ਟਰਾਲੇ ਚ ਵੱਜੀ ਸਵਾਰੀਆਂ ਨਾਲ ਭਰੀ ਬੱਸ, ਡਰਾਈਵਰ ਤੇ ਕੰਡਕਟਰ ਦੀ ਹੋਈ ਮੋਤ

ਕਈ ਵਾਰ ਕਿਸੇ ਦੀ ਗ਼ਲਤੀ ਦਾ ਖ਼ਮਿਆਜ਼ਾ ਕਿਸੇ ਹੋਰ ਨੂੰ ਵੀ ਭੁਗਤਣਾ ਪੈ ਜਾਂਦਾ ਹੈ। ਇਸ ਲਈ ਸਾਨੂੰ ਸਦਾ ਆਪਣੇ ਫ਼ਰਜ਼ਾਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ। ਇਨਸਾਨੀ ਜੀਵਨ ਬਹੁਤ ਕੀਮਤੀ ਹੈ। ਕਿਸੇ ਦੀ ਗਲਤੀ ਕਾਰਨ ਕਿਸੇ ਦੂਸਰੇ ਦੀ ਜਾਨ ਨਹੀਂ ਜਾਣੀ ਚਾਹੀਦੀ। ਮਾਮਲਾ ਹਰਿਆਣਾ ਦੇ ਕਰਨਾਲ ਸਥਿਤ ਨੈਸ਼ਨਲ ਹਾਈਵੇਅ 44 ਉੱਤੇ ਨਮਸਤੇ ਚੌਕ ਨੇੜੇ ਫਲਾਈਓਵਰ ਦਾ ਹੈ। ਜਿੱਥੇ ਵਾਪਰੇ ਹਾਦਸੇ ਵਿੱਚ 2 ਇਨਸਾਨੀ ਜਾਨਾਂ ਚਲੀਆਂ ਗਈਆਂ ਅਤੇ ਲਗਭਗ ਇੱਕ ਦਰਜਨ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ।

ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਡਬਲ ਡੈਕਰ ਟੂਰਿਸਟ ਬੱਸ 35 ਯਾਤਰੀਆਂ ਸਮੇਤ ਕਸ਼ਮੀਰ ਤੋਂ ਦਿੱਲੀ ਜਾ ਰਹੀ ਸੀ। ਜਦੋਂ ਇਹ ਬੱਸ ਕਰਨਾਲ ਦੇ ਉਪਰੋਕਤ ਫਲਾਈਓਵਰ ਤੇ ਪਹੁੰਚੀ ਤਾਂ ਇਸ ਦੀ ਇਕ ਟਰਾਲੇ ਨਾਲ ਟੱਕਰ ਹੋ ਗਈ। ਅਸਲ ਵਿੱਚ ਟਰਾਲੇ ਦਾ ਟਾਇਰ ਫਟ ਜਾਣ ਕਾਰਨ ਟਰਾਲਾ ਫਲਾਈਓਵਰ ਤੇ ਖੜ੍ਹਾ ਸੀ ਅਤੇ ਟਰਾਲੇ ਦਾ ਮਾਲਕ ਮਿਸਤਰੀ ਦੀ ਭਾਲ ਵਿੱਚ ਗਿਆ ਹੋਇਆ ਸੀ।

ਤੇਜ਼ ਰਫ਼ਤਾਰ ਬੱਸ ਜ਼ੋਰ ਨਾਲ ਟਰਾਲੇ ਵਿੱਚ ਆ ਵੱਜੀ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਟਰਾਲਾ 6 ਫੁੱਟ ਬੱਸ ਦੇ ਅੰਦਰ ਤਕ ਜਾ ਵੜਿਆ। ਜਿਸ ਨਾਲ ਬੱਸ ਚਾਲਕ ਮੌਕੇ ਤੇ ਹੀ ਦਮ ਤੋੜ ਗਿਆ। ਉਸ ਦੇ ਨਾਲ ਬੈਠੇ ਕੰਡਕਟਰ ਨੇ ਹਸਪਤਾਲ ਪਹੁੰਚ ਕੇ ਅੱਖਾਂ ਮੀਟ ਲਈਆਂ। ਟੱਕਰ ਹੁੰਦੇ ਸਾਰ ਹੀ ਚਾਰੇ ਪਾਸੇ ਹਲਚਲ ਮੱਚ ਗਈ। ਨੇੜੇ ਦੇ ਲੋਕ ਘਟਨਾ ਸਥਾਨ ਵੱਲ ਭੱਜੇ। ਮੌਕੇ ਤੇ ਪੁਲਿਸ ਵੀ ਪਹੁੰਚ ਗਈ। ਬੱਸ ਦਾ ਇੱਕੋ ਇੱਕ ਦਰਵਾਜ਼ਾ ਹਾਦਸੇ ਦੌਰਾਨ ਬੰਦ ਹੋ ਗਿਆ।

ਜਿਸ ਕਰਕੇ ਬੱਸ ਵਿਚ ਸਵਾਰ ਯਾਤਰੀਆਂ ਨੂੰ ਕੱਢਣ ਲਈ ਬੱਸ ਦੇ ਸਾਈਡਾਂ ਤੋਂ ਅਤੇ ਪਿਛਲੇ ਪਾਸੇ ਤੋਂ ਸ਼ੀਸ਼ਿਆਂ ਨੂੰ ਤੋੜਿਆ ਗਿਆ। ਇਸ ਹਾਦਸੇ ਕਾਰਨ ਇਕ ਦਰਜਨ ਵਿਅਕਤੀਆਂ ਨੂੰ ਹਸਪਤਾਲ ਲਿਜਾਣਾ ਪਿਆ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਖ਼ਰਾਬ ਦੱਸੀ ਜਾਂਦੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਟਰਾਲਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਜੇਕਰ ਸੜਕ ਉੱਤੇ ਟਰਾਲਾ ਨਾ ਖਡ਼੍ਹਾ ਹੁੰਦਾ ਤਾਂ ਇਸ ਹਾਦਸੇ ਤੋਂ ਬਚਾਅ ਹੋ ਸਕਦਾ ਸੀ।

Leave a Reply

Your email address will not be published. Required fields are marked *