ਦੰਦਾਂ ਦੇ ਡਾਕਟਰ ਕੋਲ ਗਈ ਸੀ ਘਰ ਦੀ ਮਾਲਕਣ, ਵਾਪਿਸ ਆਈ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਇਸ ਮਹਿੰਗਾਈ ਦੇ ਯੁੱਗ ਵਿੱਚ ਦਿਨ ਰਾਤ ਮਿਹਨਤ ਕਰਨ ਉਪਰੰਤ 2 ਡੰਗ ਦੀ ਰੋਟੀ ਜੁੜਦੀ ਹੈ। ਇਸ ਲਈ ਇਨਸਾਨ ਰੋਜ਼ੀ ਰੋਟੀ ਦੇ ਚੱਕਰ ਵਿੱਚ ਦਿਨ ਰਾਤ ਭੱਜਿਆ ਫਿਰਦਾ ਹੈ। ਦੂਜੇ ਪਾਸੇ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਕੋਈ ਕੰਮ ਧੰਦਾ ਨਹੀਂ ਕਰਦੇ ਸਗੋਂ ਹੋਰਾਂ ਦੀ ਕਮਾਈ ਤੇ ਐਸ਼ ਕਰਦੇ ਹਨ। ਇਹ ਲੋਕ ਕਿਸੇ ਦਾ ਸਾਮਾਨ ਕਿਸੇ ਦੀ ਨਕਦੀ ਜਾਂ ਜੋ ਵੀ ਹੱਥ ਲੱਗਿਆ ਚੁੱਕ ਕੇ ਪਾਸੇ ਹੋ ਜਾਂਦੇ ਹਨ। ਫਿਰ ਪੁਲਿਸ ਇਨ੍ਹਾਂ ਨੂੰ ਲੱਭਦੀ ਰਹਿੰਦੀ ਹੈ। ਕਈ ਵਾਰੀ ਇਹ ਵਿਅਕਤੀ ਪੁਲਿਸ ਦੇ ਧੱਕੇ ਚੜ੍ਹ ਵੀ ਜਾਂਦੇ ਹਨ।

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰਾਣੀ ਦਾ ਬਾਗ ਏਰੀਏ ਵਿੱਚ ਮੇਨ ਰੋਡ ਤੇ 192 ਨੰਬਰ ਕੋਠੀ ਵਿੱਚੋਂ ਕਿਸੇ ਨਾਮਲੂਮ ਵਿਅਕਤੀਆਂ ਦੁਆਰਾ ਸਮਾਨ ਚੁੱਕੇ ਜਾਣ ਦੀ ਪੁਲਿਸ ਨੂੰ ਇਤਲਾਹ ਮਿਲੀ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਫਾਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਹੈ। ਘਟਨਾ ਸਮੇਂ ਪਰਿਵਾਰ ਦੇ ਮੈਂਬਰ ਘਰ ਨਹੀਂ ਸਨ। ਜਦੋਂ ਉਹ ਵਾਪਸ ਆਏ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ।

ਘਰ ਦੇ ਬਜ਼ੁਰਗ ਮਾਲਕ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨੂੰਹ ਆਪਣੇ ਦੰਦ ਚੈੱਕ ਕਰਵਾਉਣ ਲਈ ਡਾਕਟਰ ਕੋਲ ਗਈ ਹੋਈ ਸੀ। ਪਿੱਛੋਂ 4 ਤੋਂ 6 ਵਜੇ ਦੇ ਦਰਮਿਆਨ ਇਹ ਘਟਨਾ ਵਾਪਰ ਗਈ। ਮਕਾਨ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਨੇਡ਼ੇ ਇਕ ਕੋਠੀ ਢਾਹੀ ਜਾ ਰਹੀ ਹੈ ਉੱਥੇ ਮਜ਼ਦੂਰ ਕੰਮ ਤੇ ਲੱਗੇ ਹੋਏ ਹਨ। ਪੁਲਿਸ ਜਾਂਚ ਕਰ ਰਹੀ ਹੈ। ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ

ਰਾਣੀ ਦਾ ਬਾਗ ਮੇਨ ਰੋਡ ਸਥਿਤ 192 ਨੰਬਰ ਕੋਠੀ ਵਿੱਚੋਂ ਸਾਮਾਨ ਚੁੱਕਿਆ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਘਰ ਵਿਚੋਂ ਕੁਝ ਸਾਮਾਨ ਚੁੱਕਿਆ ਗਿਆ ਹੈ। ਉਨ੍ਹਾਂ ਵੱਲੋਂ ਇਲਾਕੇ ਵਿੱਚ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਫੜੇ ਜਾਣੇ ਚਾਹੀਦੇ ਹਨ।

Leave a Reply

Your email address will not be published. Required fields are marked *