ਖੜ੍ਹੇ ਟਰੱਕ ਚ ਵੱਜੀ ਤੇਜ਼ ਰਫਤਾਰ ਕਾਰ, ਉੱਡ ਗਈ ਛੱਤ, ਇਕ ਮੁੰਡੇ ਦੀ ਹੋਈ ਮੋਤ

ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਜੋ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਹ ਹਾਦਸੇ ਕੁਝ ਸਾਡੀ ਲਾ ਪ੍ਰ ਵਾ ਹੀ ਦਾ ਵੀ ਸਿੱਟਾ ਹਨ। ਹਰ ਕਿਸੇ ਨੂੰ ਕਾਹਲੀ ਹੈ। ਕਈ ਵਾਰ ਇਹ ਕਾਹਲੀ ਹੀ ਜਾਨ ਲੈਣ ਦਾ ਕਾਰਨ ਬਣ ਜਾਂਦੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰਾਮਤੀਰਥ ਰੋਡ ਤੇ ਵਾਪਰੇ ਇਕ ਹਾਦਸੇ ਵਿਚ ਇਕ ਨੌਜਵਾਨ ਦੀ ਜਾਨ ਜਾਣ ਅਤੇ 3 ਦੇ ਸੱ ਟਾਂ ਲੱਗਣ ਦੀ ਜਾਣਕਾਰੀ ਹਾਸਲ ਹੋਈ ਹੈ। ਘਟਨਾ ਰਾਮ ਤੀਰਥ ਰੋਡ ਉੱਤੇ ਹਰੀ ਰਾਮ ਬਗ਼ੀਚੀ ਏਰੀਏ ਦੀ ਦੱਸੀ ਜਾਂਦੀ ਹੈ।

ਜਿੱਥੇ ਇੱਕ ਕਾਰ ਦੀ ਸਡ਼ਕ ਤੇ ਖਡ਼੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਉਸ ਦੇ 3 ਸਾਥੀਆਂ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਘਟਨਾ ਸਵੇਰੇ 4 ਵਜੇ ਦੀ ਦੱਸੀ ਜਾਂਦੀ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 4 ਨੌਜਵਾਨ ਕਾਰ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਇਹ ਚਾਰੇ ਦੋਸਤ ਵਾਰਡ ਨੰਬਰ 2 ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

ਇਨ੍ਹਾਂ ਦੀ ਕਾਰ ਰਸਤੇ ਵਿਚ ਖੜ੍ਹੇ ਟਰੱਕ ਨਾਲ ਜਾ ਵੱਜੀ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਕਾਰ ਬੁਰੀ ਤਰ੍ਹਾਂ ਨੁ ਕ ਸਾ ਨੀ ਗਈ। ਕਾਰ ਵਿਚ ਸਵਾਰ ਇਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਉਸ ਦੇ ਤਿੰਨ ਦੋਸਤਾਂ ਨੂੰ ਅਮਨਦੀਪ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਡਾਕਟਰੀ ਰਿ ਪੋ ਰ ਟ ਆਉਣ ਤੋਂ ਬਾਅਦ ਪਤਾ ਲੱਗੇਗਾ ਕੀ ਕਾਰ ਸਵਾਰਾਂ ਵਿੱਚੋਂ ਕੋਈ ਅਮਲ ਦੀ ਲੋਰ ਵਿੱਚ ਸੀ ਜਾਂ ਨਹੀਂ?

Leave a Reply

Your email address will not be published. Required fields are marked *