ ਕੇ ਉਸ ਨੂੰ ਧ ਮ ਕਾ ਇ ਆ। ਗਗਨਦੀਪ ਜਿੰਦਲ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਸਨੀ ਜਿੰਦਲ ਖ਼ੁਦ ਨਹਿਰ ਵਿੱਚ ਡਿੱਗਿਆ ਹੈ ਜਾਂ ਉਸ ਨੂੰ ਡੇਗਿਆ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰੇ ਅਤੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ। 4 ਸਾਲ ਪਹਿਲਾਂ ਮ੍ਰਿਤਕ ਦੀ ਮਾਂ ਦੀ ਜਾਨ ਜਾ ਚੁੱਕੀ ਹੈ। ਉਹ ਆਪਣੇ ਪਿੱਛੇ ਪਤਨੀ, ਬੱਚਾ, ਪਿਤਾ ਅਤੇ ਭੈਣ ਨੂੰ ਛੱਡ ਗਿਆ ਹੈ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਰਮੇਸ਼ ਕੁਮਾਰ ਜਿੰਦਲ ਨੇ ਦੱਸਿਆ ਹੈ ਕਿ ਮ੍ਰਿਤਕ ਸਨੀ ਉਨ੍ਹਾਂ ਦਾ ਭਤੀਜਾ ਲੱਗਦਾ ਸੀ। ਜੋ ਆਪਣੇ ਮਾਮੇ ਬੀਰਬਲ ਨਾਲ ਮਿਲ ਕੇ 15-16 ਸਾਲ ਤੋਂ ਸਟਾਰ ਰਾਈਸ ਮਿੱਲ ਚਲਾ ਰਿਹਾ ਸੀ। ਸ਼ੈਲਰ ਇਨ੍ਹਾਂ ਦੋਵਾਂ ਦਾ ਸਾਂਝਾ ਸੀ ਪਰ ਬੀਰਬਲ ਅਤੇ ਉਸ ਦੇ ਦੋਵੇਂ ਪੁੱਤਰ ਮਿਲ ਕੇ ਸਨੀ ਨੂੰ ਸ਼ੈਲਰ ਵਿੱਚ ਬਾਹਰ ਕੱਢਣਾ ਚਾਹੁੰਦੇ ਸਨ। 2-3 ਮਹੀਨੇ ਤੋਂ ਸਨੀ ਘਰ ਆ ਕੇ ਇਹ ਸਭ ਦੱਸਦਾ ਸੀ। ਉਨ੍ਹਾਂ ਨੇ ਬੀਰਬਲ ਨੂੰ ਘਰ ਬੁਲਾਇਆ ਅਤੇ ਸੰਨੀ ਦੀ ਪਤਨੀ ਨੇ ਬੀਰਬਲ ਦੀਆਂ ਮਿੰਨਤਾਂ ਕੀਤੀਆਂ

ਪਰ ਬੀਰਬਲ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਰਮੇਸ਼ ਜਿੰਦਲ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਸਨੀ ਦੇ ਸਿਰ ਤੇ ਪ ਸ ਤੋ ਲ ਰੱਖ ਕੇ ਉਸ ਤੋਂ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ। ਇਸ ਤੋਂ ਬਾਅਦ ਸਨੀ ਲਾਪਤਾ ਹੋ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 21 ਅਕਤੂਬਰ ਨੂੰ ਨਹਿਰ ਤੋਂ ਗੱਡੀ ਮਿਲੀ ਸੀ ਅਤੇ ਸਨੀ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਸੀ। 24 ਅਕਤੂਬਰ ਨੂੰ ਸਨੀ ਦੀ ਮ੍ਰਿਤਕ ਦੇਹ ਬਰਾਮਦ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੇ ਮਾਮੇ ਬੀਰਬਲ ਅਤੇ ਉਸ ਦੇ 2 ਪੁੱਤਰਾਂ ਤੇ 306 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਬਿਆਨਾਂ ਵਿਚ ਲਿਖਵਾਇਆ ਹੈ ਕਿ ਸ਼ੈੱਲਰ ਇਨ੍ਹਾਂ ਦਾ ਸਾਂਝਾ ਸੀ। ਇਕ ਧਿਰ ਨੇ ਸਨੀ ਤੋਂ ਸ਼ੈਲਰ ਹ ੜੱ ਪ ਣ ਦੀ ਨੀਅਤ ਨਾਲ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਵਿਅਕਤੀ ਘਰ ਤੋਂ ਦੌੜ ਗਏ ਹਨ। ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *