ਪੂਰੀ ਤਿਆਰੀ ਨਾਲ ਲੁੱਟਣ ਆਏ ਸੀ ਏਟੀਐੱਮ, ਨਹੀਂ ਪਤਾ ਸੀ ਅੱਗੇ ਆਹ ਕੁੱਝ ਹੋਣਾ

ਹਰ ਕੋਈ ਧਨ ਦੇ ਪਿੱਛੇ ਪਿਆ ਹੈ। ਕਈ ਵਿਅਕਤੀ ਤਾਂ ਕੋਈ ਕੰਮ ਵੀ ਨਹੀਂ ਕਰਦੇ ਪਰ ਰਾਤੋ ਰਾਤ ਅਮੀਰ ਹੋਣ ਦੇ ਸੁਪਨੇ ਦੇਖਦੇ ਹਨ। ਇਸ ਉਦੇਸ਼ ਦੀ ਪੂਰਤੀ ਲਈ ਉਹ ਗ਼ ਲ ਤ ਧੰਦਾ ਚੁਣਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਸਫ਼ਲਤਾ ਮਿਲੇ। ਕਈ ਵਾਰ ਪਾਸਾ ਪੁੱਠਾ ਵੀ ਪੈ ਜਾਂਦਾ ਹੈ। ਰਾਜਸਥਾਨ ਦੇ ਭਰਤਪੁਰ ਅਧੀਨ ਪੈਂਦੇ ਥਾਣਾ ਉਜੈਨ ਦੇ ਏਰੀਏ ਵਿਚ 5 ਵਿਅਕਤੀਆਂ ਨੇ ਐੱਸ ਬੀ ਆਈ ਦਾ ਏ ਟੀ ਐੱਮ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

2 ਘੰਟੇ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਮਿਲੀ ਜਾਣਕਾਰੀ ਮੁਤਾਬਕ 5 ਵਿਅਕਤੀ ਇਕ ਕਰੇਟਾ ਕਾਰ ਤੇ ਪੂਰੀ ਤਿਆਰੀ ਨਾਲ ਆਏ। ਇੱਥੋਂ ਤੱਕ ਕਿ ਉਹ ਆਪਣੇ ਨਾਲ ਗੈਸ ਕ ਟ ਰ ਵੀ ਲੈ ਕੇ ਆਏ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆ ਕੇ ਸੀਸੀਟੀਵੀ ਕੈਮਰਿਆਂ ਤੇ ਕਾਲੇ ਰੰਗ ਦੀ ਸਪਰੇਅ ਕਰ ਦਿੱਤੀ। ਉਸ ਤੋਂ ਬਾਅਦ ਇਨ੍ਹਾਂ ਨੇ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਇਨ੍ਹਾਂ ਨੇ ਗੈਸ ਕ ਟ ਰ ਨਾਲ ਏਟੀਐੱਮ ਨੂੰ ਇੱਕ ਪਾਸੇ ਤੋਂ ਕੱਟ ਦਿੱਤਾ ਪਰ ਤਦ ਤੱਕ ਪਿੰਡ ਦੇ ਕੁਝ ਨੌਜਵਾਨ ਉਸ ਪਾਸੇ ਆ ਗਏ।

ਨੌਜਵਾਨਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਇਸ ਹਰਕਤ ਤੋਂ ਰੋਕਿਆ। ਇਹ ਵਿਅਕਤੀ ਇਨ੍ਹਾਂ ਨੌਜਵਾਨਾਂ ਦੇ ਪਿੱਛੇ ਭੱਜੇ ਪਰ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਆਏ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਖਾਲੀ ਹੱਥ ਜਾਣਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਏਟੀਐੱਮ ਵਿਚ 20 ਲੱਖ ਰੁਪਏ ਸਨ। ਭਾਵੇਂ ਇਹ ਵਿਅਕਤੀ ਆਪ ਤਾਂ ਏਟੀਐੱਮ ਵਿੱਚੋਂ ਰਕਮ ਨਹੀਂ ਕੱਢ ਸਕੇ ਪਰ ਹੋ ਸਕਦਾ ਹੈ ਗੈਸ ਕ ਟ ਰ ਦੀ ਅੱਗ ਨਾਲ ਕੁਝ ਨੋਟ ਸੜ ਗਏ ਹੋਣ।

ਬੈਂਕ ਮੈਨੇਜਰ ਨੂੰ ਸਵੇਰੇ ਪਿੰਡ ਵਾਸੀਆਂ ਤੋਂ ਰਾਤ ਦੀ ਘਟਨਾ ਦਾ ਪਤਾ ਲੱਗਾ। ਏਟੀਐੱਮ ਦਾ ਮੁੱਖ ਦਰਵਾਜ਼ਾ ਜਾਮ ਹੋ ਗਿਆ ਹੈ। ਜਿਸ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਏਟੀਐੱਮ ਦੇ ਅੰਦਰ ਕਿੰਨੀ ਨਕਦੀ ਬਾਕੀ ਬਚੀ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਵੱਲੋਂ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *