ਪਤਨੀ ਨੇ ਕਾਰ ਚ ਕੁੜੀ ਨਾਲ ਬੈਠੇ ਪਤੀ ਤੇ ਮਾਰਤੀ ਰੇਡ, ਪਤੀ ਨੇ ਚੜ੍ਹਾ ਦਿੱਤੀ ਪਤਨੀ ਤੇ ਕਾਰ

ਅਕਸਰ ਹੀ ਪ੍ਰੇਮ ਸੰਬੰਧ ਇਨਸਾਨ ਨੂੰ ਕਿੱਧਰ ਤੋਂ ਕਿੱਧਰ ਲੈ ਜਾਂਦੇ ਹਨ। ਕਈ ਵਾਰ ਤਾਂ ਇਹ ਪ੍ਰੇਮ ਸੰਬੰਧਾ ਗ੍ਰਹਿਸਤੀ ਜੀਵਨ ਵਿਚ ਉਥਲ ਪੁਥਲ ਮਚਾ ਦਿੰਦੇ ਹਨ। ਮਾਮਲਾ ਥਾਣੇ ਤੋਂ ਹੁੰਦਾ ਹੋਇਆ ਅਦਾਲਤ ਤੱਕ ਪਹੁੰਚ ਜਾਂਦਾ ਹੈ। ਉਸ ਸਮੇਂ ਇਨਸਾਨ ਨੂੰ ਨਹੀਂ ਪਤਾ ਹੁੰਦਾ ਕਿ ਇਸ ਦਾ ਸਿੱਟਾ ਕੀ ਨਿਕਲ ਸਕਦਾ ਹੈ? ਜਦੋਂ ਤਕ ਗੱਲ ਸਮਝ ਆਉਂਦੀ ਹੈ, ਤਦ ਤੱਕ ਸਮਾਂ ਬੀਤ ਚੁੱਕਾ ਹੁੰਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿੱਚ ਇੱਕ ਕਾਰ ਭੱਜਦੀ ਦਿਖਾਈ ਦਿੰਦੀ ਹੈ।

ਮਾਮਲਾ ਭਾਵੇਂ ਕਈ ਦਿਨ ਪੁਰਾਣਾ ਹੈ ਪਰ ਸੋਸ਼ਲ ਮੀਡੀਆ ਤੇ ਹੁਣ ਦੇਖਿਆ ਜਾ ਰਿਹਾ ਹੈ। ਸੁਣਨ ਵਿੱਚ ਆ ਰਿਹਾ ਹੈ ਕਿ ਇਸ ਕਾਰ ਵਿੱਚ ਖਲੀਬਲੀ ਦਿਹਾਤੀ ਡਿਸਕੋ ਫ਼ਿਲਮ ਦੇ ਨਾਮੀ ਪ੍ਰੋਡਿਊਸਰ ਕਮਲ ਕਿਸ਼ੋਰ ਅਤੇ ਉਨ੍ਹਾਂ ਦੀ ਇਕ ਮਾਡਲਿੰਗ ਮਿੱਤਰ ਸਵਾਰ ਹਨ। ਮਿਲੀ ਜਾਣਕਾਰੀ ਮੁਤਾਬਕ ਕਮਲ ਕਿਸ਼ੋਰ ਆਪਣੇ ਘਰ ਦੇ ਨੇੜੇ ਬਣੀ ਪਾਰਕਿੰਗ ਵਿੱਚ ਗੱਡੀ ਵਿੱਚ ਬੈਠ ਕੇ ਆਪਣੀ ਮਹਿਲਾ ਮਾਡਲਿੰਗ ਮਿੱਤਰ ਨਾਲ ਸਮਾਂ ਗੁਜ਼ਾਰ ਰਿਹਾ ਸੀ। ਇਸ ਦੀ ਭਿਣਕ ਕਿਸੇ ਤਰ੍ਹਾਂ ਕਮਲ ਕਿਸ਼ੋਰ ਦੀ ਪਤਨੀ ਨੂੰ ਪੈ ਗਈ

ਅਤੇ ਉਹ ਤੁਰੰਤ ਮੌਕੇ ਤੇ ਪਹੁੰਚ ਗਈ। ਪਤਨੀ ਨੇ ਆ ਕੇ ਗੱਡੀ ਦਾ ਦਰਵਾਜ਼ਾ ਖੜਕਾਇਆ। ਕਮਲ ਕਿਸ਼ੋਰ ਨੇ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਉਸ ਦੀ ਪਤਨੀ ਮੌਕੇ ਤੇ ਆ ਜਾਵੇਗੀ।ਕਮਲ ਕਿਸ਼ੋਰ ਨੇ ਮੌਕੇ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪਤਨੀ ਗੱਡੀ ਦੇ ਅੱਗੇ ਹੋ ਗਈ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕਮਲ ਕਿਸ਼ੋਰ ਦੀ ਪਤਨੀ ਗੱਡੀ ਦੀ ਲਪੇਟ ਵਿਚ ਆ ਗਈ ਅਤੇ ਉਸ ਦੇ ਸੱ ਟਾਂ ਲੱਗ ਗਈਆਂ। ਉਸ ਨੂੰ ਹਸਪਤਾਲ ਲਿਜਾਣਾ ਪਿਆ। ਇਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਗਿਆ।

ਪਤਨੀ ਦੁਆਰਾ ਆਪਣੇ ਪਤੀ ਕਮਲ ਕਿਸ਼ੋਰ ਤੇ ਹੋਰ ਵੀ ਕਈ ਔਰਤਾਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿ ਲ ਵਾ ੜ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਪਤਨੀ ਨੇ ਆਪਣੇ ਪਤੀ ਬਾਰੇ ਇਹ ਵੀ ਕਿਹਾ ਹੈ ਕਿ ਕਮਲ ਕਿਸ਼ੋਰ ਨੇ ਉਸ ਨਾਲ ਨਿਕਾਹ ਕਰਵਾਇਆ ਸੀ, ਜਿਸ ਦਾ ਉਸ ਕੋਲ ਸਬੂਤ ਹੈ। ਸੋਸ਼ਲ ਮੀਡੀਆ ਤੇ ਅਜੇ ਤਕ ਕਮਲ ਕਿਸ਼ੋਰ ਦਾ ਕੋਈ ਪੱਖ ਸਾਹਮਣੇ ਨਹੀਂ ਆ ਰਿਹਾ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਇਸ ਵੀਡੀਓ ਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *