ਪਤੀ ਪਤਨੀ ਦੀ ਨਹੀਂ ਸੀ ਬਣਦੀ ਆਪਸ ਚ, ਹੁਣ ਪਤਨੀ ਨਾਲ ਵਾਪਰ ਗਿਆ ਅੱਤ ਦਾ ਭਾਣਾ

ਖੰਨਾ ਤੋਂ ਮਨਦੀਪ ਕੌਰ ਨਾਮ ਦੀ ਇਕ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲੇ ਉਸ ਦੇ ਪਤੀ ਸੁਖਪਾਲ ਸਿੰਘ ਤੇ ਮਨਦੀਪ ਕੌਰ ਦੀ ਜਾਨ ਲੈਣ ਦੇ ਦੋਸ਼ ਲਗਾ ਰਹੇ ਹਨ। ਸੁਖਪਾਲ ਸਿੰਘ ਆਰਮੀ ਵਿੱਚੋਂ ਸੇਵਾ ਮੁਕਤ ਹੋ ਚੁੱਕਾ ਹੈ ਅਤੇ ਹੁਣ ਮਹਿੰਦਰਾ ਕੰਪਨੀ ਵਿੱਚ ਨੌਕਰੀ ਕਰਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਦੇ ਪਿਤਾ ਨੇ ਆਪਣੇ ਪੁੱਤਰ ਅਤੇ ਨੂੰਹ ਨੂੰ ਬੇਦਖ਼ਲ ਕੀਤਾ ਹੋਇਆ ਸੀ। ਮ੍ਰਿਤਕਾ 10 ਸਾਲ ਦੀ ਧੀ ਅਤੇ 5 ਸਾਲ ਦੇ ਪੁੱਤਰ ਦੀ ਮਾਂ ਸੀ।

ਕਿਹਾ ਜਾ ਰਿਹਾ ਹੈ ਕਿ ਪਹਿਲਾ ਮਨਦੀਪ ਕੌਰ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ। ਉੱਥੋਂ ਸੁਖਪਾਲ ਸਿੰਘ ਨੇ ਖੁਦ ਹੀ ਮਨਦੀਪ ਕੌਰ ਨੂੰ ਓਸਵਾਲ ਹਸਪਤਾਲ ਲਈ ਰੈਫਰ ਕਰਵਾ ਦਿੱਤਾ। ਓਸਵਾਲ ਹਸਪਤਾਲ ਵਿੱਚ ਜਾ ਕੇ ਮਨਦੀਪ ਕੌਰ ਅੱਖਾਂ ਮੀਟ ਗਈ। ਮ੍ਰਿਤਕਾ ਦਾ ਭਰਾ ਅਤੇ ਪਿਤਾ ਮ੍ਰਿਤਕਾ ਦੀ ਜਾਨ ਜਾਣ ਪਿੱਛੇ ਉਸ ਦੇ ਪਤੀ ਸੁਖਪਾਲ ਸਿੰਘ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ 10- 11 ਸਾਲ ਦੇ ਵਿਆਹੁਤਾ ਜੀਵਨ ਦੌਰਾਨ ਸੁਖਪਾਲ ਸਿੰਘ ਦਾ ਮਨਦੀਪ ਕੌਰ ਨਾਲ ਸਲੂਕ ਚੰਗਾ ਨਹੀਂ ਰਿਹਾ।

ਉਹ ਦੂਜਾ ਵਿਆਹ ਕਰਵਾਉਣ ਦੀ ਇੱਛਾ ਰੱਖਦਾ ਸੀ। ਉਹ ਕਈ ਵਾਰ ਤਲਾਕ ਲੈਣ ਦੀ ਗੱਲ ਆਖ ਚੁੱਕਾ ਸੀ। ਦੀਵਾਲੀ ਵਾਲੇ ਦਿਨ ਦੁਪਹਿਰ ਸਮੇਂ ਮ੍ਰਿਤਕਾ ਦਾ ਭਰਾ ਉਸ ਨੂੰ ਮਿਲਣ ਲਈ ਆਇਆ ਸੀ। ਮ੍ਰਿਤਕਾ ਨੇ ਆਪਣੇ ਭਰਾ ਨਾਲ ਕੋਈ ਗੱਲ ਨਹੀਂ ਕੀਤੀ। ਫੌਜੀ ਸੁਖਪਾਲ ਸਿੰਘ ਨੇ ਮ੍ਰਿਤਕਾ ਦੇ ਭਰਾ ਨੂੰ ਦੱਸਿਆ ਕਿ ਮਨਦੀਪ ਕੌਰ ਨੇ ਦੀਵਾਲੀ ਕਾਰਨ ਜ਼ਿਆਦਾ ਕੰਮ ਕਰ ਲਿਆ ਹੈ। ਜਿਸ ਕਰਕੇ ਉਸ ਨੂੰ ਥਕਾਵਟ ਹੋ ਗਈ ਹੈ ਅਤੇ ਉਸ ਦੇ ਸੈੱਲ ਘਟ ਗਏ ਹਨ। ਉਸ ਸਮੇਂ ਮਨਦੀਪ ਕੌਰ ਦੇ ਭਰਾ ਨੇ ਇਸ ਗੱਲ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ।

ਅਗਲੇ ਦਿਨ ਮਨਦੀਪ ਕੌਰ ਨੂੰ ਹਸਪਤਾਲ ਲਿਜਾਇਆ ਗਿਆ। ਹੁਣ ਮ੍ਰਿਤਕਾ ਦਾ ਪੇਕਾ ਪਰਿਵਾਰ ਸੁਖਪਾਲ ਸਿੰਘ ਤੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦੀ ਇਹ ਵੀ ਦਲੀਲ ਹੈ ਕਿ ਮ੍ਰਿਤਕਾ ਦੇ ਸਿਰ ਵਿਚ ਸੱਟ ਲੱਗੀ ਹੋਈ ਹੈ। ਇਤਲਾਹ ਮਿਲਣ ਤੇ ਪੁਲਿਸ ਨੇ ਮ੍ਰਿਤਕ ਦੇਹ ਮੋ ਰ ਚ ਰੀ ਵਿਚ ਰਖਵਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੋ ਸ ਟ ਮਾ ਰ ਟ ਮ ਦੀ ਰਿ ਪੋ ਰ ਟ ਆਉਣ ਤੇ ਹੀ ਜਾਂਚ ਅੱਗੇ ਤੁਰਨ ਦੀ ਉਮੀਦ ਜਤਾਈ ਜਾ ਰਹੀ ਹੈ।

Leave a Reply

Your email address will not be published. Required fields are marked *