ਪ੍ਰਿੰਸੀਪਲ ਤੋਂ ਦੁਖੀ ਹੋ ਮੁੰਡੇ ਨੇ ਚੁੱਕ ਲਿਆ ਵੱਡਾ ਗਲਤ ਕਦਮ, ਪੁੱਤ ਦੇ ਆਖਰੀ ਬੋਲਾਂ ਨੂੰ ਯਾਦ ਕਰਕੇ ਰੋਵੇ ਮਾਂ

ਮਾਤਾ ਪਿਤਾ ਨੂੰ ਆਪਣੇ ਬੱਚਿਆਂ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ। ਉਹ ਸਮਝਦੇ ਹਨ ਕਿ ਪੁੱਤਰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਜੇਕਰ ਪੁੱਤਰ ਸਦੀਵੀ ਵਿਛੋੜਾ ਦੇ ਜਾਵੇ ਤਾਂ ਮਾਤਾ ਪਿਤਾ ਕੀ ਕਰਨ। ਕੁਝ ਇਸ ਤਰ੍ਹਾਂ ਦਾ ਹੀ ਮਸਲਾ ਹੈ ਜਲੰਧਰ ਦੇ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਇਕ ਪਰਿਵਾਰ ਦਾ। ਜਿਨ੍ਹਾਂ ਦੇ ਕਾਲਜ ਵਿੱਚ ਪੜ੍ਹਦੇ ਪੁੱਤਰ ਸ਼ਿਵਮ ਮਲਹੋਤਰਾ ਨੇ ਕੋਈ ਗਲਤ ਦਵਾਈ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ।

ਮਾਤਾ ਪਿਤਾ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਇਸ ਲਈ ਜ਼ਿੰਮੇਵਾਰ ਦੱਸਦੇ ਹੋਏ ਇਨਸਾਫ਼ ਲੈਣ ਲਈ ਧਰਨਾ ਲਗਾਇਆ ਹੈ। ਦੂਜੇ ਪਾਸੇ ਪੁਲਿਸ ਨੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਮਾਮਲਾ ਜਲੰਧਰ ਦੇ ਇੱਕ ਕਾਲਜ ਦਾ ਹੈ। ਜਿੱਥੇ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚਕਾਰ ਟਕਰਾਅ ਹੋ ਗਿਆ। ਇਸ ਮਾਮਲੇ ਵਿੱਚ ਸ਼ਿਵਮ ਮਲਹੋਤਰਾ ਤੇ 307 ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਹੋ ਗਿਆ ਸੀ। ਜਿਸ ਤੋਂ ਬਾਅਦ ਸ਼ਿਵਮ ਨੇ ਇਹ ਗ਼ਲਤ ਕਦਮ ਚੁੱਕ ਲਿਆ।

ਮਾਤਾ ਪਿਤਾ ਦੀ ਦਲੀਲ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਕਿਸਮ ਦੇ ਟਕਰਾਅ ਵਿੱਚ ਸ਼ਾਮਲ ਨਹੀਂ ਸੀ। ਉਹ ਤਾਂ ਸਿਰਫ਼ ਇਕ ਸਾਈਡ ਤੇ ਖੜ੍ਹਾ ਸੀ ਪਰ ਕਾਲਜ ਪ੍ਰਬੰਧਕਾਂ ਵੱਲੋਂ ਉਸ ਨੂੰ ਵੀ ਵਿੱਚ ਹੀ ਘਸੀਟ ਲਿਆ ਗਿਆ ਹੈ। ਸ਼ਿਵਮ ਆਪਣੇ ਮਾਤਾ ਪਿਤਾ ਸਮੇਤ ਕਾਲਜ ਪ੍ਰਿੰਸੀਪਲ ਕੋਲ ਜਾ ਕੇ ਤਰਲੇ ਕਰਦਾ ਰਿਹਾ ਪਰ ਉਸ ਦੇ ਇਨ੍ਹਾਂ ਤਰਲਿਆਂ ਦਾ ਕਾਲਜ ਪ੍ਰਬੰਧਕਾਂ ਤੇ ਕੋਈ ਅਸਰ ਨਹੀਂ ਹੋਇਆ। ਕਿਧਰੇ ਵੀ ਕੋਈ ਸੁਣਵਾਈ ਨਾ ਹੁੰਦੀ ਦੇਖ ਸ਼ਿਵਮ ਮਲਹੋਤਰਾ ਨੇ ਆਪਣੀ ਜਾਨ ਦੇ ਦਿੱਤੀ।

ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਲੈਣ ਲਈ ਧਰਨਾ ਲਗਾ ਦਿੱਤਾ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਪਰਿਵਾਰ ਨੂੰ ਸਮਝਾ ਬੁਝਾ ਕੇ ਧਰਨਾ ਚੁਕਵਾ ਦਿੱਤਾ ਹੈ ਅਤੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਪੁਲਿਸ ਦੀ ਜਾਂਚ ਦੌਰਾਨ ਕੀ ਸਾਹਮਣੇ ਆਉਂਦਾ ਹੈ? ਇਹ ਤਾਂ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *