ਬੁਲਟ ਮੋਟਰਸਾਈਕਲ ਤੇ ਜਾ ਰਹੇ 2 ਪੱਕੇ ਦੋਸਤਾਂ ਨਾਲ ਵੱਡੀ ਜੱਗੋ ਤੇਰਵੀ, ਦੋਵਾਂ ਨੂੰ ਇਕੱਠਿਆਂ ਮਿਲੀ ਮੋਤ

ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਤੇ ਪੈਂਦੇ ਪਿੰਡ ਵਰਿੰਦਪੁਰ ਨੇੜੇ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਇਕ ਹਾਦਸਾ ਵਾਪਰਿਆ ਹੈ। ਇੱਥੇ ਇਕ ਬਰੀਜ਼ਾ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਟੱਕਰ ਹੋ ਗਈ। ਬੁਲਟ ਮੋਟਰਸਾਈਕਲ ਨੂੰ ਪ੍ਰਭਜੋਤ ਸਿੰਘ ਪੁੱਤਰ ਰਛਪਾਲ ਸਿੰਘ ਚਲਾ ਰਿਹਾ ਸੀ। ਜੋ ਕਿ ਕਿਸੇ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦਾ ਸੀ। ਗੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਬੁਲਟ ਦੇ ਪਿੱਛੇ ਬੈਠਾ ਸੀ। ਦੋਵੇਂ ਸਵਾਰ ਆਪਸ ਵਿੱਚ ਦੋਸਤ ਸਨ ਅਤੇ ਇੱਕੋ ਹੀ ਪਿੰਡ ਢੁੱਡੀਆਂ ਦੇ ਰਹਿਣ ਵਾਲੇ ਸਨ।

ਇਸ ਹਾਦਸੇ ਵਿੱਚ ਦੋਵੇਂ ਨੌਜਵਾਨ ਅੱਖਾਂ ਮੀਟ ਚੁੱਕੇ ਹਨ। ਪੁਲਿਸ ਨੇ ਬਰੀਜ਼ਾ ਕਾਰ ਚਾਲਕ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਹਰਮਨਜੋਤ ਸਿੰਘ ਆਪਣੇ ਭਰਾ ਪ੍ਰਭਜੋਤ ਸਿੰਘ ਕੋਲ ਮੋਬਾਈਲਾਂ ਦੀ ਦੁਕਾਨ ਤੇ ਚਲਾ ਗਿਆ। ਉੱਥੇ ਹੀ ਪ੍ਰਭਜੋਤ ਸਿੰਘ ਦਾ ਦੋਸਤ ਗੁਰਜੀਤ ਸਿੰਘ ਆ ਗਿਆ। ਹਰਮਨਜੋਤ ਸਿੰਘ ਇਨ੍ਹਾਂ ਨੂੰ ਕਹਿਣ ਲੱਗਾ ਕਿ ਉਹ ਦੋਵੇਂ ਬੁਲਟ ਤੇ ਆ ਜਾਣ।

ਉਹ ਉਨ੍ਹਾਂ ਨੂੰ ਥਾਣਾ ਸਦਰ ਅੱਗੇ ਉਡੀਕੇਗਾ। ਇਸ ਤਰ੍ਹਾਂ ਇਹ ਤਿੰਨੇ ਨੌਜਵਾਨ 2 ਮੋਟਰਸਾਈਕਲਾਂ ਤੇ ਜਦੋਂ ਟਰੈਕਟਰ ਏਜੰਸੀ ਦੇ ਸਾਹਮਣੇ ਪਹੁੰਚੇ ਤਾਂ ਇਕ ਟਰੱਕ ਨੂੰ ਓਵਰਟੇਕ ਕਰਦੀ ਹੋਈ ਬਰੀਜ਼ਾ ਕਾਰ ਬੁਲਟ ਮੋਟਰਸਾਈਕਲ ਵਿੱਚ ਆ ਵੱਜੀ। ਬੁਲਟ ਸਵਾਰ ਦੋਵੇਂ ਨੌਜਵਾਨਾਂ ਦੇ ਡਿੱਗਣ ਨਾਲ ਸੱਟਾਂ ਲੱਗੀਆਂ ਜਦਕਿ ਕਾਰ ਇਕ ਦਰੱਖਤ ਨਾਲ ਜਾ ਵੱਜੀ। ਪ੍ਰਭਜੋਤ ਸਿੰਘ ਅਤੇ ਗੁਰਜੀਤ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ 20 ਸਾਲਾ ਪ੍ਰਭਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। 22 ਸਾਲਾ ਗੁਰਜੀਤ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਪਰ

ਅਗਲੇ ਦਿਨ ਗੁਰਜੀਤ ਸਿੰਘ ਨੇ ਵੀ ਜਲੰਧਰ ਵਿਖੇ ਹਸਪਤਾਲ ਵਿਚ ਅੱਖਾਂ ਮੀਟ ਲਈਆਂ। ਇਸ ਤਰ੍ਹਾਂ ਇਕ ਹੀ ਪਿੰਡ ਦੇ ਰਹਿਣ ਵਾਲੇ ਦੋਵੇਂ ਦੋਸਤ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਏ। ਪੁਲਿਸ ਨੇ ਘਟਨਾ ਸਮੇਂ ਮੌਕੇ ਤੇ ਹਾਜ਼ਰ ਪ੍ਰਭਜੋਤ ਸਿੰਘ ਦੇ ਭਰਾ ਹਰਮਨਜੋਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਘਟਨਾ ਨੇ ਇਕ ਹੀ ਪਿੰਡ ਵਿੱਚ 2 ਪਰਿਵਾਰਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਮ੍ਰਿਤਕਾਂ ਦੇ ਪਰਿਵਾਰਾਂ ਦੀ ਹਾਲਤ ਬਿਆਨ ਕਰਨ ਤੋਂ ਬਾਹਰ ਹੈ।

Leave a Reply

Your email address will not be published. Required fields are marked *