ਦੀਵਾਲੀ ਦੀ ਰਾਤ ਪਾਪੀਆਂ ਨੇ ਹਮੇਸ਼ਾਂ ਲਈ ਖੋਹ ਲਿਆ ਮਾਪਿਆਂ ਦਾ ਸਾਰੀ ਉਮਰ ਦਾ ਸਹਾਰਾ

ਅੰਮ੍ਰਿਤਸਰ ਤੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਪਿੰਡ ਰਾਮਪੁਰਾ ਵਿੱਚ ਕੁਝ ਨਾਮਾਲੂਮ ਵਿਅਕਤੀਆਂ ਦੁਆਰਾ ਦੀਵਾਲੀ ਦੀ ਰਾਤ ਕੁਝ ਵਿਅਕਤੀਆਂ ਤੋਂ ਮੋਬਾਈਲ ਆਦਿ ਝਪਟਣ ਦੀ ਕਾਰਵਾਈ ਦੌਰਾਨ ਇਕ ਨੌਜਵਾਨ ਦੀ ਜਾਨ ਲੈ ਲਏ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਪਿੰਡ ਵਾਸੀਆਂ ਨੇ 2 ਬੰਦੇ ਫੜ ਵੀ ਲਏ ਹਨ। ਇਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਪਿੰਡ ਰਾਮਪੁਰਾ ਦਾ ਰਹਿਣ ਵਾਲਾ ਹੈ ਅਤੇ ਬੇਕਰੀ ਦਾ ਕਾਰੋਬਾਰ ਕਰਦਾ ਹੈ। ਦੀਵਾਲੀ ਦੀ ਰਾਤ ਉਸ ਦੀ ਭੂਆ ਦਾ ਪੁੱਤਰ 25 ਸਾਲਾ ਅੰਮ੍ਰਿਤਪਾਲ ਉਸ ਕੋਲ ਸਟੋਰ ਤੇ ਸਾਮਾਨ ਲੈਣ ਆਇਆ।

ਜਦੋਂ ਅੰਮਿ੍ਤਪਾਲ ਸਾਮਾਨ ਲੈ ਕੇ ਚਲਾ ਗਿਆ ਤਾਂ ਕੁਝ ਦੇਰ ਬਾਅਦ ਹੀ ਬਾਹਰ ਰੌਲਾ ਸੁਣਾਈ ਦਿੱਤਾ। ਉਨ੍ਹਾਂ ਨੇ ਅੰਮ੍ਰਿਤਪਾਲ ਨੂੰ ਫੋਨ ਕਰਿਆ ਤਾਂ ਅੰਮ੍ਰਿਤਪਾਲ ਦਾ ਜਵਾਬ ਸੀ ਕਿ ਉਸ ਨੂੰ ਗਲੀ ਲੱਗੀ ਹੈ। ਬੇਕਰੀ ਸਟੋਰ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅੰਮ੍ਰਿਤਪਾਲ ਨੂੰ ਚੁੱਕਿਆ ਅਤੇ ਗੁਰੂ ਨਾਨਕ ਹਸਪਤਾਲ ਲੈ ਗਏ ਪਰ ਹਸਪਤਾਲ ਦੇ ਡਾਕਟਰਾਂ ਨੇ ਕੋਈ ਸੰਭਾਲ ਨਹੀਂ ਕੀਤੀ। 48 ਘੰਟੇ ਉਸ ਨੂੰ ਕੋਈ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ। ਜਿਸ ਨਾਲ ਅੰਮ੍ਰਿਤਪਾਲ ਦੀ ਜਾਨ ਚਲੀ ਗਈ।

ਬੇਕਰੀ ਸਟੋਰ ਵਾਲੇ ਲੜਕੇ ਦੇ ਦੱਸਣ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ 2 ਗਲੀਆਂ ਲੱਗੀਆਂ ਹਨ ਅਤੇ ਇਕ ਗਲੀ ਗਗਨਦੀਪ ਸਿੰਘ ਦੇ ਲੱਗੀ ਹੈ। ਪਿੰਡ ਵਾਸੀਆਂ ਨੇ ਘਟਨਾ ਲਈ ਜ਼ਿੰਮੇਵਾਰ 2 ਨੌਜਵਾਨ ਫੜ ਲਏ ਹਨ ਅਤੇ ਬਾਕੀ ਦੌੜ ਗਏ ਹਨ। ਬੇਕਰੀ ਵਾਲੇ ਨੌਜਵਾਨ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਹ ਇਹ ਵੀ ਚਾਹੁੰਦਾ ਹੈ ਕਿ ਡਾਕਟਰਾਂ ਦੁਆਰਾ ਦਿਖਾਈ ਗਈ ਲਾ ਪ੍ਰ ਵਾ ਹੀ ਕਾਰਨ ਡਾਕਟਰਾਂ ਤੇ ਵੀ ਕਾਰਵਾਈ ਹੋਵੇ। ਜਸਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮੋਟਰਸਾਈਕਲ ਤੇ ਆ ਰਿਹਾ ਸੀ।

ਕੁਝ ਨੌਜਵਾਨ ਭੱਜ ਰਹੇ ਸਨ। ਇਹ ਨੌਜਵਾਨ ਉਸ ਕੋਲ ਆਏ ਅਤੇ ਉਸ ਨੂੰ ਤਿੱਖੀਆਂ ਚੀਜ਼ਾਂ ਦਿਖਾ ਕੇ ਉਸ ਦਾ ਮੋਟਰਸਾਈਕਲ ਲੈ ਗਏ। ਇਸ ਤੋਂ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਹੋਰ ਵੀ ਕਾਰਵਾਈਆਂ ਕੀਤੀਆਂ। ਜਸਪਾਲ ਸਿੰਘ ਦੀ ਮੰਗ ਹੈ ਕਿ ਉਨ੍ਹਾਂ ਦਾ ਮੋਟਰਸਾਈਕਲ ਦਿਵਾਇਆ ਜਾਵੇ। ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਹੋਵੇ। ਜਿਸ ਨੌਜਵਾਨ ਦੀ ਜਾਨ ਗਈ ਹੈ ਉਸ ਨੂੰ ਇਨਸਾਫ ਦੁਆਇਆ ਜਾਵੇ। 2 ਵਿਅਕਤੀ ਫੜੇ ਗਏ ਹਨ ਅਤੇ ਬਾਕੀਆਂ ਨੂੰ ਵੀ ਫਡ਼ਿਆ ਜਾਣਾ ਚਾਹੀਦਾ ਹੈ।

ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮੋਬਾਈਲ ਅਤੇ ਮੋਟਰਸਾਈਕਲ ਆਦਿ ਝਪਟਣ ਦੇ ਇਰਾਦੇ ਨਾਲ ਕੁਝ ਵਿਅਕਤੀ ਇੱਥੇ ਆਏ। ਉਹ ਡੇਅਰੀ ਵਿਚ ਬੈਠੇ ਸਨ। ਰੌਲਾ ਸੁਣ ਕੇ ਉਹ ਵੀ ਬਾਹਰ ਨਿਕਲ ਆਏ। ਗਗਨਦੀਪ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਗਲੀ ਚਲਾ ਦਿੱਤੀ। ਇਕ ਉਸਦੇ ਲੱਗੀ ਅਤੇ 2 ਅੰਮਿ੍ਤਪਾਲ ਦੇ ਲੱਗੀਆਂ। ਅੰਮ੍ਰਿਤਪਾਲ ਦੀ ਜਾਨ ਜਾ ਚੁੱਕੀ ਹੈ। ਗਗਨਦੀਪ ਦਾ ਕਹਿਣਾ ਹੈ ਕਿ ਇਹ 10-12 ਸਾਰੇ ਹੀ ਨਾਮਲੂਮ ਵਿਅਕਤੀ ਸਨ। ਇਨ੍ਹਾਂ ਵਿੱਚੋਂ ਪਿੰਡ ਵਾਸੀਆਂ ਨੇ 2 ਨੂੰ ਫੜ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।

Leave a Reply

Your email address will not be published. Required fields are marked *