ਵਿਆਹ ਚ ਰਸਗੁੱਲੇ ਪਿੱਛੇ ਲੈ ਲਈ ਮੁੰਡੇ ਦੀ ਜਾਨ, ਲਾੜੀ ਤੋਂ ਬਿਨ੍ਹਾਂ ਬੇਰੰਗ ਮੁੜੀ ਬਰਾਤ

ਵਿਆਹਾਂ-ਸ਼ਾਦੀਆਂ ਵਿੱਚ ਦਾ ਰੂ ਦੀ ਲੋਰ ਵਿੱਚ ਟਕਰਾਅ ਹੁੰਦੇ ਤਾਂ ਆਮ ਦੇਖੇ ਗਏ ਹਨ ਪਰ ਮਠਿਆਈ ਪਿੱਛੇ ਟਕਰਾਅ ਹੋ ਜਾਣਾ ਵੀ ਮੀਡੀਆ ਦੀ ਸੁਰਖ਼ੀ ਬਣਿਆ ਹੈ। ਇੱਥੇ ਹੀ ਬਸ ਨਹੀਂ। ਇਸ ਘਟਨਾ ਵਿਚ ਇਕ ਨੌਜਵਾਨ ਦੀ ਜਾਨ ਤੱਕ ਚਲੀ ਗਈ। ਬਰਾਤ ਨੂੰ ਬਿਨਾਂ ਲਾੜੀ ਤੋਂ ਵਾਪਸ ਪਰਤਣਾ ਪਿਆ। 2 ਭਰਾ ਬਰਾਤ ਲੈ ਕੇ ਆਏ ਸਨ। ਲੜਕੀਆਂ ਵੀ ਦੋਵੇਂ ਭੈਣਾਂ ਸਨ। ਇੱਕ ਰਸਗੁੱਲੇ ਪਿੱਛੇ ਸ਼ੁਰੂ ਹੋਈ ਕਹਾਣੀ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਖੰਦੋਲੀ ਤੋਂ ਜਾਵੇਦ

ਅਤੇ ਰਾਸ਼ਿਦ ਆਗਰਾ ਦੇ ਐਤਮਾਦਪੁਰ ਦੀਆਂ ਰਹਿਣ ਵਾਲੀਆਂ ਲੜਕੀਆਂ ਜੇੈਨਬ ਅਤੇ ਸਾਜ਼ੀਆ ਨਾਲ ਨਿਕਾਹ ਕਰਨ ਲਈ ਬਰਾਤ ਲੈ ਕੇ ਆਏ ਸਨ। ਜਦੋਂ ਬਰਾਤ ਖਾਣਾ ਖਾ ਰਹੀ ਸੀ ਤਾਂ ਇਕ ਰਸਗੁੱਲੇ ਪਿੱਛੇ ਚੱਕਰ ਪੈ ਗਿਆ। ਇਕ ਨੌਜਵਾਨ ਨੇ ਇੱਕ ਰਸਗੁੱਲਾ ਖਾਣ ਉਪਰੰਤ ਦੂਸਰਾ ਹੋਰ ਮੰਗ ਲਿਆ ਪਰ ਕਾਊਂਟਰ ਤੇ ਖੜ੍ਹੇ ਲੜਕੇ ਨੇ ਹੋਰ ਰਸਗੁੱਲਾ ਦੇਣ ਤੋਂ ਨਾਂਹ ਕਰ ਦਿੱਤੀ। ਉਸ ਦੀ ਦਲੀਲ ਸੀ ਕਿ ਸਭ ਨੂੰ ਇੱਕ ਇੱਕ ਰਸਗੁੱਲਾ ਹੀ ਮਿਲੇਗਾ। ਇਸ ਪਿੱਛੋਂ ਮਾਮਲਾ ਵਧ ਗਿਆ

ਅਤੇ ਇਕ ਦੂਜੇ ਤੇ ਕੱਪ ਪਲੇਟਾਂ ਜੋ ਕਿਸੇ ਦੇ ਹੱਥ ਆਇਆ ਚੱਲਿਆ। ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਲਗਭਗ ਇੱਕ ਦਰਜਨ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਜਦੋਂ 20 ਸਾਲਾ ਸੰਨੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਨੇ ਮ੍ਰਿਤਕ ਸੰਨੀ ਦੀ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਮੋ ਰ ਚ ਰੀ ਵਿਚ ਰਖਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋਵੇਂ ਲਾੜਿਆਂ ਨੂੰ ਬਿਨਾਂ ਲਾੜੀਆਂ ਤੋਂ ਵਾਪਸ ਪਰਤਣਾ ਪਿਆ। ਲੜਕੀਆਂ ਵਾਲੇ ਪਰਿਵਾਰ ਦੇ ਜੀਅ ਘਰ ਤੋਂ ਦੌੜ ਗਏ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਮਾਮੂਲੀ ਗੱਲ ਪਿੱਛੇ ਜਿੱਥੇ ਵਿਆਹ ਵਿੱਚ ਹੀ ਰਹਿ ਗਿਆ, ਉਥੇ ਹੀ ਇਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਕਈ ਹਸਪਤਾਲ ਵਿੱਚ ਭਰਤੀ ਹਨ। ਵਿਆਹ ਤੋਂ ਪਹਿਲਾਂ ਦੋਵੇਂ ਪਰਿਵਾਰ ਕਿੰਨੇ ਖੁਸ਼ ਸਨ? ਇਸ ਸਮੇਂ ਇਕ ਧਿਰ ਦੇ ਨੌਜਵਾਨ ਦੀ ਜਾਨ ਜਾ ਚੁੱਕੀ ਹੈ ਜਦਕਿ ਦੂਸਰੀ ਧਿਰ ਦਾ ਪਰਿਵਾਰ ਘਰ ਛੱਡ ਕੇ ਦੌੜ ਗਿਆ ਹੈ। ਇਹ ਘਟਨਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Leave a Reply

Your email address will not be published. Required fields are marked *