ਰੇਲ ਦੀ ਪਟੜੀ ਤੋਂ ਮਿਲੀ ਜਵਾਨ ਮੁੰਡੇ ਦੀ ਲਾਸ਼, ਲਾਸ਼ ਦੀ ਬਾਂਹ ਤੇ ਲਿਖੀ ਸੀ ਆਹ ਗੱਲ

ਕੌਣ ਕਿਸੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰ ਜਾਵੇ? ਕੁੱਝ ਨਹੀਂ ਕਿਹਾ ਜਾ ਸਕਦਾ। ਜ਼ਿਆਦਾਤਰ ਇਨਸਾਨ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ। ਮੌਕਾ ਮਿਲਣ ਤੇ ਉਹ ਕੁਝ ਵੀ ਕਰ ਸਕਦੇ ਹਨ। ਲੁਧਿਆਣਾ ਦੇ ਢੋਲੇਵਾਲ ਚੌਕ ਨੇਡ਼ੇ ਰੇਲਵੇ ਲਾਈਨ ਤੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਨੌਜਵਾਨ ਦਾ ਨਾਮ ਸਤੀਸ਼ ਦੱਸਿਆ ਜਾ ਰਿਹਾ ਹੈ। ਜਿਸ ਦੀ ਉਮਰ 17 ਸਾਲ ਹੈ। ਉਹ ਰਾਮਨਗਰ ਦਾ ਰਹਿਣ ਵਾਲਾ ਸੀ। ਰੇਲਵੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਘਰ ਤੋਂ ਲਾਪਤਾ ਸੀ

ਅਤੇ ਪਰਿਵਾਰ ਉਸ ਨੂੰ ਭਾਲ ਰਿਹਾ ਸੀ। ਪਰਿਵਾਰ ਦਾ ਮੰਨਣਾ ਹੈ ਕਿ ਸਤੀਸ਼ ਕੁਮਾਰ ਨੂੰ 3 ਵਜੇ ਫੋਨ ਕਰਕੇ ਘਰ ਤੋਂ ਬੁਲਾਇਆ ਗਿਆ। ਉਸ ਤੋਂ ਬਾਅਦ ਸਤੀਸ਼ ਵਾਪਸ ਘਰ ਨਹੀਂ ਮੁੜਿਆ। ਪਰਿਵਾਰ ਵੱਲੋਂ ਸੋਨੂੰ ਨਾਮ ਦੇ ਇਕ ਵਿਅਕਤੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਮਿ੍ਤਕ ਦੇ ਪਰਿਵਾਰ ਨੂੰ ਰਾਤ 11 ਵਜੇ ਪਤਾ ਲੱਗਾ ਕਿ ਰੇਲਵੇ ਟਰੈਕ ਤੇ ਕੋਈ ਮਿ੍ਤਕ ਦੇਹ ਪਈ ਹੈ। ਜਦੋਂ ਪਰਿਵਾਰ ਉੱਥੇ ਪਹੁੰਚਿਆ

ਤਾਂ ਰੇਲਵੇ ਪੁਲਿਸ ਵਾਲੇ ਮ੍ਰਿਤਕ ਦੇਹ ਨੂੰ ਉੱਥੋਂ ਲਿਜਾ ਚੁੱਕੇ ਸਨ। ਜਦੋਂ ਪਰਿਵਾਰ ਦੇ ਕੁਝ ਰਿਸ਼ਤੇਦਾਰ ਰੇਲਵੇ ਪੁਲਿਸ ਥਾਣੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦੇਹ ਸਿਵਲ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤੀ ਗਈ ਹੈ। ਰੇਲਵੇ ਪੁਲਿਸ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਵਿਅਕਤੀ ਦੀ ਬਾਂਹ ਤੇ ਸਤੀਸ਼ ਲਵ ਰਾਣੀ ਲਿਖਿਆ ਹੋਣ ਬਾਰੇ ਦੱਸਿਆ ਗਿਆ। ਸਵੇਰੇ 6 ਵਜੇ ਮ੍ਰਿਤਕ ਦਾ ਪਰਿਵਾਰ ਸਿਵਲ ਹਸਪਤਾਲ ਪਹੁੰਚਿਆ। ਜਿੱਥੇ ਪਰਿਵਾਰ ਨੇ ਸਤੀਸ਼ ਕੁਮਾਰ ਦੀ ਸ਼ਨਾਖਤ ਕਰ ਲਈ। ਇੱਥੇ ਦੱਸਣਾ ਬਣਦਾ ਹੈ

ਕਿ ਮ੍ਰਿਤਕ ਦੇਹ ਦੀ ਹਾਲਤ ਠੀਕ ਨਹੀਂ ਸੀ ਅਤੇ ਪੁਲਿਸ ਨੂੰ ਕੋਈ ਸ਼ਨਾਖਤੀ ਕਾਰਡ ਵੀ ਨਹੀਂ ਸੀ ਮਿਲਿਆ ਪਰ ਪਰਿਵਾਰ ਨੇ ਸਤੀਸ਼ ਕੁਮਾਰ ਦੀ ਮ੍ਰਿਤਕ ਦੇਹ ਨੂੰ ਪਛਾਣ ਲਿਆ। ਰੇਲਵੇ ਪੁਲਿਸ ਨੇ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ। ਰੇਲਵੇ ਪੁਲਿਸ ਨੇ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ। ਦੂਜੇ ਪਾਸੇ ਪਰਿਵਾਰ ਦਾ ਮੰਨਣਾ ਹੈ ਕਿ ਇਹ ਕੋਈ ਹਾਦਸਾ ਨਹੀਂ ਹੈ ਸਗੋਂ ਸਤੀਸ਼ ਕੁਮਾਰ ਦੀ ਜਾਨ ਲਈ ਗਈ ਹੈ।

Leave a Reply

Your email address will not be published. Required fields are marked *