ਡੇਢ ਮਹੀਨੇ ਦੀ ਬੱਚੀ ਸਣੇ 2 ਔਰਤਾਂ ਨਾਲ ਟਰੱਕ ਵਾਲੇ ਨੇ ਵਰਤਾ ਦਿੱਤਾ ਵੱਡਾ ਭਾਣਾ, 1 ਦੀ ਹੋਈ ਮੋਤ

ਫਗਵਾੜਾ ਤੋਂ ਇਕ ਟਰੱਕ ਦੁਆਰਾ ਐਕਟਿਵਾ ਤੇ ਸਵਾਰ 2 ਔਰਤਾਂ ਅਤੇ ਇਕ ਬੱਚੀ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਹੈ। ਮ੍ਰਿਤਕਾ ਦੀ ਉਮਰ 55 ਸਾਲ ਸੀ। ਟਰੱਕ ਡਰਾਈਵਰ ਮੌਕੇ ਤੋਂ ਦੌੜ ਗਿਆ ਹੈ ਅਤੇ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਭਜੋਤ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਉਸ ਤੋਂ ਪਹਿਲਾਂ ਹੀ ਹਾਦਸਾ ਵਾਪਰ ਚੁੱਕਾ ਸੀ।

ਮੌਕੇ ਤੇ ਹਾਜ਼ਰ ਵਿਅਕਤੀ ਇਨ੍ਹਾਂ ਔਰਤਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਵੀਡੀਓ ਬਣਾਉਂਦੇ ਰਹੇ। ਜਿਸ ਕਰਕੇ ਇਕ ਔਰਤ ਦੀ ਜਾਨ ਜਾ ਚੁੱਕੀ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜੇਕਰ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ। ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕਾ ਉਸ ਦੀ ਭਰਜਾਈ ਲੱਗਦੀ ਸੀ। ਜੋ ਆਦਮਪੁਰ ਤੋਂ ਐਕਟਿਵਾ ਤੇ ਵਾਪਸ ਆ ਰਹੀ ਸੀ।

ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟਰੱਕ ਡਰਾਈਵਰ ਟਰੱਕ ਛੱਡ ਕੇ ਦੌੜ ਗਿਆ ਹੈ ਅਤੇ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਇਤਲਾਹ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਹਨ। 2 ਔਰਤਾਂ ਅਤੇ ਇਕ ਛੋਟਾ ਬੱਚਾ ਸੀ। ਇਕ ਔਰਤ ਦੀ ਜਾਨ ਜਾ ਚੁੱਕੀ ਹੈ। ਸਕੂਟਰੀ ਖੜ੍ਹੀ ਹੈ। ਟਰੱਕ ਛੱਡ ਕੇ ਡਰਾਈਵਰ ਦੌੜ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਬਿਆਨ ਲਿਖਾਏ ਜਾਣਗੇ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਫਗਵਾੜੇ ਦੇ ਰਹਿਣ ਵਾਲੇ ਹਨ। ਉਨ੍ਹਾਂ ਵੱਲੋਂ ਗਵਾਹਾਂ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ 2 ਔਰਤਾਂ ਅਤੇ ਇਕ ਬੱਚੀ ਨੂੰ ਲਿਆਂਦਾ ਗਿਆ ਸੀ। 55 ਸਾਲਾ ਔਰਤ ਮਿ੍ਤਕ ਰੂਪ ਵਿੱਚ ਸੀ ਅਤੇ ਉਸ ਦੇ ਸਿਰ ਵਿੱਚ ਸੱ ਟ ਸੀ। ਦੂਸਰੀ ਔਰਤ ਜਿਸ ਦੀ ਉਮਰ 34 ਸਾਲ ਹੈ, ਉਸ ਦੇ ਵੀ ਸੱ ਟਾਂ ਹਨ। ਡਾਕਟਰ ਦਾ ਕਹਿਣਾ ਹੈ ਕਿ ਡੇਢ ਮਹੀਨੇ ਦੀ ਬੱਚੀ ਦੇਖਣ ਨੂੰ ਠੀਕ ਠਾਕ ਜਾਪਦੀ ਹੈ। ਉਸ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *